ਅੰਮਿ੍ਤਸਰ 25 ਸਤਬੰਰ (ਪੰਜਾਬ ਪੋਸਟ- ਮਨਜੀਤ ਸਿੰਘ) – ਨਹਿਰੂ ਯੁਵਾ ਕੇਂਦਰ ਅੰਮਿ੍ਤਸਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਵਲੋਂ ਜਿਲਾ
ਯੂਥ ਕੋਆਰਡੀਨੇਟਰ ਸੈਮਸਨ ਮਸੀਹ ਦੀ ਅਗਵਾਈ ਹੇਠ ਪੰਡਿਤ ਦੀਨ ਦਿਆਲ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਸਮਾਰੋਹ ਨੰੂ ਸੰਬੋਧਨ ਕਰਦਿਆਂ ਮਸੀਹ ਨੇ ਪੰਡਿਤ ਦੀਨ ਦਿਆਲ ਜੀ ਦੀ ਜੀਵਨੀ ਅਤੇ ਉਹਨਾਂ ਵਲੋਂ ਸਮਾਜ ਲਈ ਕੀਤੇ ਗਏ ਕੰਮਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੰਡਿਤ ਦੀਨ ਦਿਆਲ ਜੀ ਬਹੁਤ ਉੱਘੇ ਸਮਾਜ ਸੇਵਕ, ਭਾਰਤੀ ਵਿਚਾਰਕ, ਅਰਥ-ਸ਼ਾਸਤਰੀ, ਸਮਾਜ ਸ਼ਾਸਤਰੀ, ਇਤਿਹਾਸਕਾਰ ਅਤੇ ਪੱਤਰਕਾਰ ਸਨ।ਇਹਨਾਂ ਦਾ ਜਨਮ 25 ਸਤੰਬਰ 1916 ਨੰੂ ਮਥੁਰਾ ਦੇ ਪਿੰਡ ਨਗਲਾ ਚੰਦਰਭਾਨ ਵਿਚ ਹੋਇਆ।
ਇਸ ਸਮਾਰੋਹ ਨੰੂ ਸੰਬੋਧਨ ਕਰਦਿਆਂ ਪ੍ਰੋ. ਦਵਿੰਦਰ ਸਿੰਘ ਖਾਲਸਾ ਕਾਲਜ ਨੇ ਕਿਹਾ ਕਿ ਪੰਡਿਤ ਜੀ ਦੀਆਂ ਸਿਖਿਆਂਵਾਂ ਤੇ ਜੀਵਨ ਨੌਜਵਾਨਾਂ ਦੇ ਲਈ ਰਾਹ ਦਸੇਰਾ ਹੈ। ਇਸ ਸਮਾਰੋਹ ਵਿੱਚ ਸੰਜੀਵ ਕੁਮਾਰ, ਮੈਡਮ ਸੰਦੀਪ ਕੌਰ, ਵਲੰਟੀਅਰ ਮਨਪ੍ਰੀਤ ਕੋਰ, ਰਿਤਿਕਾ, ਅਨਿਲ, ਹਰਪ੍ਰੀਤ ਸਿੰਘ ਆਦਿ ਸ਼ਾਮਿਲ ਹੋਏ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media