Thursday, June 25, 2026

`ਯੂ.ਜੀ.ਸੀ ਨੈਟ 2017 ਨੂੰ ਪਾਸ ਕਰਨ ਲਈ ਰਣਨੀਤੀਆਂ` ਬਾਰੇ ਭਾਸ਼ਣ ਕਰਵਾਇਆ

ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ PPN0210201713ਕੰਪੀਟੀਟਿਵ ਸਟਡੀਜ਼ ਨੇ ‘ਯੂ.ਜੀ.ਸੀ ਨੈਟ 2017 ਨੂੰ ਪਾਸ ਕਰਨ ਲਈ ਰਣਨੀਤੀਆਂ’’ ਬਾਰੇ ਸਲਾਹ ਅਤੇ ਜਾਣਕਾਰੀ ਦੇਣ ਲਈ ਇਕ ਭਾਸ਼ਣ ਦਾ ਆਯੋਜਨ ਕੀਤਾ। ਇਸ ਭਾਸ਼ਣ ਐਮ.ਏ (ਪੋਲੀਟੀਕਲ ਸਾਇੰਸ, ਅਰਥ ਸ਼ਾਸਤਰ, ਇਤਿਹਾਸ) ਅਤੇ ਐਮ.ਐਸ.ਸੀ. (ਭੂਗੋਲ) ਦੇ ਵਿਦਿਆਰਥੀਆਂ ਲਈ ਕਰਵਾਇਆ ਗਿਆ।ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੇਂਦਰ ਬਠਿੰਡਾ ਤੋਂ ਸਿਖਿਆ ਦੇ ਸਹਾਇਕ ਪ੍ਰੋਫੈਸਰ ਡਾ. ਗਗਨ ਦੀਪ ਨੇ ਇਹ ਭਾਸ਼ਣ ਦਿੱਤਾ।ਉਨਾਂ ਕੋਲ 12 ਸਾਲ ਤੋਂ ਵੱਧ ਦਾ ਸਿਖਿਆ ਅਤੇ  ਖੋਜ ਦਾ ਅਨੁਭਵ ਹੈ। ਉਨਾਂ ਨੇ ਪ੍ਰੇਰਣਾ ਦੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਅਤੇ ਸੰਕਲਪ ਦੀ ਡੂੰਘਾਈ ਨੂੰ ਛੂਹ ਲਿਆ।ਉਨਾਂ ਨੇ ਜੀਵਨ ਦੀਆਂ ਰੁਕਾਵਟਾਂ ਨਾਲ ਨਜਿਠਣ ਲਈ ਸਕਾਰਾਤਮਕ ਰਵੱਈਏ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ।ਉਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਉਦਾਹਰਣਾਂ ਦਿੱਤੀਆਂ ਕਿ ਕਿਵੇਂ ਸਮਸਿਆ ਨੂੰ ਮੌਕੇ ਵਜੋਂ ਬਦਲਿਆ ਜਾ ਸਕਦਾ ਹੈ। ਉਨਾਂ ਦੇ ਗਿਆਨ ਅਤੇ ਹਾਸੇ-ਮਜ਼ਾਕ ਨੇ ਇਸ ਸੈਸ਼ਨ ਨੂੰ ਬਹੁਤ ਦਿਲਚਸਪ ਬਣਾਇਆ। ਸੈਸ਼ਨ ਦੇ ਅਖੀਰ ਵਿੱਚ ਵਿਦਿਆਰਥੀਆਂ ਨੇ ਉਨਾਂ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਪ੍ਰਸ਼ਨ ਪੁੱਛੇ ਜਿਨਾਂ ਦਾ ਉਨਾਂ ਦੁਆਰਾ ਬੇਅੰਤ ਸੰਤੁਸ਼ਟੀ ਅਤੇ ਦਿਲਚਸਪੀ ਨਾਲ ਜਵਾਬ ਦਿੱਤਾ ਗਿਆ।ਅਖੀਰ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ (ਐਕਟੀਵਿਟੀਜ਼) ਬੀ.ਡੀ ਸ਼ਰਮਾ ਨੇ ਆਏ ਹੋਏ ਮਹਿਮਾਨ ਲਈ ਧੰਨਵਾਦੀ ਸ਼ਬਦ ਕਹੇ ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਲਈ ਅਜਿਹੇ ਜਾਣਕਾਰੀ ਭਰਪੂਰ ਭਾਸ਼ਣ ਆਯੋਜਿਤ ਕਰਨ ਲਈ ਸੰਸਥਾ ਦੇ ਸਕੂਲ ਆਫ ਕੰਪੀਟੀਟਿਵ ਸਟੱਡੀਜ਼ ਦੀ ਪੂਰੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply