ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਤੇ 9 ਵਰਿਆਂ ਤੋਂ ਪਾਰਦਰਸ਼ੀ ਢੰਗ ਨਾਲ ਵਿਭਾਗੀ ਨਿਯਮਾਂ ਦੇ ਮੁਤਾਬਕ ਮੈਰਿਟ ਦੇ ਆਧਾਰ ਤੇ
ਠੇਕੇ ਤੇ ਭਰਤੀ ਹੋਏ ਐਸ.ਐਸ.ਏ/ਰਮਸਾ ਅਧਿਆਪਕ, ਹੈਡਮਾਸਟਰ ਅਤੇ ਲੈਬ ਅਟੈਂਡਟਾਂ ਨੇ ਸੂਬਾਈ ਕਮੇਟੀ ਵੱਲੌਂ ਲਏ ਗਏ ਫੈਸਲੇ ਦੇ ਮੁਤਾਬਕ ਮੁੱਖ ਮੰਤਰੀ ਦੇ ਨਾਂ ਸਥਾਨਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਜ਼ਿਲਾ ਆਗੂ ਮਹਿੰਦਰ ਕੋੜਿਆਂ ਵਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਰੈਗੂਲਰ ਕਰਨ ਦੀ ਪ੍ਰਕਿਰਿਆ ਵਿਚ ਟਾਲ ਮਟੋਲ ਦੀ ਨੀਅਤ ਤੋਂ ਐਸ.ਐਸ.ਏ./ਰਮਸਾ ਅਧਿਆਪਕ ਪੂਰੀ ਤਰਾਂ ਖਫ਼ਾ ਹਨ।ਕਿਉਂਕਿ ਸੱਤਾ ਪ੍ਰਾਪਤੀ ਤੋਂ ਬਾਅਦ ਸਰਕਾਰ ਐਸ.ਐਸ.ਏ/ਰਮਸਾ ਅਧਿਆਪਕਾਂ ਨੂੰ ਵਿਭਾਗਾਂ ਵਿਚ ਰੈਗੂਲਰ ਕਰਨ ਦੀ ਥਾਂ ਤੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ।ਜਿਸ ਦੇ ਤਹਿਤ ਕਦੇ ਛੁੱਟੀਆਂ ਦੀ ਸੁਵਿਧਾ ਦੇਣ ਅਤੇ ਕਦੇ ਠੇਕੇ ਤੇ ਕੰਮ ਕਰਦੇ ਅਧਿਆਪਕਾਂ ਦੇ ਲਈ ਭਲਾਈ ਫੰਡ ਸ਼ੁਰੂ ਕਰਨ ਵਰਗੀਆਂ ਨੀਤੀਆਂ ਲੈ ਕੇ ਆ ਰਹੀ ਹੈ। ਜਿਸ ਦਾ ਉਹ ਕੜੇ ਸਬਦਾਂ ਵਿਚ ਵਿਰੋਧ ਕਰਦੇ ਹਨ। ਉਨਾਂ ਕਿਹਾ ਕਿ ਜੇਕਰ ਸਰਕਾਰ ਨੇ ਸੱਚਮੁੱਚ ਕੋਈ ਕੰਮ ਕਰਨਾ ਹੈ ਤਾਂ ਭਲਾਈ ਫੰਡ ਸਕੀਮਾਂ ਦੀ ਥਾਂ ਤੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਕੇ ਅਧਿਆਪਕਾਂ ਅਤੇ ਸਕੂਲਾਂ ਦਾ ਭਲਾ ਕਰੇ।
ਇਸ ਮੌਕੇ ਜ਼ਿਲਾ ਆਗੂ ਰਜਿੰਦਰ ਜਲੰਧਰਾ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਸੰਘਰਸ਼ ਦੇ ਤਹਿਤ ਉਨਾਂ ਨੇ ਅੱਜ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਹੈ ਅਤੇ ਜੇਕਰ ਸਰਕਾਰ ਨੇ ਜਲਦੀ ਹੀ ਐਸ.ਐਸ.ਏ/ਰਮਸਾ ਅਧਿਆਪਕਾਂ, ਹੈਡਮਾਸਟਰਾਂ ਅਤੇ ਲੈਬ ਅਟੈਂਡਟਾਂ ਨੂੰ ਪੂਰੇ ਲਾਭ ਸਮੇਤ ਵਿਭਾਗ ਵਿਚ ਰੈਗੂਲਰ ਨਾ ਕੀਤਾ ਤਾਂ ਉਹ 29 ਅਕਤੂਬਰ ਨੂੰ ਪਟਿਆਲਾ ਵਿਚ ਸੂਬਾ ਪੱਧਰੀ ਰੈਲੀ ਦੇ ਨਾਲ ਸੰਘਰਸ਼ ਦੀ ਸ਼ੁਰੂਆਤ ਕਰਨਗੇ।ਇਸ ਮੌਕੇ ਸੁਰਿੰਦਰ ਬਿੱਲਾ ਪੱਟੀ, ਸ਼ਾਲੂ ਚਾਵਲਾ, ਪੂਨਮ, ਰਵਿੰਦਰ ਸਰਾਂ, ਰਾਹੁਲ ਕੁਮਾਰ, ਪਵਨ ਕੁਮਾਰ, ਦੀਪਕ, ਸੁਨੀਤਾ ਅਤੇ ਸੰਜੀਵ ਯਾਦਵ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media