Sunday, March 22, 2026

ਪਿੰਡ ਬੌਂਦਲੀ ਵਿਖੇ ਪੰਜਵਾਂ ਵਿਸ਼ਾਲ ਕੁਸ਼ਤੀ ਦੰਗਲ 28 ਸਤੰਬਰ ਨੂੰ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ ਕੁਸ਼ਤੀ ਦੰਗਲ

ਸਮਰਾਲਾ 23 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਬੌਂਦਲੀ ਵਿਖੇ ਸਮੂਹ ਗਰਾਮ ਪੰਚਾਇਤ, ਦੰਗਲ ਕਮੇਟੀ, ਐਨ. ਆਈ. ਆਰ. ਵੀਰਾਂ ਅਤੇ ਸਮੂਹ ਨਗਰ Sports1ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਵਾਂ ਕੁਸ਼ਤੀ ਦੰਗਲ 28 ਸਤੰਬਰ ਦਿਨ ਵੀਰਵਾਰ ਨੂੰ ਕਰਾਇਆ ਜਾ ਰਿਹਾ ਹੈ ਇਸ ਦੰਗਲ ਦੌਰਾਨ ਝੰਡੀ ਦੀ ਕੁਸ਼ਤੀ ਪੰਕਜ ਬਗਾਣੀਆਂ ਦਿੱਲੀ ਅਤੇ ਗੌਰਵ ਇੰਦੌਰ ਹਰਿਆਣਾ ਕੇਸਰੀ ਵਿਚਕਾਰ ਹੋਵੇਗੀ।ਇਸ ਕੁਸ਼ਤੀ ਦੰਗਲ ਦਾ ਉਦਘਾਟਨ ‘ਆਪ’ ਦੇ ਸਮਰਾਲਾ ਹਲਕਾ ਇੰਚਾਰਜ ਸਰਬੰਸ ਸਿੰਘ ਮਾਣਕੀ ਕਰਨਗੇ।ਇਸ ਕੁਸ਼ਤੀ ਦੰਗਲ ਦੀ ਪ੍ਰਧਾਨਗੀ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਕਿਸਾਨ ਯੂਨੀਅਨ ਕਰਨਗੇ।ਇਨਾਮਾਂ ਦੀ ਵੰਡ ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸ਼ੋਮਣੀ ਅਕਾਲੀ ਦਲ ਕਰਨਗੇ।ਇਸ ਕੁਸ਼ਤੀ ਦੰਗਲ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵੱਖ ਵੱਖ ਅਖਾੜਿਆਂ ਦੇ ਨਾਮੀ ਪਹਿਲਵਾਨ ਹਿੱਸਾ ਲੈਣਗੇ।ਕੇਵਲ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ।ਸਾਰੀਆਂ ਕੁਸ਼ਤੀਆਂ ਆਰ ਪਾਰ ਦੀਆਂ ਹੋਣਗੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਦੀਪ ਸਿੰਘ ਗੋਲਡੀ ਪ੍ਰਧਾਨ, ਸਿਮਰਨਜੀਤ ਸਿੰਘ ਵਿੱਕੀ, ਹਰਮਿੰਦਰ ਸਿੰਘ ਪੰਚ, ਰਣਧੀਰ ਸਿੰਘ ਭੋਲਾ, ਹਰਦੀਪ ਸਿੰਘ, ਜਸਦੇਵ ਸਿੰਘ, ਬਿੱਟੂ ਕਲਸੀ, ਰਣਧੀਰ ਸਿੰਘ, ਅਮਰਜੀਤ ਸਿੰਘ, ਸਾਧੂ ਸਿੰਘ, ਸਿਮਰਨਜੀਤ ਸਿੰਘ, ਹਰਪ੍ਰੀਤ ਸਿੰਘ, ਕ੍ਰਿਪਾਲ ਸਿੰਘ, ਦਰਸ਼ਨ ਸਿੰਘ ਸਿੱਧੂ, ਸੰਤੋਖ ਸਿੰਘ, ਰਾਜਾ ਬੌਂਦਲੀ, ਗੋਲਡੀ ਓਟਾਲ, ਪ੍ਰਦੀਪ ਸਿਘ ਸਿੱਧੂ, ਯਾਦਵਿੰਦਰ ਸਿੰਘ, ਲਖਵੀਰ ਸਿੰਘ ਲੱਖੀ, ਸੁਖਜਿੰਦਰ ਸਿੰਘ, ਬਲਵਿੰਦਰ ਸਿੰਘ ਬਿੱਲੂ, ਦਲਵੀਰ ਸਿੰਘ, ਮਨਜਿੰਦਰ ਸਿੰਘ ਡੀ. ਸੀ. ਐਮ. ਆਦਿ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply