Saturday, October 10, 2026

ਪੰਜਾਬੀ ਟੈਲੀ ਫਿਲਮ ‘ਬਟਵਾਰਾ’ ਦਾ ਪੋਸਟਰ ਰਲੀਜ਼

ਵਿਸਵ ਭਰ ‘ਚ 27 ਸਤੰਬਰ ਨੂੰ ਰਲੀਜ਼ ਹੋਵੇਗੀ ਪੰਜਾਬੀ ਫਿਲਮ ‘ਬਟਵਾਰਾ’
ਬਠਿੰਡਾ, 22 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਮਾਜ ਵਿੱਚ ਤਿੜਕਦੇ ਰਿਸ਼ਤੇ ਅਤੇ ਖਤਮ ਹੋ ਰਹੀਆਂ ਕਦਰਾਂ ਕੀਮਤਾਂ PPN2209201718‘ਤੇ ਅਧਾਰਿਤ ਸੁੱਖ ਸੇਵਾ ਸੁਸਾਇਟੀ ਪੋ੍ਰੋਡੈਕਸ਼ਨ ਅਤੇ ਅਮਰ ਆਡੀਓ ਕੰਪਨੀ ਵੱਲੋਂ ਵਰਲਡ ਕੈਂਸਰ ਕੇਅਰ ਸੰਸਥਾ ਦੇ ਸਹਿਯੋਗ ਨਾਲ ਪੰਜਾਬੀ ਟੈਲੀ ਫਿਲਮ ਬਟਵਾਰਾ ਦਾ ਪੋਸਟਰ ਮਾਲਵਾ ਕਾਲਜ਼ ਬਠਿੰਡਾ ਵਿਖੇ  ਵਰਲਡ ਕੇਅਰ ਕੈਂਸਰ ਦੇ ਗਲੋਬਲ ਅੰਬੈਡਸਰ ਕੁਲਵੰਤ ਸਿੰਘ ਧਾਲੀਵਾਲ, ਪਿੰ੍ਰਸੀਪਲ ਐਨ.ਕੇ ਗੋਸਾਈ, ਫਿਜ਼ੀਕਲ ਕਾਲਜ਼ ਮੁਖੀ ਦਰਸ਼ਨ ਸਿੰਘ, ਡਾ. ਧਰਮਿੰਦਰ ਸਿੰਘ ਢਿੱਲੋਂ, ਫਿਲਮ ਦੇ ਅਦਾਕਾਰ ਸੁਖਪਾਲ ਸਿੱਧੂ ਅਤੇ ਲਲਿਤ ਕੁਮਾਰ ਅਗਵਾਈ ‘ਚ ਰਿਲੀਜ਼ ਕੀਤਾ ਗਿਆ।ਫਿਲਮ ਦੇ ਅਦਾਕਾਰ ਸੁਖਪਾਲ ਸਿੱਧੂ ਨੇ ਦੱਸਿਆ ਕਿ ਇਹ ਫਿਲਮ ਅੱਜ ਦੇ ਮੌਜੂਦਾ ਦੌਰ ‘ਚ ਟੁੱਟ ਰਹੇ ਰਿਸ਼ਤਿਆਂ ਅਤੇ ਇੰਨਾਂ ਦੀਆਂ ਘਟਦੀਆਂ ਕਦਰਾਂ ਕੀਮਤਾਂ ‘ਤੇ ਅਧਾਰਿਤ ਹੈ, ਜੋ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸੇਧ ਦੇਵੇਗੀ ਅਤੇ ਲੋਕਾਂ ਨੂੰ ਕਾਫੀ ਪਸੰਦ ਆਵੇਗੀ।ਇਸ ਫਿਲਮ ਦੇ ਪ੍ਰੋਡਿਊਸਰ ਐਸ ਪੀ ਸਿੱਧੂ ਅਤੇ ਕਾਂਤਾ ਦੇਵੀ, ਡਾਇਰੈਕਟਰ ਸੁਖਦੇਵ ਵੈਦ ਅਤੇ ਕੈਮਰਾ ਮੈਨ ਜਗਮਿੰਦਰ ਸਿੱਧੂ (ਬੰਬੇ) ਹਨ।ਇਸ ਫਿਲਮ ਦਾ ਸੰਗੀਤ ਮਿਸਟਰ ਬਾਬਾ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਗੀਤ ਡੀ.ਗਿੱਲ ਵੱਲੋਂ ਗਾਏ ਗਏ ਹਨ।ਉਨਾਂ ਨੇ ਕਿਹਾ ਕਿ 27 ਸਤੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।ਇਸ ਮੋਕੇ ਹੋਰਨਾਂ ਤੋਂ ਇਲਾਵਾ ਮਹਿੰਦਰਪਾਲ ਪ੍ਰਧਾਨ,ਸਵਰਨਜੀਤ ਸਿੰਘ ਯੂ.ਕੇ, ਚਰਨਜੀਤ ਮਠਾੜੂ, ਗੁਰਜੀਤ ਜੱਸੀ, ਗੁਰਮੀਤ ਬਰਾੜ, ਸਾਲਿਨੀ ਬਿਸਟ, ਡਾ. ਰੁਪਿੰਦਰ ਕੌਰ, ਮਾਲਵਾ ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply