Wednesday, July 8, 2026

ਬੇਅਦਬੀ ਮਾਮਲੇ ’ਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ `ਤੇ ਐਡਵੋਕੇਟ ਸਿਆਲਕਾ ਦਾ ਸਨਮਾਨ

ਅੰਮਿ੍ਤਸਰ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਅੰਮਿ੍ਤਸਰ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਤੇ ਵਰੇ ਹੋਈ PPN2909201720ਬੇਅਦਬੀ ਮਾਮਲੇ ’ਚ ਮੁਦਈ ਵਜੋਂ ਪੇਸ਼ ਹੋ ਕੇ ਦੋਸ਼ੀਆਂ ਨੂੰ 24 ਸਾਲ ਦੀ ਸਜ਼ਾ ਦਿਵਾਉਣ ’ਚ ਕਾਮਯਾਬ ਰਹੇ ਨਾਮਵਰ ਵਕੀਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦਾ ਆਲ ਇੰਡੀਆ ਸੰਘਰਸ਼ੀ ਯੋਧੇ ਅਕਾਲੀ ਦਲ ਅਤੇ ਜੋਧਪੁਰ ਨਜ਼ਰਬੰਦ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
ਇਸ ਸਨਮਾਨ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਐਡਵੋਕੇਟ ਸਿਆਲਕਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਰਿਵਾਰ ਗੁਰੂ ਘਰ ਅਤੇ ਪੰਥ ਨੂੰ ਸਦਾ ਸਮਰਪਿਤ ਹੈ। ਦੋਸ਼ੀਆਂ ਨੂੰ ਮਿਲੀ ਸਜ਼ਾ ਪ੍ਰਤੀ ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਦੀ ਬਖਸ਼ਿਸ਼, ਮੌਕੇ ਦੀ ਬਾਦਲ ਸਰਕਾਰ ਦੀਆਂ ਨੀਤੀਆਂ, ਬਿਕਰਮ ਸਿੰਘ ਮਜੀਠੀਆ ਦੀਆਂ ਕੋਸ਼ਿਸ਼ਾਂ, ਪੁਲਿਸ ਪ੍ਰਸ਼ਾਸਨ, ਮਤੇਵਾਲ ਥਾਣੇ ਦੇ ਮੌਕੇ ’ਤੇ ਤਾਇਨਾਤ ਅਧਿਕਾਰੀਆਂ, ਪਿੰਡਾਂ ਦੇ ਪੰਚ ਸਰਪੰਚ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਸਭ ਕੁੱਝ ਸੰਭਵ ਹੋ ਸਕਿਆ ਹੈ।ਦੋਸ਼ੀਆਂ ਨੂੰ ਸਜ਼ਾ ਮਿਲਣੀ ਉਹਨਾਂ ਲੋਕਾਂ ਦੇ ਮੂੰਹ ’ਤੇ ਕਰਾਰੀ ਚਪੇੜ ਹੈ ਜੋ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸਨ।ਇਹ ਸੰਗਤ ਲਈ ਤਸੱਲੀ ਵਾਲੀ ਗੱਲ ਹੈ ਅਤੇ ਲੋਕਾਂ ਦੇ ਕਾਨੂੰਨ ਵਿਵਸਥਾ ਪ੍ਰਤੀ ਭਰੋਸੇ ਨੂੰ ਬਲ ਮਿਲਿਆ ਹੈ।
ਸੰਘਰਸ਼ੀ ਯੋਧੇ ਅਤੇ ਜੋਧਪੁਰੀ ਕਮੇਟੀ ਆਗੂਆਂ ਲੰਮੀ ਕਾਨੂੰਨੀ ਲੜਾਈ ਉਪਰੰਤ ਜੋਧਪੁਰ ਸਿੱਖ ਕੈਦੀਆਂ ਨੂੰ ਮੁਆਵਜ਼ਾ ਦਿਵਾਉਣ ’ਚ ਕਾਮਯਾਬ ਹੋਣ ’ਤੇ ਐਡਵੋਕੇਟ ਸਿਆਲਕਾ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਧਾਨ ਜਥੇਦਾਰ ਗੁਰਮੇਜ ਸਿੰਘ ਸਹੁਰਾ, ਜਨਰਲ ਸਕੱਤਰ ਜਸਬੀਰ ਸਿੰਘ ਕੋਟ ਮਿੱਤ ਸਿੰਘ, ਬਲਵਿੰਦਰ ਸਿੰਘ ਜੇਠੂਵਾਲ, ਪ੍ਰੋ: ਸਰਚਾਂਦ ਸਿੰਘ, ਪ੍ਰੋ: ਸੂਬਾ ਸਿੰਘ, ਹਰਜਿੰਦਰ ਸਿੰਘ, ਸਰਵਨ ਸਿੰਘ ਮਖਣਵਿੰਡੀ, ਭਗਵੰਤ ਸਿੰਘ ਕੋਟ ਖ਼ਾਲਸਾ, ਦਵਿੰਦਰ ਸਿੰਘ ਢਿੱਲੋਂ, ਅਤੇ ਗੁਰਪ੍ਰੀਤ ਸਿੰਘ ਬਾਸਰਕੇ ਆਦਿ ਵੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply