ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਅਗਰਵਾਲ ਵੈਲਫ਼ੇਅਰ ਸਭਾ (ਰਜਿ:) ਵਲੋਂ ਮਹਾਰਾਜਾ ਸ੍ਰੀ ਅਗਰਸੈਨ ਜੈਯੰਤੀ ਮੌਕੇ ਵਿਸ਼ਾਲ ਸ਼ੋਭਾ ਯਾਤਰਾ
ਦਾ ਆਯੋਜਨ ਕਰਨ ਤੋ ਪਹਿਲਾਂ ਸਥਾਨਕ ਪੁਰਾਣੀ ਅਨਾਜ ਮੰਡੀ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਆਲ ਇੰਡੀਆ ਕਾਂਗਰਸ ਦੇ ਬੁਲਾਰੇ ਅਤੇ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਅਤੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸੰਗਰੂਰ ਇੰਡਸਟਰੀ ਚੈਂਬਰ ਸੰਗਰੂਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ, ਅਗਰਵਾਲ ਸਭਾ ਜਿਲਾ ਸੰਗਰੂਰ ਦੇ ਪ੍ਰਧਾਨ ਸ਼ਾਮ ਲਾਲ ਸਿੰਗਲਾ, ਨਗਰ ਕੌਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਰਾਈਸਿਲਾ ਹੈਲਥ ਫੂਡਜ਼ ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਅਰਪਨ ਫੂਡਜ਼ ਧੂਰੀ ਦੇ ਐਮ.ਡੀ ਰਮੇਸ਼ ਗੋਇਲ ਨੇ ਝੰਡਾ ਰਸਮ, ਕੈਬ੍ਰਿਜ ਸਕੂਲ ਧੂਰੀ ਦੇ ਚੇਅਰਮੈਨ ਮਖਣ ਲਾਲ ਗਰਗ ਨੇ ਜੋਤੀ ਪ੍ਰਚੰਡ, ਰਤਨਾ ਰਿਜੋਰਟਸ ਧੂਰੀ ਦੇ ਮਾਲਕ ਮੇਹਰ ਚੰਦ ਗੋਇਲ ਨੇ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ।ਹਾਜਰ ਮਹਿਮਾਨਾਂ ਨੂੰ ਸਭਾ ਦੇ ਚੇਅਰਮੈਨ ਹਜਾਰੀ ਲਾਲ ਗਰਗ ਅਤੇ ਸੁਰੇਸ਼ ਬਾਂਸਲ ਨੇ ਸਨਮਾਨਿਤ ਕੀਤਾ ਅਤੇ ਅਗਰਵਾਲ ਸਮਾਜ ਦੇ 18 ਗੋਤਾਂ ਨਾਲ ਸ਼ਿੰਗਾਰੀਆਂ ਸਕੂਟਰੀਆਂ ਇਸ ਸ਼ੋਭਾ ਯਾਤਰਾ ਦੀ ਖਿਚ ਦਾ ਕੇਂਦਰ ਰਹੀਆਂ।
ਵਿਸ਼ਾਲ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵਖ-ਵਖ ਬਜਾਰਾਂ ਵਿੱਚ ਭਰਵਾਂ ਸਵਾਗਤ ਕੀਤਾ।ਸਭਾ ਦੇ ਜਨਰਲ ਸਕੱਤਰ ਨਰੇਸ਼ ਕੁਮਾਰ ਮੰਗੀ ਨੇ ਸਟੇਜ਼ ਸਕੱਤਰ ਦੀ ਜਿੰਮੇਵਾਰੀ ਬਾਖੂਬੀ ਨਿਭਾਈ।ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ਤਾਇਲ, ਧਰਮਪਾਲ ਗਰਗ, ਜਗਦੇਵ ਜਿੰਦਲ, ਰਾਮ, ਕਿਸ਼ਨ ਲੀਲਾ, ਨਰੇਸ਼ ਕੁਮਾਰ ਹੈਪੀ, ਰਾਜੀਵ ਗੋਇਲ, ਬਸੰਤ ਗਰਗ, ਦਰਸ਼ਨ ਗਰਗ, ਸੰਜੇ ਸਿੰਗਲਾ, ਮਦਨ ਲਾਲ, ਰਾਕੇਸ਼ ਕੁਮਾਰ ਰੋਮੀ, ਸੋਮ ਪ੍ਰਕਾਸ਼ ਆਰਿਆ, ਕੁਨਾਲ ਗਰਗ, ਪ੍ਰਲਾਦ ਕੁਮਾਰ, ਸੰਜੇ ਜਿੰਦਲ ਐਮ.ਸੀ, ਆਦਿ ਵੀ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media