Thursday, July 9, 2026

ਖ਼ਾਲਸਾ ਕਾਲਜ ਵਿਖੇ ‘ਪ੍ਰਸੈਨਲਿਟੀ ਡਿਵੈਲਪਮੈਂਟ ਤੇ ਪਲੇਸਮੈਂਟ ਟ੍ਰੇਨਿੰਗ’ ਬਾਰੇੇ ਸੈਮੀਨਾਰ

ਹਲੀਮੀ ਅਤੇ ਲਿਆਕਤ ਵਾਲੇ ਇਨਸਾਨ ਉਚਾਈਆਂ ਛੂੰਹਦੇ ਹਨ- ਡਾ. ਗੋਸੇਨ
ਅੰਮਿ੍ਤਸਰ, 30 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) -ਇਤਿਹਾਸਕ ਖ਼ਾਲਸਾ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ‘ਪ੍ਰਸੈਨਲਿਟੀ ਅਤੇ ਪਲੇਸਮੈਂਟ PPN3009201709ਟ੍ਰੇਨਿੰਗ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਸੈਮੀਨਾਰ ’ਚ ਪੁੱਜੇ ਡਾ. ਰੂਪਮ ਗੋਸੇਨ, ਅਸਿਸਟੈਂਟ ਪ੍ਰੋਫੈਸਰ ਆਈ.ਟੀ.ਐਮ ਇੰਸਟੀਚਿਊਟ ਨਵੀਂ ਮੁੰਬਈ ਨੇ ਵਿਦਿਆਰਥੀਆਂ ਨੂੰ ਵਿਸ਼ੇ ’ਤੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ।
ਇਸ ਤੋਂ ਪਹਿਲਾਂ ਪ੍ਰਿੰ: ਡਾ. ਮਹਿਲ ਸਿੰਘ ਨੇ ਡਾ. ਰੂਪਮ ਦਾ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਸੈਮੀਨਾਰ ਮੌਕੇ ਡਾ. ਰੂਪਮ ਨੇ ਵਿਦਿਆਰਥੀਆਂ ਨੂੰ ਆਪਣੀ ਸਖ਼ਸ਼ੀਅਤ ਨੂੰ ਨਿਖਾਰਣ ਦੇ ਗੁਣ ਦੱਸਦਿਆ ਕਿਹਾ ਕਿ ਵਿਅਕਤੀ ਦੀ ਪਹਿਚਾਣ ਉਸ ਦੇ ਗੁਣਾਂ, ਬੋਲਚਾਲ ਦੇ ਸਲੀਕੇ ਅਤੇ ਉਸਦੀ ਦਿੱਖ ਤੋਂ ਹੁੰਦੀ ਹੈ।ਉਨ੍ਹਾਂ ਕਿਹਾ ਕਿ ਉਹ ਇਨਸਾਨ ਹਮੇਸ਼ਾਂ ਉੱਚਾਈਆਂ ਨੂੰ ਛੂਹਦਾ ਹੈ, ਜਿਸ ’ਚ ਹਲੀਮੀ, ਲਿਆਕਤ ਅਤੇ ਨਮਰਤਾ ਵਰਗੇ ਗੁਣ ਹੁੰਦੇ ਹਨ।ਇਸ ਲਈ ਚੰਗੇ ਆਚਰਨ ਦਾ ਹੋਣਾ ਅਤਿ ਜਰੂਰੀ ਹੈ।
ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਸੈਮੀਨਾਰ ਦਾ ਮੰਤਵ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਂਦਿਆ ਹੋਇਆ ਉਨ੍ਹਾਂ ਦੀ ਸਖ਼ਸ਼ੀਅਤ ਨੂੰ ਨਿਖਾਰਨਾ ਹੈ।ਉਨ੍ਹਾਂ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੈਲ ਵਿਦਿਆਰਥੀਆਂ ਨੂੰ ਪਲੇਸਮੈਂਟ ਲਈ ਪੂਰੀ ਤਰ੍ਹਾਂ ਤਿਆਰ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਦੇ ਸੈਮੀਨਾਂਰ ’ਚ ਵਿਦਿਆਰਥੀਆਂ ਨੂੰ ਡਾ. ਰੂਪਮ ਦੇ ਤਜ਼ਰਬੇਕਾਰ ਵਿਚਾਰਾਂ ਰਾਹੀਂ ਬਹੁਤ ਕੁੱਝ ਸਿੱਖਣ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਪ੍ਰੋ: ਹਰਭਜਨ ਸਿੰਘ ਰੰਧਾਵਾ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਲੇਸਮੈਂਟ ਸੈੱਲ ਆਪਣੇ ਵਿਦਿਆਰਥੀਆਂ ਲਈ ਚੰਗੀਆਂ ਕੰਪਨੀਆਂ ’ਚ ਨੌਕਰੀ ਦਿਵਾ ਕੇ ਇਕ ਮਜ਼ਬੂਤ ਨੀਂਹ ਸਥਾਪਿਤ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਹੋਰ ਅਜਿਹੇ ਸੈਮੀਨਾਰਾਂ ਰਾਹੀਂ ਵਿਦਿਆਰਥੀਆਂ ਨੂੰ ਪ੍ਰਫ਼ੈਕਟ ਬਣਾਉਣ ਲਈ ਯਤਨ ਕੀਤੇ ਜਾਣਗੇ ਤਾਂ ਜੋ ਵਿਦਿਆਰਥੀਆਂ ਲਈ ਤਰੱਕੀ ਦੇ ਹੋਰ ਨਵੇਂ ਰਾਹ ਖੁਲ੍ਹਣਗੇ।ਇਸ ਮੌਕੇ ਪਲੇਸਮੈਂਟ ਕੋਆਰਡੀਨੇਟਰ ਪ੍ਰੋ: ਸੁਖਪੁਨੀਤ ਕੌਰ, ਪ੍ਰੋ: ਨਿਧੀ ਸਭਰਵਾਲ, ਪ੍ਰੋ: ਪੂਨਮਜੀਤ ਕੌਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਮੌਜ਼ੂਦ ਸਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply