Sunday, April 5, 2026

ਬਾਬਾ ਫ਼ਰੀਦ ਕਾਲਜ ਵਿਖੇ ਵਿਸ਼ਵ ਸ਼ਾਂਤੀ ਦਿਵਸ ਤੇ ਐਨ.ਐਸ.ਐਸ ਦਿਵਸ ਮਨਾਇਆ

ਬਠਿੰਡਾ, 25 ਸਤੰਬਰ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਵਿਖੇ ਐਨ.ਐਸ.ਐਸ ਯੂਨਿਟ ਵਲੋਂ ‘ਵਿਸ਼ਵ ਸ਼ਾਂਤੀ PPN2509201702ਦਿਵਸ’ ਅਤੇ ‘ਐਨ.ਐਸ.ਐਸ. ਦਿਵਸ’ ਮਨਾਇਆ ਗਿਆ।ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜਗਜੀਤ ਸਿੰਘ ਮਾਨ ਜ਼ਿਲਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਨੇ ਐਨ.ਐਸ.ਐਸ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਸਮਾਜ ਵਿੱਚ ਇਨਸਾਨੀਅਤ ਦੀ ਸੇਵਾ ਕਰਨ ਬਾਰੇ ਦੱਸਿਆ।ਉਹਨਾਂ ਨੇ ਆਪਣੇ ਵਡਮੁੱਲੇ ਤਜ਼ੱਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਚੰਗੇ ਵਿਚਾਰਾਂ ਨਾਲ ਆਪਣੀ ਜਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰਰਿਤ ਕੀਤਾ।ਐਨ.ਐਸ.ਐਸ ਵਲੰਟੀਅਰਾਂ ਨੇ ਵੀ ਕੌਮੀ ਸੇਵਾ ਯੋਜਨਾ ਬਾਰੇ ਆਪਣੇ ਵਿਚਾਰ ਰੱਖੇ। ਐਨ.ਐਸ.ਐਸ ਵਲੰਟੀਅਰਾਂ ਵਲੋਂ ‘ਵਿਸ਼ਵ ਸ਼ਾਂਤੀ ਦਿਵਸ’ ਸੰਬੰਧੀ ਇੱਕ ਰੈਲੀ ਵੀ ਕਢੀ ਗਈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਹਰੀ ਝੰਡੀ ਦੇ ਕੇ ਇਸ ਰੈਲੀ ਨੂੰ ਰਵਾਨਾ ਕੀਤਾ।ਐਨ.ਐਸ.ਐਸ. ਦੇ ਸਾਰੇ ਵਲੰਟੀਅਰਾਂ ਨੇ ਇਸ ਰੈਲੀ ਵਿੱਚ ਵੱਧ ਚੜ ਕੇ ਭਾਗ ਲਿਆ ਅਤੇ ਸੰੰਸਥਾ ਦੇ ਦੂਸਰੇ ਵਿਦਿਆਰਥੀਆਂ ਨੂੰ ਅਮਨ ਸ਼ਾਂਤੀ ਪ੍ਰਤੀ ਜਾਗਰੂਕ ਕੀਤਾ।ਇਸ ਤੋਂ ਬਾਅਦ ਐਨ.ਐਸ.ਐਸ. ਯੂਨਿਟ ਦੇ ਸਾਰੇ ਵਲੰਟੀਅਰਾਂ ਨੇ ਇਕੱਠੇ ਹੋ ਕੇ ਡਿਪਟੀ ਡੀਨ ਐਨ.ਐਸ.ਐਸ ਦੀ ਅਗਵਾਈ ਵਿੱਚ ਸਾਂਤੀ ਕਾਇਮ ਰੱਖਣ ਦਾ ਪ੍ਰਣ ਲਿਆ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply