ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਐੇਨ.ਸੀ.ਸੀ ਵਾਲੰਟੀਅਰਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਡੀ.ਏ.ਵੀ
ਕਾਲਜ ਦੇ ਐੇਨ.ਸੀ.ਸੀ ਏਅਰ ਵਿੰਗ ਵਿਭਾਗ ਵਲੋਂ ਕਾਲਜ ਵਿੱਚ ਸਵੱਛ ਭਾਰਤ ਦੇ ਤਹਿਤ ਸਫਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ।ਵਿੰਗ ਕਮਾਂਡਰ ਲਲਿਤ ਭਾਰਦਵਾਜ, ਕਮਾਂਡਿੰਗ ਅਫਸਰ 2 ਪੀ.ਬੀ ਏਅਰ ਸਕਵਾਰਡਰਨ ਐੇਨ.ਸੀ.ਸੀ ਅੰਮ੍ਰਿਤਸਰ ਅਤੇ ਪ੍ਰੋ. ਸੰਜੀਵ ਦੱਤਾ ਦਫਤਰ ਇੰਚਾਰਜ ਐੇਨ.ਸੀ.ਸੀ ਏਅਰ ਵਿੰਗ ਦੀ ਦੇਖ ਰੇਖ ਵਿੱਚ ਚੱਲੀ ਇਸ ਸਫਾਈ ਮੁਹਿੰਮ ਵਿਚ 25 ਏਅਰ ਵਿੰਗ ਕੈਡੇਟਾਂ ਨੇ ਭਾਗ ਲਿਆ।ਐੇਨ.ਸੀ.ਸੀ ਕੈਡਿਟਾਂ ਦਿਨੇਸ਼, ਕਿਸ਼ਨ, ਪ੍ਰਿੰਸ. ਆਸ਼ੂ ਅਤੇ ਗੁਰਪ੍ਰੀਤ ਆਦਿ ਕੈਡੇਟਾਂ ਨੇ ਕਾਲਜ ਦੇ ਆਲੇ ਦੁਆਲੇ ਦੀ ਸਫਾਈ ਕੀਤੀ ਅਤੇ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਦੇ ਬੈਠਣ ਵਾਲੇ ਡੈਸਕ ਵੀ ਸਾਫ ਕੀਤੇ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਵਾਲੰਟੀਅਰਾਂ ਨੂੰ ਵਾਤਾਵਰਣ ਦੇ ਮਹੱਤਵ ਬਾਰੇ ਦੱਸਦਿਆਂ ਸਫਾਈ ਦੀ ਅਹਿਮੀਅਤ ਸਮਝਾਈ ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media