Wednesday, April 1, 2026

ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਪੀ.ਐਚ.ਡੀ ਰੈਗੂਲੇਸ਼ਨ ਪਤਿ੍ਰਕਾ ਜਾਰੀ

PPN1509201714

ਬਠਿੰਡਾ, 15 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਉਤਰ ਭਾਰਤ ਦੀ ਤੇਜ਼ੀ ਨਾਲ ਵਿਕਾਸ ਕਰ ਰਹੀ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਪੀ.ਐਚ.ਡੀ ਰੈਗੂਲੇਸ਼ਨ  ਪੱਤ੍ਰਿਕਾ ਜਾਰੀ ਕੀਤੀ। ਚੇਅਰਮੈਨ ਗੁਰਲਾਭ ਸਿੰਘ ਸਿੱਧੂ, ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਇਸ ਪਹਿਲੇ ਅੰਕ ਦੀ ਘੁੰਡ ਚੁਕਾਈ ਕੀਤੀ।ਇਸ ਮੌਕੇ ਚੇਅਰਮੈਨ ਸਿੱਧੂ ਨੇ ਕਿਹਾ ਕਿ ਇਹ ਪਤਿ੍ਰਕਾ ਖੋਜ ਸਿਖਿਆ ਨਾਲ ਸਬੰਧਤ ਵਿਦਿਆਰਥੀਆਂ ਲਈ ਲਾਹੇਵੰਦ ਸਿਧ ਹੋਵੇਗੀ ਜੋ ਕਿ ਸਮੇਂ-ਸਮੇਂ ਤੇ ਵਿਦਿਆਰਥੀਆਂ ਦਾ ਸੁਚੱਜਾ ਮਾਰਗ-ਦਰਸ਼ਨ ਕਰਦੀ ਰਹੇਗੀ। ਉਪਕੁਲਪਤੀ ਕਰਨਲ ਧਾਲੀਵਾਲ ਨੇ ਇਸ ਕਿਤਾਬਚੇ ਬਾਰੇ ਦੱਸਦਿਆਂ ਕਿਹਾ ਕਿ ਤਕਨੀਕੀ ਅਤੇ ਗੈਰ ਤਕਨੀਕੀ ਵਿਸ਼ਿਆਂ ਨਾਲ ਸਬੰਧਤ ਖੋਜ ਵਿਦਿਆਰਥੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਿੱਚ ਸਧਾਰਨ ਭਾਸ਼ਾ ਅਤੇ ਤਕਨੀਕੀ ਵਿਸ਼ਿਆਂ ਬਾਰੇ ਵੇਰਵਾ ਦਿੱਤਾ ਗਿਆ ਹੈ। ਉਨਾਂ ਨੇ ਖੋਜ ਮਾਮਲਿਆਂ ਦੇ ਡੀਨ ਡਾ: ਰਾਜ ਕੁਮਾਰ ਬਾਂਸਲ ਅਤੇ ਟੀਮ ਨੂੰ ਪਤਿ੍ਰਕਾ ਦੇ ਪਹਿਲੇ ਅੰਕ ਤੇ ਵਧਾਈ ਦਿੱਤੀ। ਰਜਿਸਟਰਾਰ ਡਾ: ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਭਵਿੱਖ ਵਿੱਚ ਖੋਜਾਰਥੀਆਂ ਦੀਆਂ ਲੋੜਾਂ ਨੂੰ ਮੁਖ ਰੱਖਦੇ ਹੋਏ ਤਬਦੀਲੀਆਂ ਕੀਤੀਆਂ ਜਾਣਗੀਆਂ ਅਤੇ ਇਸ ਅੰਕ ਦਾ ਪੰਜਾਬੀ ਅਨੁਵਾਦ ਵੀ ਜਲਦ ਹੋਵੇਗਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply