Monday, July 6, 2026

ਪਟਾਕਿਆਂ ਦੇ ਗੁਦਾਮ `ਚ ਧਮਾਕਾ ਹੋਣ ਨਾਲ ਲੱਗੀ ਅੱਗ -4 ਮਰੇ ਅਤੇ ਕਈ ਜਖਮੀ

 ਪੁਲਿਸ ਵਲੋਂ ਗਾਂਧੀ ਰਾਮ ਤੇ ਪ੍ਰਦੀਪ ਸਿੰਗਲਾ ਵਿਰੁੱਧ ਕੇਸ ਦਰਜ- ਐਸ.ਐਸ.ਪੀ
ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੀ ਰਾਤ ਸੂਲਰ ਘਰਾਟ ਵਿਖੇ ਪਟਾਕਿਆਂ ਦੇ ਗੁਦਾਮ ਵਿਚ ਬੰਬ ਬਲਾਸਟ ਹੋਣ ਨਾਲ 4 ਦੀ ਮੌਤ ਅਤੇ ਕਈ PPN2609201711ਗੰਭੀਰ ਜ਼ਖਮੀ ਹੋ ਗਏ।ਡੀ.ਸੀ ਸੰਗਰੂਰ ਨੇ ਦਸਿਆ ਕਿ ਇਸ ਮੰਦਭਾਗੀ ਘਟਨਾ ਦੀ ਨਿਰਪੱਖ ਜਾਂਚ ਕਰਨ ਲਈ ਕਮੇਟੀ ਬਣਾਈ ਹੈ।ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਐਸ.ਡੀ.ਐਮ ਸੁਨਾਮ ਅਤੇ ਡੀ.ਐਸ.ਪੀ ਦਿੜ੍ਹਬਾ ਵੀ ਸ਼ਾਮਿਲ ਹਨ ਅਤੇ ਇਮਾਰਤ ਵਿਚ ਰਖੇ ਗਏ ਪਟਾਕਿਆਂ ਦੀ ਪ੍ਰਵਾਨਗੀ, ਲਾਇਸੰਸ ਆਦਿ ਸਮੇਤ ਹੋਰ ਵੇਰਵੇ ਇਸ ਮੁਢਲੀ ਜਾਂਚ ਰਿਪੋਰਟ ਵਿਚ ਸ਼ਾਮਲ ਹੋਣਗੇ ਅਤੇ ਅਜ ਜਾਂਚ ਟੀਮ ਵਲੋਂ ਮੁਢਲੀ ਪ੍ਰਕਿਰਿਆ ਤਹਿਤ 4 ਥਾਵਾਂ `ਤੇ ਗੋਦਾਮਾਂ ਨੂੰ ਸੀਲ ਕਰਨ ਸਬੰਧੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ ਹੈ।ਅੱਜ ਘਟਨਾ ਵਾਲੇ ਸਥਾਨ ਤੋਂ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਉਚ ਪਧਰੀ ਟੀਮ ਵਲੋਂ ਵੀ ਨਮੂਨੇ ਇਕਤਰ ਕੀਤੇ ਗਏ।ਇਹ ਗੋਦਾਮ ਗਾਂਧੀ ਰਾਮ ਸਿੰਗਲਾ ਅਤੇ ਪ੍ਰਦੀਪ ਕੁਮਾਰ ਸਿੰਗਲਾ ਦੇ ਹਨ ਅਤੇ ਜਾਂਚ ਟੀਮ ਵਲੋਂ ਸੂਲਰ ਘਰਾਟ, ਗੁਜਰਾਂ ਰੋਡ, ਪਿੰਡ ਮੌੜਾਂ ਅਤੇ ਜਿਥੇ ਇਹ ਘਟਨਾ ਵਾਪਰੀ ਉਸ ਦੇ ਪਿਛਲੇ ਪਾਸੇ ਬਣੇ ਗੋਦਾਮ ਨੂੰ ਸੀਲ ਕੀਤਾ ਗਿਆ ਹੈ।
ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦਸਿਆ ਕਿ ਪੁਲਿਸ ਸਟੇਸ਼ਨ ਦਿੜ੍ਹਬਾ ਵਿਖੇ ਇਕ ਮ੍ਰਿਤਕ ਦੇ ਭਰਾ ਸੁਖਚੈਨ ਸਿੰਘ ਪੁਤਰ ਬਲਦੇਵ ਸਿੰਘ ਦੀ ਸ਼ਿਕਾਇਤ ਦੇ ਆਧਾਰ `ਤੇ ਪ੍ਰਦੀਪ ਕੁਮਾਰ ਸਿੰਗਲਾ ਪੁੱਤਰ ਗਾਂਧੀ ਰਾਮ ਸਿੰਗਲਾ ਅਤੇ ਗਾਂਧੀ ਰਾਮ ਪੁਤਰ ਸ਼ਾਮ ਲਾਲ ਵਾਸੀ ਸੂਲਰ ਘਰਾਟ ਵਿਰੁੱਧ ਧਾਰਾ 304/308/427 ਆਈ.ਪੀ.ਸੀ, 9 ਬੀ ਐਕਸਪਲੋਸਿਵ ਐਕਟ 1884, 3/4 ਐਕਸਪਲੋਸਿਵ ਸਬਸਟਾਂਸਿਜ਼ ਐਕਟ 1908 ਤਹਿਤ ਮੁਕੱਦਮਾ ਨੰ: 156 ਮਿਤੀ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਸਿਵਲ ਸਰਜਨ ਡਾ. ਕਿਰਨਜੋਤ ਕੌਰ ਬਾਲੀ ਨੇ ਦਸਿਆ ਕਿ ਇਸ ਦੁਖਾਂਤਕ ਘਟਨਾ ਵਿਚ 4 ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ ਗੁਰਪਿਆਰ ਸਿੰਘ ਪੁੱਤਰ ਬਲਦੇਵ ਸਿੰਘ (ਉਮਰ 25 ਸਾਲ), ਕਰਮਜੀਤ ਸਿੰਘ ਪੁਤਰ ਗੁਰਜੰਟ ਸਿੰਘ (ਉਮਰ 18 ਸਾਲ), ਭੁਪਿੰਦਰ ਸਿੰਘ ਪੁੱਤਰ ਤਰਸੇਮ ਸਿੰਘ (ਉਮਰ 21 ਸਾਲ) ਅਤੇ ਗੁਰਸੇਵਕ ਸਿੰਘ ਪੁਤਰ ਮੀਹਾਂ ਸਿੰਘ (ਉਮਰ 19 ਸਾਲ) ਸਾਰੇ ਵਾਸੀ ਪਿੰਡ ਢੰਡੋਲੀ ਕਲਾਂ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖ਼ਮੀ ਵਿਅਕਤੀ ਅਵਤਾਰ ਸਿੰਘ ਪੁੱਤਰ ਸਦਾ ਸਿੰਘ ਵਾਸੀ ਤਰੰਜੀ ਖੇੜਾ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਦਕਿ ਕਰਮਜੀਤ ਸਿੰਘ ਪੁੱਤਰ ਬੜੂ ਸਿੰਘ, ਗੁਰਮੀਤ ਕੌਰ ਪਤਨੀ ਕਰਮਜੀਤ ਸਿੰਘ, ਗੁਰਬਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਕਰਮਜੀਤ ਸਿੰਘ, ਵਾਸੀ ਪਿੰਡ ਖਾਨਪੁਰ ਫਕੀਰਾਂ ਨੂੰ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ ਹੈ।ਪੰਜਾਬ ਸਰਕਾਰ ਵਲੋਂ ਜ਼ਖ਼ਮੀਆਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply