ਧੂਰੀ, 26 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਭਾਰਤ ਸਵੱਛ ਮੁਹਿੰਮ ਪੰਦਰਵਾੜੇ ਤੇਹਿਤ
ਸਮੂਹ ਨਗਰ ਕੌਂਸਿਲ ਦੇ ਸਵਿਪਰਾਂ ਨੂੰ ਨਾਲ ਲੈ ਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ ਇੰਸਪੈਕਟਰ ਨਰਿੰਦਰ ਸਿੰਘ ਵਾਰਡ ਨੰਬਰ 2 ਅਤੇ 3 ਦੀਆਂ ਗਲੀਆਂ ਵਿਚ ਸਫਾਈ ਕੀਤੀ ਅਤੇ ਸਾਰਾ ਕੂੜਾ ਕਰਕਟ ਨਾਲ ਦੀ ਨਾਲ ਚੁਕਾਈਆਂ।ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ ਇੰਸਪੈਕਟਰ ਨਰਿੰਦਰ ਸਿੰਘ ਨੇ ਸਮੂਹ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਬਿਲਕੁਲ ਸਾਫ ਸੁਥਰਾ ਰੱਖਣ ਪਲਾਸਟਿਕ ਦੇ ਲਿਫਾਫਿਆਂ ਵਿਚ ਸਮਾਨ ਨਾ ਲੇਕੇ ਆਉਂਣ ਅਤੇ ਲਿਫਾਫਿਆਂ ਵਿਚ ਕੋਈ ਸਬਜ਼ੀ ਜਾਂ ਖਾਨ ਵਾਲਾ ਸਮਾਨ ਗਲੀ ਵਿਚ ਨਾ ਸੁਟੋ ਕਿਸੇ ਕੂੜਾਦਾਨ ਵਿਚ ਹੀ ਪਾਓ ਕਿਉਂਕਿ ਪਲਾਸਟਿਕ ਦੇ ਲਿਫਾਏ ਸੀਵਰੇਜ ਸਿਸਟਮ ਬੰਦ ਕਰਦੇ ਹਨ।ਉਥੇ ਹੀ ਆਲੇ ਦੁਆਲੇ ਲਿਫਾਫੇ ਖਿਲਾਰਨ ਨਾਲ ਆਵਾਰਾ ਪਸ਼ੂ ਇਨ੍ਹਾਂ ਨੂੰ ਆਪਣੇ ਅੰਦਰ ਨਿਗਲ ਜਾਂਦੇ ਹਨ ਅਤੇ ਕਈ ਪਸ਼ੂਆਂ ਦੀ ਮੌਤ ਦਾ ਕਾਰਨ ਵੀ ਇਹ ਲਿਫਾਏ ਬਣਦੇ ਹਨ ਉਨ੍ਹਾਂ ਕਿਹਾ ਕਿ ਡੇਂਗੂ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵਚਨ ਲਈ ਆਪਣੇ ਕੂਲਰ, ਫ੍ਰਿਜ ਅਤੇ ਬਾਥਰੂਮ ਵਿਚ ਪਾਣੀ ਖੜਾ ਨਾ ਕਰੋ।ਪਾਣੀ ਖੜਾ ਹੋਣ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ ਘਰ ਅਤੇ ਗਲੀ ਦੀ ਸਫ਼ਾਈ ਰੱਖਣ ਨਾਲ ਅਸੀਂ ਕਈ ਭਿਆਨਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media