Monday, July 6, 2026

ਗਾਲਾਂ ਕੱਢਣ ’ਤੇ ਕਤਲ- ਦੋਸੀ ਗਿ੍ਰਫ਼ਤਾਰ

ਬਠਿੰਡਾ, 26 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਸੀ.ਆਈ.ਏ ਸਟਾਫ਼ 2 ਦੇ ਇੰਸਪੈਕਟਰ ਹਰਬੰਸ PPN2609201707ਸਿੰਘ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਕੱਦਮਾ ਨੰਬਰ 234 ਮਿਤੀ 23-09-2017 ਅ-ਧ 302,34 ਆਈ. ਪੀ.ਸੀ.ਪੀ.ਐਸ ਰਾਮਾ ਵਿਖੇ ਮ੍ਰਿਤਕ ਜਗਜੀਵਨ ਸਿੰਘ ਹੈਡੀਂਕੈਪ ਦੇ ਭਰਾ ਬੂਟਾ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਪੱਕਾ ਕਲਾਂ ਦੇ ਬਿਆਨ ’ਤੇ ਨਾਮਾਲੂਮ ਵਿਅਕਤੀ ਖਿਲਾਫ਼ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ’ਤੇ ਕਾਰਵਾਈ ਕਰਦਿਆਂ ਇਸ ਅੰਨਾ ਕਤਲ ਨੂੰ ਟਰੇਸ ਕਰਨ ਲਈ ਐਸ.ਐਸ.ਪੀ ਨਵੀਨ ਸਿੰਗਲਾ ਦੇ ਆਦੇਸ਼ਾਂ ਮੁਤਾਬਕ ਸਵਰਨ ਸਿੰਘ ਐਸ.ਪੀ.ਡੀ ਤੇ ਕਰਨਸ਼ੇਰ ਸਿੰਘ ਡੀ.ਐਸ.ਪੀ (ਡੀ) ਬਠਿੰਡਾ ਵੱਲੋਂ ਤਫ਼ਤੀਸ਼ ਸੌਂਪੀ ਗਈ ਸੀ।ਜਿਸ ਦੇ ਅਧਾਰ ’ਤੇ ਦੋਸ਼ੀ ਜਗਦੇਵ ਸਿੰਘ ਉਰਫ਼ ਕਾਲਾ ਪੁੱਤਰ ਬਲਵੀਰ ਸਿੰਘ ਕੌਮ ਰਾਮਦਾਸੀਆ ਸਿੱਖ ਵਾਸੀ ਪੱਕਾ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ।ਇੰਸਪੈਕਟਰ ਹਰਬੰਸ ਸਿੰਘ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਝਗੜਾ ਹੋਇਆ ਜਿਸ ’ਤੇ ਉਸ ਨੂੰ ਮ੍ਰਿਤਕ ਜਗਜੀਵਨ ਸਿੰਘ ਨੇ ਗੰਦੀਆਂ ਗਾਲਾਂ ਕੱਢੀਆਂ ਸਨ। ਰਾਤ ਦੇ ਸਮੇਂ ਉਸ ਨੇ ਲੱਕੜ ਦਾ ਕਿੱਲਾ ਝਿੜੀ ਵਾਲੇ ਡੇਰੇ ਕੋਲੋਂ ਪੁੱਟ ਕੇ ਉਸ ਦੇ ਘਰ ਆ ਕੇ ਮੰਜੇ ਤੇ ਬੈਠਾ ਕਰਕੇ ਤਿੰਨ ਚਾਰ ਵਾਰ ਸਿਰ ਵਿੱਚ ਕਰਕੇ ਮਾਰ ਦਿੱਤਾ।ਉਨਾਂ ਦੱਸਿਆ ਕਿ ਦੋਸ਼ੀ ਕੋਲੋਂ ਖੂਨ ਨਾਲ ਲਿਬੜੇ ਕੱਪੜੇ ਵੀ ਬਰਾਮਦ ਕੀਤੇ ਗਏ। ਦੋਸ਼ੀ ਨੂੰ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply