Friday, October 2, 2026

ਜੈਤੋਸਰਜਾ ਸਕੂਲ `ਚ ਸਵੱਛ ਪੰਦਰਵਾੜਾ ਮਨਾਇਆ

ਬਟਾਲਾ, 19 ਸਤੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਸਾਫ ਸਫਾਈ ਤੇ ਸਵੱਛਤਾ ਨੂੰ ਮੁੱਖ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ PPN1909201707(ਗੁਰਦਾਸਪੁਰ ) ਵਿਖੇ ਸਵੱਛ ਪੰਦਰਵਾੜਾ ਮਨਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਜਸਬੀਰ ਕੌਰ ਦੀ ਨਿਗਰਾਨੀ ਵਿਚ ਵਿਦਿਆਰਥੀ ਨੇ ਪਹਿਲਾਂ ਸਕੂਲ ਦੀ ਸਾਫ ਸਫਾਈ ਕੀਤੀ ਤੇ ਬਾਅਦ ਵਿਚ ਪਿੰਡ ਜੈਤੋਸਰਜਾ ਵਿਖੇ ਪਿੰਡ ਵਿਚ ਪੰਦਰਵਾੜੇ ਦੇ ਸਬੰਧ ਵਿਚ ਰੈਲੀ ਕੀਤੀ ਤੇ ਪਿੰਡ ਦੇ ਲੋਕਾਂ ਨੂੰ ਪਿੰਡ ਦੀ ਸਫਾਈ ਬਾਰੇ ਜਾਗਰੂਕ ਕੀਤਾ ।ਇਸ ਸਬੰਧ ਵਿਚ ਸਾਇੰਸ ਅਧਿਆਪਕਾ ਹਰਜਿੰਦਰ ਕੌਰ ਨੇ ਵਿਦਿਆਰਥੀ ਸੰਬੌਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਚਲਾਏ ਅਭਿਆਨ ਤੇ ਸਿਖਿਆ ਵਿਭਾਗ ਪੰਜਾਬ ਦੇ ਹੁਕਮਾਂ ਦੀ ਰੌਸ਼ਨੀ ਵਿਚ ਇਹ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਸਾਰੇ ਹੀ ਸਮਾਜ ਨੂੰ ਚਾਹੀਦਾ ਹੈ। ਇਸ ਮਿਸ਼ਨ ਵਿਖ ਵੱਧ ਚੜ ਕੇ ਹਿੱਸਾ ਲੈਣ ਤੇ ਆਲੇ ਦੁਆਲੇ ਦੀ ਸਾਫ ਸਫਾਈ ਨੂੰ ਜਿੰਦਗੀ ਦਾ ਹਿਸਾ ਬਣਾਉਣ।ਜੈਤੋਸਰਜਾ ਪਿੰਡ ਵਿਚ ਕੀਤੀ ਰੈਲੀ ਦੌਰਾਨ ਸਕੂਲ ਅਧਿਆਪਕਾਂ ਵਿਚ ਸੰਪੂਰਨ ਸਿੰਘ, ਸੁਖਦੇਵ ਸਿੰਘ, ਸੁਖਬੀਰ ਕੌਰ, ਸਤਿੰਦਰ ਬਾਲਾ, ਅਜਮੇਰ ਸਿੰਘ, ਪ੍ਰਭਜੋਤ ਸਿੰਘ, ਅਮਰ ਸਿੰਘ ਆਦਿ ਹਾਜਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply