ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਪੰਜਾਬ ਕਮੇਟੀ ਦੇ ਸੱਦੇ ਤੇ ਜ਼ਿਲਾ ਫਾਜ਼ਿਲਕਾ ਦੇ ਵੱਖ
ਵੱਖ ਵਿਭਾਗਾਂ ਦੇ ਕਰਮਚਾੀਆਂ ਵੱਲੋਂ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਦੇ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਬਲਬੀਰ ਸਿੰਘ ਕਾਠਗੜ ਨੇ ਕੀਤੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਤਹਿਸੀਲ ਫਾਜ਼ਿਲਕਾ ਦੇ ਪ੍ਰਧਾਨ ਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਜਿਨਾਂ ਵਿਚ ਵੱਖ ਵੱਖ ਵਿਭਾਗਾਂ ਵਿਚ ਹਰ ਤਰਾਂ ਦੇ ਠੇਕੇ ਤੇ ਲੱਗੇ ਡੇਲੀਵੇਜ ਕਰਮਚਾਰੀਆਂ ਨੂੰ ਪੱਕਾ ਕਰਨਾ, ਡੀਏ ਦੀ ਕਿਸਤ ਜਾਰੀ ਕਰਨੀ, ਪੇਅ ਕਮਿਸ਼ਨ ਦੀ ਸਥਾਪਨਾ ਕਰਨੀ, ਪੁਰਾਣੀ ਪੈਨਸ਼ਨ ਬਹਾਲ ਕਰਨੀ ਅਤੇ ਖਾਲੀ ਪਈਆਂ ਅਸਾਮੀਆਂ ਤੇ ਭਰਤੀ ਕਰਨ ਵਰਗੀਆਂ ਮੰਗਾਂ ਸਬੰਧੀ ਬਿਲਕੁਲ ਚੁੱਪ ਹੈ।ਯੂਨੀਅਨ ਮੈਂਬਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਕੋਈ ਠੋਸ ਨੀਤੀ ਨਾ ਬਣਾਈ ਗਈ ਤਾਂ ਪੰਜਾਬ ਦੇ ਲੱਖਾਂ ਕਰਮਚਾਰੀ ਸਰਕਾਰ ਦੇ ਖਿਲਾਫ਼ ਸੰਘਰਸ਼ ਨੂੰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ।ਮੰਚ ਸੰਚਾਲਨ ਕੁਲਬੀਰ ਸਿੰਘ ਢਾਬਾਂ ਨੇ ਕੀਤਾ।ਇਸ ਤੋਂ ਬਾਅਦ ਕਰਮਚਾਰੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ।
ਇਸ ਰੋਸ ਰੈਲੀ ਨੂੰ ਕ੍ਰਿਸ਼ਨ ਬਲਦੇਵ ਤਹਿਸੀਲ ਪ੍ਰਧਾਨ ਜਲਾਲਾਬਾਦ, ਫੁੱਮਣ ਸਿੰਘ ਕਾਠਗੜ ਜ਼ਿਲਾ ਸਕੱਤਰ ਫੀਲਡ ਐਂਡ ਵਰਕਸ਼ਾਪ ਯੂਨੀਅਨ, ਕੁਲਵੰਤ ਰਾਏ ਗਾਬਾ ਨਗਰ ਕੌਂਸਲ ਫਾਜ਼ਿਲਕਾ, ਬਿਮਲਾ ਰਾਣੀ ਪੰਜਾਬ ਪ੍ਰਧਾਨ ਮਿਡ ਡੇ ਮੀਲ, ਪਰਮਜੀਤ ਸਿੰਘ ਸੋਹਨਾ ਸਾਂਦੜ ਇਕਾਈ ਪ੍ਰਧਾਨ ਜਲਾਲਾਬਾਦ, ਪ੍ਰਵੀਨ ਕੁਮਾਰ ਜਲ ਸਪਲਾਈ ਵਿਭਾਗ, ਸੁਮੇਰ ਸਿੰਘ, ਮਦਨ ਲਾਲ, ਪ੍ਰਦੀਪ ਕੁਮਾਰ, ਬੰਤਾ ਸਿੰਘ ਖਿਓ ਵਾਲਾ, ਰਾਮ ਕ੍ਰਿਸ਼ਨ ਧੁਨਕੀਆਂ, ਰਜਿੰਦਰ ਸਿੰਘ ਸਿੰਚਾਈ ਵਿਭਾਗ, ਪ੍ਰਦੀਪ ਧਵਨ, ਹਰਜੀਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media