Monday, September 28, 2026

ਰਾਸ਼ਟਰੀ ਸਵੈ ਇੱਛਕ ਖ਼ੂਨਦਾਨ ਦਿਵਸ ਮਨਾਇਆ ਗਿਆ

ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੋਸ਼ਲ ਵੈਲਫੇਅਰ PPN0210201712ਵਿਭਾਗ ਵਲੋਂ ਰਾਸ਼ਟਰੀ ਸਵੈ ਇੱਛਕ ਖ਼ੂਨਦਾਨ ਦਿਵਸ ਮਨਾਇਆ ਗਿਆ।ਜਿਸ ਵਿੱਚ ਡਾਕਟਰ ਇੰਦਰਦੀਪ ਸਿੰਘ ਸਰਾਂ, ਬਲੱਡ ਟਰਾਂਸਫਿਊਜ਼ਨ ਅਫ਼ਸਰ, ਸਿਵਲ ਹਸਪਤਾਲ ਬਠਿੰਡਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।ਸਮਾਗਮ ਦੀ ਸ਼ੁਰੂਆਤ ਸੋਸ਼ਲ ਵੈਲਫੇਅਰ ਵਿਭਾਗ ਦੇ ਕੋਆਰਡੀਨੇਟਰ ਵੱਲੋਂ ਬਾਬਾ ਫ਼ਰੀਦ ਬਲੱਡ ਡੋਨਰਜ਼ ਸਕੂਐਡ ਸੰਬੰਧੀ ਸੰਖੇਪ ਜਾਣਕਾਰੀ ਪ੍ਰਦਾਨ ਕਰਕੇ ਕੀਤੀ ਗਈ।ਇਸ ਉਪਰੰਤ ਸੰਸਥਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ` ਜੀ ਆਇਆਂ` ਕਿਹਾ ।
ਇਸ ਮੌਕੇ ਬੋਲਦਿਆਂ ਡਾਕਟਰ ਇੰਦਰਦੀਪ ਸਿੰਘ ਸਰਾਂ ਨੇ ਕਿਹਾ ਕਿ ਖ਼ੂਨਦਾਨ ਦੀ ਚੇਤਨਾ ਨੋਜਵਾਨ ਵਿਦਿਆਰਥੀਆਂ ਵਿੱਚ ਹੋਣੀ ਜ਼ਰੂਰੀ ਹੈ।ਉਨਾਂ ਦੱਸਿਆ ਕਿ ਸੰਸਾਰ ਦੇ ਹੋਰਨਾਂ ਦੇਸ਼ਾਂ ਵਿਚ ਸਵੈ ਇੱਛਾ ਨਾਲ ਖ਼ੂਨਦਾਨ ਕਰਨ ਵਾਲਿਆਂ ਦੀ ਗਿਣਤੀ ਭਾਰਤ ਨਾਲੋਂ ਵੱਧ ਹੈ।ਪ੍ਰੰਤੂ ਭਾਰਤ ਵਿਚ ਅਸੀਂ ਹਾਲੇ ਇਸ ਟੀਚੇ ਨੂੰ ਪ੍ਰਾਪਤ ਨਹੀਂ ਕਰ ਸਕੇ।ਉਨਾਂ ਕਿਹਾ ਕਿ 80 ਫੀਸਦੀ ਖ਼ੂਨਦਾਨ ਸਵੈ ਇਛਕ ਖ਼ੂਨਦਾਨੀਆਂ ਦੁਆਰਾ ਕੀਤਾ ਜਾਦਾਂ ਹੈ ਅਤੇ ਇਸ ਨੂੰ ਹੋਰ ਵੀ ਵਧਾਉਣ ਦੀ ਲੋੜ ਹੈ।ਉਨਾਂ ਨੇ ਇਸ ਮਹਾਂ ਦਾਨ ਦੇ ਕੁੰਭ ਵਿਚ ਬਾਬਾ ਫ਼ਰੀਦ ਬਲੱਡ ਡੋਨਰਜ਼ ਸਕੂਐਡ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।ਇਸ ਮੌਕੇ ਵੱਖ-ਵੱਖ ਸਮੇਂ `ਤੇ ਖ਼ੂਨਦਾਨ ਕਰਨ ਕਰਨ ਵਾਲੇ ਲਗਭਗ 30 ਖ਼ੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ।ਸੰਸਥਾ ਦੇ ਡਿਪਟੀ ਡਾਇਰੈਕਟਰ (ਸਹੂਲਤਾਂ) ਹਰਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਸਵੈ ਇੱਛਕ ਖ਼ੂਨਦਾਨੀਆਂ ਲਈ ਧੰਨਵਾਦੀ ਕੀਤਾ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਸੰਸਥਾ ਦੇ ਸੋਸ਼ਲ ਵੈਲਫੇਅਰ ਵਿਭਾਗ ਦੀ ਭਰਪੂਰ ਸ਼ਲਾਘਾ ਕਰਦਿਆਂ ਸਾਰੇ ਸਵੈ ਇੱਛਕ ਖ਼ੂਨਦਾਨੀਆਂ ਨੂੰ ਮੁਬਾਰਕਬਾਦ ਦਿੱਤੀ ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply