Tuesday, July 7, 2026

ਖ਼ਾਲਸਾ ਵੈਟਰਨਰੀ ਕਾਲਜ ਵਿਖੇ ‘ਫ਼ਰੈਸ਼ਰ ਫ਼ੀਸਟਾ-2017’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 28 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਸ ਵਿਖੇ ਕਰਵਾਏ ‘ਫ਼ਰੈਸ਼ਰ PPN2809201706ਫ਼ੀਸਟਾ-2017’ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਰੈਗਿੰਗ ਨੂੰ ਮਾਤ ਦੇਣ ਲਈ ਨਵੇਂ ਆਏ ਵਿਦਿਆਰਥੀਆਂ ਦੇ ਸਵਾਗਤ ਲਈ ਅਗਾਜ਼ ਕੀਤੇ ਪ੍ਰੋਗਰਾਮ ਨਾਲ ਇਕ ਨਵੀਂ ਪਿੜ੍ਹ ਪੁਗਾਈ ਹੈ, ਜੋ ਕਿ ਸ਼ਲਾਘਾਯੋਗ ਅਤੇ ਉੱਚੀ ਤੇ ਸੱਚੀ ਸੋਚ ਨੂੰ ਬਿਆਨ ਕਰਦਾ ਹੈ।
ਸਮਾਰੋਹ ਦਾ ਅਗਾਜ਼ ਵਿਦਿਆਰਥੀਆਂ ਵੱਲੋਂ ਗਾਇਨ ਕਰਨ ਉਪਰੰਤ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਐਸ. ਐਸ ਸਿੱਧੂ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਇਸ ਉਪਰੰਤ ਵਿਦਿਆਰਥੀਆਂ ਸਰਸਵਤੀ ਵੰਦਨਾ, ਡਾਂਸ ਆਦਿ ਦੀ ਵਿਦਿਆਰਥੀਆਂ ਵੱਲੋਂ ਪੇਸ਼ਕਾਰੀ ਦੇ ਨਾਲ-ਨਾਲ ਦਿਲਚਸਪ ਮੁਕਾਬਲੇ ਅਤੇ ਮਿਸਟਰ ਫਰੈਸਰ ਅਤੇ ਮਿਸ ਫਰੈਸ਼ਰ ਦੀ ਵੀ ਚੋਣ ਕੀਤੀ ਗਈ।
ਇਸ ਮੌਕੇ ਛੀਨਾ ਨੇ ਕਿਹਾ ਕਿ ਬੜ੍ਹੇ ਚਿਰਾਂ ’ਤੋਂ ਕੇਂਦਰ ਸਰਕਾਰ ਵੱਲੋਂ ਰੈਗਿੰਗ ਨੂੰ ਠੱਲ੍ਹ ਪਾਉਣ ਲਈ ਵਿਉਂਤ ਉਲੀਕੀ ਜਾ ਰਹੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਕਈ ਅਜਿਹੀਆਂ ਅਨਹੋਣੀਆਂ ਵਾਪਰ ਚੁੱਕੀਆਂ ਹਨ, ਕਈਆਂ ਵਿਦਿਆਰਥੀਆਂ ਨੂੰ ਖੁਦਕਸ਼ੀ ਵਰਗੇ ਖ਼ਤਰਨਾਕ ਫ਼ੈਸਲਿਆਂ ਨੂੰ ਚੁਣਿਆ।ਛੀਨਾ ਨੇ ਸਮੂਹ ਵਿੱਦਿਅਕ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੈਗਿੰਗ ਨੂੰ ਕਾਬੂ ਕਰਨ ਲਈ ਇਕ ਪਲੇਟਫ਼ਾਰਮ ’ਤੇ ਇਕੱਠੇ ਹੋਣ ਤੇ ਕੋਈ ਉਚਿੱਤ ਫ਼ੈਸਲਾ ਲੈਣ ਤਾਂ ਜੋ ਇਸ ਅਜਿਹੀਆਂ ਮੰਦਭਾਗੀਆਂ ਘਟਨਾ ਨੂੰ ਕਿਸੇ ਨੂੰ ਸ਼ਰਮਸਾਰ ਨਾ ਹੋਣਾ ਪਵੇ।ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਵੈਟਰਨਰੀ ਵਿਦਿਆਰਥੀਆਂ ਵੱਲੋਂ ਰੈਗਿੰਗ ਅਤੇ ਸਮਾਜ ਨੂੰ ਸੇਧ ਲਈ ਜੋ ਨਵੇਂ ਆਏ ਵਿਦਿਆਰਥੀਆਂ ਨੂੰ ਮਨੋਰੰਜਨ ਜਰਾੀਏ ਰਿਫ਼ਰੈਸਮੈਂਟ ਪਾਰਟੀ ਦੀ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਹੈ, ਉਹ ਹੋਰਨਾਂ ਵਿੱਦਿਅਕ ਸੰਸਥਾ ਲਈ ਪ੍ਰਰੇਣਾਸਰੋਤ ਸਾਬਿਤ ਹੋਵੇਗੀ।
ਪ੍ਰੋਗਰਾਮ ਦੌਰਾਨ ਚੁਣੇ ਗਏ ਮਿਸ ਫਰੈਸਰ ਆਇਸ਼ਨਾ ਸੂਦ ਅਤੇ ਮਿਸਟਰ ਫਰੈਸਰ ਪੀਤੇਸ਼ ਪਾਹਵਾ ਨੂੰ ਕਾਲਜ ਪ੍ਰਿੰਸੀਪਲ ਡਾ. ਐੱਸ. ਐੱਸ. ਸਿੱਧੂ ਵੱਲੋਂ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ ਗਿਆ।ਜਦ ਕਿ ਮਿਸਟਰ ਪ੍ਰਫੋਰਮੈਂਸ ਨਵਜੋਤ ਕੁਮਾਰ ਅਤੇ ਮਿਸ ਪ੍ਰਫੋਰਮੈਂਸ ਹੀਨਾ ਸ਼ਰਮਾ ਚੁਣੇ ਗਏ। ਇਸ ਉਪਰੰਤ ਪ੍ਰਿੰ: ਡਾ. ਸਿੱਧੂ ਨੇ ਆਏ ਮੁੱਖ ਮਹਿਮਾਨ ਤੇ ਹੋਰਨਾਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿੱਥੇ ਉਨ੍ਹਾਂ ਦੀ ਮੌਜ਼ੂਦਗੀ ਨਾਲ ਪ੍ਰੋਗਰਾਮ ਦਾ ਸ਼ੋਭਾ ਵਧੀ ਹੈ, ਉਥੇ ਉਨ੍ਹਾਂ ਦੀ ਕੀਮਤੀ ਵਿਚਾਰ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਕਰਨਗੇ।ਇਸ ਮੌਕੇ ਡਾ. ਐਮ.ਐਲ ਮਹਿਰਾ, ਡਾ. ਜਸਪਾਲ ਸਿੰਘ, ਡਾ. ਜੇ.ਐਸ ਪੂਨੀਆ, ਡਾ. ਐਸ.ਐਸ. ਢਿੱਲੋਂ, ਡਾ. ਆਰਿਆ, ਡਾ. ਸਾਜਿਦ ਹੁਸੈਨ, ਡਾ. ਨਰੇਸ਼ ਕੁਮਾਰ, ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਡਾ. ਨੀਤਾਸ਼ਾ ਸਾਬਿਆਲ, ਡਾ. ਵਰੁਣ ਬਸੇਸਰ ਅਤੇ ਡਾ. ਅਨਦਲੀਪ ਨੇ ਬਾਖੂਬੀ ਨਿਭਾਈ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply