Monday, July 6, 2026

ਬੱਚਿਆਂ ’ਚ ਕੈਂਸਰ ਦੀ ਬਿਮਾਰੀ ਸਬੰਧੀ ਕੱਢੀ ਕਾਰ ਰੈਲੀ

ਕੈਂਸਰ ਪੀੜਤ ਦਾ ਵਧਾਓ ਹੌਂਸਲਾ- ਡਿਪਟੀ ਕਮਿਸ਼ਨਰ
ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੱਚਿਆਂ ’ਚ ਹੋਣ ਵਾਲੇ ਕੈਂਸਰ ਰੋਗਾਂ ਸਬੰਧੀ ਜਾਗਰੂਕਤਾ ਪੈਦਾ ਕਰਨ PPN2609201706ਲਈ 6ਵੀਂ ਕੈਨ ਕਿਡਜ਼ ਕਾਰ ਰੈਲੀ ਅੱਜ ਬਠਿੰਡਾ ਵਿਖੇ ਪੁੱਜੀ। ਐਡਵਾਂਸਡ ਕੈਂਸਰ ਇੰਸੀਚਿਊਟ ਮਾਨਸਾ ਰੋਡ ਵਿਖੇ ਇਸ ਰੈਲੀ ਦਾ ਸਵਾਗਤ ਕੀਤਾ ਗਿਆ ਜਿਸ ’ਚ ਕੈਂਸਰ ਤੋਂ ਪੀੜਤ ਬੱਚੇ ਹਿੱਸਾ ਲੈ ਰਹੇ ਹਨ।ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਨੇ ਦੱਸਿਆ ਕਿ ਕੈਨ ਕਿਡਜ਼ ਸਵੈ-ਸੇਵੀ ਸੰਸਥਾ ਦੁਆਰਾ ਇਹ ਰੈਲੀ ਦਿੱਲੀ, ਚੰਡੀਗੜ, ਸੰਗਰੂਰ, ਮਾਨਸਾ, ਬਠਿੰਡਾ, ਫ਼ਰੀਦਕੋਟ, ਅੰਮਿ੍ਰਤਸਰ, ਗੁਰਦਾਸਪੁਰ, ਲੁਧਿਆਣਾ, ਰੋਪੜ ਆਦਿ ਜ਼ਿਲਿਆਂ ’ਚ ਕੱਢੀ ਜਾ ਰਹੀ ਹੈ।ਉਨਾਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਬੱਚਿਆਂ ਸਬੰਧੀ ਕੈਂਸਰ ਰੋਗਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਦੱਸਿਆ ਜਾ ਸਕੇ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾ ਕੇ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਸਿਵਲ ਸਰਜਨ ਬਠਿੰਡਾ ਡਾ. ਹਰੀ ਨਰਾਇਣ ਸਿੰਘ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੁਆਰਾ ਕੈਨ ਕਿਡਜ਼ ਸਵੈ-ਸੇਵੀ ਸੰਸਥਾ ਨਾਲ ਸਮਝੌਤਾ ਕੀਤਾ ਗਿਆ ਹੈ।ਜਿਸ ਤਹਿਤ ਕੈਂਸਰ ਨਾਲ ਪੀੜਤ ਬੱਚਿਆਂ ਨੂੰ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਨਾਂ ਬੱਚਿਆਂ ਦੇ ਇਲਾਜ ਸਬੰਧੀ ਕੰਮ ਕਾਰਜ ਕੈਨ ਕਿਡਜ਼ ਸੰਸਥਾ ਦੁਆਰਾ ਕੀਤਾ ਜਾਵੇਗਾ। ਉਨਾਂ ਕਿਹਾ ਕਿ ਵਿਭਾਗ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਫੰਡ ਕੋਸ਼ ਯੋਜਨਾ ਤਹਿਤ ਕੈਂਸਰ ਤੋਂ ਪੀੜਤ ਵਿਅਕਤੀ ਨੂੰ 1 ਲੱਖ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ, ਜੋ ਕਿ ਉਸ ਵੱਲੋਂ ਇਲਾਜ ਕਰਵਾਏ ਜਾ ਰਹੇ ਹਸਪਤਾਲ ਦੇ ਖਾਤੇ ਵਿੱਚ ਜਮਾ ਹੁੰਦੀ ਹੈ।
ਇਸ ਮੌਕੇ ਬੋਲਦਿਆਂ ਕੈਨ ਕਿਡਜ਼ ਦੇ ਚੈਅਰਪਰਸਨ ਸ਼੍ਰੀਮਤੀ ਪੂਨਮ ਬਗਾਈ ਨੇ ਦੱਸਿਆ ਕਿ ਇਹ ਸੰਸਥਾ ਕੈਂਸਰ ਪੀੜਤ ਬੱਚਿਆਂ ਅਤੇ ਉਨਾਂ ਦੇ ਪਰਿਵਾਰਾਂ ਨਾਲ ਕੰਮ ਕਰਦੀ ਹੈ। ਉਨਾਂ ਦੀ ਸੰਸਥਾ 0-21 ਸਾਲ ਤੱਕ ਦੇ ਕੈਂਸਰ ਪੀੜਤ ਬੱਚਿਆਂ ਦੇ ਇਲਾਜ ਵਿੱਚ ਸਹਿਯੋਗ ਦੇ ਨਾਲ ਨਾਲ ਸਮਾਜ ਵਿੱਚ ਕੈਂਸਰ ਦੇ ਬਚਾਅ ਪ੍ਰਤੀ ਜਾਗਰੂਕ ਰਹਿਣ ਲਈ ਕਾਰਜ ਕਰ ਰਹੀ ਹੈ। ਨਾ ਸਿਰਫ਼ ਕੈਂਸਰ ਪੀੜਤ ਬੱਚਿਆਂ ਅਤੇ ਉਨਾਂ ਦੇ ਪਰਿਵਾਰਾਂ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਂਦਾ ਹੈ।ਬਲਕਿ ਕੈਂਸਰ ਸਬੰਧੀ ਨੁਕਤੇ ਅਤੇ ਉਸ ਨਾਲ ਲੜਨ ਲਈ ਹਿੰਮਤ ਵੀ ਦਿੱਤੀ ਜਾਂਦੀ ਹੈ।ਪ੍ਰੋਗਰਾਮ ਮੈਨੇਜਰ ਕਪਿਲ ਚਾਵਲਾ ਅਤੇ ਮੁਹਿੰਮ ਮੈਨੇਜਰ ਰੀਤੂ ਭੱਲਾ,ਜਿਹੜੇ ਕਿ ਬਚਪਨ ’ਚ ਆਪ ਕੈਂਸਰ ਤੋਂ ਪੀੜਤ ਨੇ ਦੱਸਿਆ ਕਿ ਭਾਰਤ ਦੇਸ਼ ’ਚ ਬੱਚਿਆਂ ਦੇ ਕੈਂਸਰ ਬਾਰੇ ਬਹੁਤ ਘੱਟ ਜਾਣਕਾਰੀ ਹੈ।ਉਨਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ ਹਰ ਸਾਲ ਦੇਸ਼ ’ਚ 60,000 ਤੋਂ 80,000 ਨਵੇਂ ਬੱਚਿਆਂ ਦੇ ਕੈਂਸਰ ਕੇਸ ਸਾਹਮਣੇ ਆਉਂਦੇ ਹਨ।ਉਨਾਂ ਦੱਸਿਆ ਕਿ ਮਾਤਾ-ਪਿਤਾ ’ਚ ਕੈਂਸਰ ਸਬੰਧੀ ਜਾਣਕਾਰੀ ਦੀ ਕਮੀ,ਕੈਂਸਰ ਦੇ ਇਲਾਜ ਦਾ ਵਧੇਰਾ ਖ਼ਰਚਾ ਆਦਿ ਸਮੱਸਿਆਵਾਂ ਕਾਰਨ ਕੈਂਸਰ ਪੀੜਤ ਬੱਚਿਆਂ ਨੂੰ ਸਮੇਂ ਸਿਰ ਇਲਾਜ ਨਹੀਂ ਮਿਲ ਪਾਉਂਦਾ। ਐਡਵਾਂਸਡ ਕੈਂਸਰ ਇੰਸੀਚਿਊਟ ਦੇ ਡਾਇਰੈਕਟਰ ਡਾ.ਆਰ.ਕੇ ਮਹਾਜਨ ਨੇ ਆਈਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰੀਕੇ ਦੀਆਂ ਕੋਸ਼ਿਸ਼ਾਂ ਕਰਨ ਨਾਲ ਹੀ ਸਮਾਜ ’ਚ ਕੈਂਸਰ ਪ੍ਰਤੀ ਜਾਗਰੂਕਤਾ ਵਧਾਈ ਜਾ ਸਕਦੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply