ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਬਜ਼ੁੱਰਗਾਂ ਦੇ ਕੌਮਾਂਤਰੀ ਦਿਵਸ ਮੌਕੇ ਉਘੀ ਸਮਾਜ ਸੇਵੀ ਸੰਸਥਾ

ਆਨਦੀਪ ਸ਼ਿਕਸ਼ਾ ਸਮਿਤੀ ਬਠਿੰਡਾ ਵਲੋਂ ਸਮਾਜਿਕ ਸੁਰੱਖਿਆ ਵਿਭਾਗ ਬਠਿੰਡਾ ਦੇ ਸਹਿਯੋਗ ਨਾਲ ਸੰਸਥਾ ਦੇ ਸਥਾਨਕ 60 ਫੁੱਟੀ ਰੋਡ ’ਤੇ ਕਬੀਰ ਧਰਮਸ਼ਾਲਾ ਵਿਖੇ ਬਜ਼ੁੱਰਗਾਂ ਲਈ ਚੱਲ ਰਹੇ ਡੇ-ਕੇਅਰ ਸੈਂਟਰ ਵਿਖੇ ਸਮਾਗਮ ਕਰਵਾਇਆ ਗਿਆ।ਜਿਸ ਵਿਚ ਬਤੌਰ ਮੁੱਖ ਮਹਿਮਾਨ ਨਵੀਨ ਗਡਵਾਲ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਬਠਿੰਡਾ ਅਤੇ ਸਵੀਨਾ ਗਡਵਾਲ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ।ਮੁੱਖ ਮਹਿਮਾਨ ਗਡਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਬਜ਼ੁੱਰਗਾਂ ਦੀ ਸੇਵਾ ਲਈ ਉਨਾਂ ਦਾ ਵਿਭਾਗ ਤੇ ਉਹ ਖ਼ੁਦ ਹਮੇਸ਼ਾ ਹਾਜ਼ਰ ਹਨ।ਉਨਾਂ ਨੇ ਬਜ਼ੁੱਰਗਾਂ ਨੰੂ ਸੀਨੀਅਰ ਸਿਟੀਜ਼ਨ ਕਾਰਡ ਬਣਾਉਣ, ਪੈਨਸ਼ਨਾਂ ਅਤੇ ਬਜ਼ੁਰਗਾਂ ਲਈ ਬਣੇ ਸੀਨੀਅਰ ਸਿਟੀਜ਼ਨ ਐਕਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਗਡਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੰੂ ਬੁਢਾਪਾ ਪੈਨਸ਼ਨ ਵਧਾ ਕੇ 750 ਰੁਪਏ ਕਰ ਦਿੱਤੀ ਹੈ।ਇਸ ਤੋਂ ਇਲਾਵਾ ਉਨਾਂ ਨੇ ਤੇਜ਼ਾਬ ਪੀੜਤਾਂ ਲਈ ਲਾਗੂ ਹੋਈ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਯੋਜਨਾ ਬਾਰੇ ਵੀ ਜਾਣੂ ਕਰਵਾਇਆ।ਸਮਾਗਮ ਵਿਚ ਸੰਸਥਾ ਵਲੋਂ ਚਲਾਏ ਜਾ ਰਹੇ ਡੇ-ਕੇਅਰ ਸੈਂਟਰ ਵਿਚ ਵਿਸ਼ੇਸ਼ ਯੋਗਦਾਨ ਬਾਰੇ 5 ਬਜ਼ੁੱਰਗਾਂ ਪੂਰਨ ਚੰਦ, ਮਦਨ ਲਾਲ, ਦੇਵਰਾਜ, ਅਸ਼ੋਕ ਕੁਮਾਰ ਅਤੇ ਮਾਮ ਰਾਜ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਜਤਿੰਦਰ ਜੋਸ਼ੀ ਪ੍ਰਧਾਨ ਗਿਆਨਦੀਪ ਸਿਕਸ਼ਾ ਸਮਿਤੀ, ਸੁਖਵਿੰਦਰ ਸਿੰਘ ਚੱਠਾ ਮੈਨੇਜਰ, ਪੁਨੀਤ ਕੁਮਾਰ ਸੁਪਰਵਾਈਜ਼ਰ ਡੇ-ਕੇਅਰ ਸੈਂਟਰ, ਵਿਕਰਮ ਖੁਰਾਣਾ, ਵੀ ਹਾਜ਼ਰ ਸਨ।
Punjab Post Daily Online Newspaper & Print Media