Thursday, June 25, 2026

ਬਠਿੰਡਾ ਜਿਲਾ ਸੇਵਾ ਕੇਦਰਾਂ ਦੇ ਮੁਲਾਜ਼ਮਾਂ ਨੇ ਕੰਪਨੀ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸੇਵਾ ਕੇਦਰਾਂ ਦੇ ਮੁਲਾਜਮਾਂ ਨੇ ਕੰਮ ਬੰਦ ਕਰ ਕੇ ਕਚਹਿਰੀਆਂ ਦੇ ਬਿਗ ਮਾਲ PPN0210201714ਨਜਦੀਕ ਨਹਿਰੂ ਪਾਰਕ ਵਿਖੇ ਆਪਣਾ ਰੋਸ ਪ੍ਰਦਰਸ਼ਨ ਕੀਤਾ।ਉਨਾਂ ਨੇ ਇਸ ਸਮੇਂ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਐਸ.ਡੀ.ਐਮ ਅਤੇ ਡਿਪਟੀ ਕਮਿਸ਼ਨਰ ਨੂੰ ਦੇਣਾ ਚਾਹਿਆ ਤਾ ਉਹ ਮੌਕੇ `ਤੇ ਨਾ ਮਿਲਣ ਕਾਰਣ ਉਨਾਂ ਇਹ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ।ਜਦਕਿ ਇਕ ਮੰਗ ਪੱਤਰ ਬੀ.ਐਲ.ਐਸ ਪ੍ਰਾਈਵੇਟ ਕੰਪਨੀ ਦੇ ਡੀ.ਐਮ ਪਰਮਾਨੰਦ ਗਰਗ ਨੂੰ ਦਿੱਤਾ ਗਿਆ।
ਇਸ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਸੇਵਾ ਕੇਂਦਰਾਂ ਦੇ ਆਪਰੇਟਰਾਂ ਦੀ ਤਨਖਾਹ ਦੇਣ ਦੀ ਤਾਰੀਕ ਮਹੀਨੇ ਦੀ 1 ਤੋੋਂ 10 ਤੱਕ ਨਿਰਧਾਰਿਤ ਕੀਤੀ ਜਾਵੇ ਅਤੇ ਸਮੇਂ ਅਨੁਸਾਰ ਤਨਖਾਹ ਵਿੱਚ ਵਾਧਾ ਕੀਤਾ ਜਾਵੇ।ਸੇਵਾ ਕੇਂਦਰਾਂ ਦਾ ਕੰਮ ਜੋ ਕਿ ਸਰਕਾਰੀ ਦਫਤਰਾਂ ਦੇ ਨਾਲ ਸਬੰਧਤ ਹੋਣ ਕਰਕੇ ਸੇਵਾ ਕੇਂਦਰਾਂ ਦਾ ਵੀ ਸਮਾਂ ਸਰਕਾਰੀ ਦਫਤਰਾਂ ਵਾਂਗ ਸਵੇਰੇ 9.00 ਵਜੇ ਤੋਂ ਸ਼ਾਮ ਦੇ 5.00 ਵਜੇ ਤੱਕ ਕੀਤਾ ਜਾਵੇ।।ਸੇਵਾ ਕੇਂਦਰ ਦੇ ਕਰਮਚਾਰੀਆਂ ਨੂੰ ਸਰਕਾਰੀ ਕੈਲੰਡਰ ਮੁਤਾਬਕ ਗਜਟਿਡ ਛੁੱਟੀਆਂ ਅਤੇ ਸ਼ਨੀਵਾਰ ਦੀ ਛੁੱਟੀ ਮਨਜੂਰ ਕੀਤੀ ਜਾਵੇ।ਇਹ ਕਿ ਸੇਵਾ ਕੇਂਦਰਾਂ ਦੇ ਮੁਲਾਜਮਾਂ ਦੀ ਯੂਨੀਫਾਰਮ ਬਦਲੀ ਜਾਵੇ ਅਤੇ ਕੈਜਿਉਲ ਯੁਨੀਫਾਰਮ ਲਗਾਈ ਜਾਵੇ।ਇਹ ਕਿ ਸਰਕਾਰ ਦਾ ਕੰਪਨੀ ਨਾਲ ਜਿੰਨੇ ਸਮੇਂ ਦਾ ਕੰਟਰੈਕਟ ਹੈ ਅਗੇ ਕੰਪਨੀ ਵਲੋਂ ਆਪਣੇ ਸੇਵਾ ਕੇਂਦਰਾਂ ਦੇ ਆਪਰੇਟਰਾਂ ਨਾਲ ਇਕ ਵਾਰ ਪੂਰਾ 5 ਸਾਲ ਦਾ ਕੰਟਰੈਕਟ ਕੀਤਾ ਜਾਵੇ।ਇਸ ਤੋ ਇਲਾਵਾ ਕੰਪਨੀ ਵਲੋਂ ਸੇਵਾ ਕੇਂਦਰ ਦੇ ਆਪਰੇਟਰਾਂ/ਮੁਲਾਜਮਾਂ ਨਾਲ 1 ਸਾਲ ਦਾ ਕੰਟਰੈਕਟ ਪੂਰਾ ਹੋਣ ਦੇ ਬਾਵਜੂਦ ਅਜ ਤੱਕ ਤਨਖਾਹ ਵਿਚ ਵਾਧਾ ਨਹੀ ਕੀਤਾ ਗਿਆ ਅਤੇ ਮਹਿੰਗਾਈ ਦੇ ਦੌਰ ਵਿਚ ਅੱਜ ਮੁਲਾਜਮਾਂ ਦੀ ਤਨਖਾਹ ਕੰਪਨੀ ਵਲੋ ਬਹੁਤ ਹੀ ਘੱਟ ਦਿਤੀ ਜਾ ਰਹੀ ਹੈ।ਉਨਾਂ ਆਪਣੀਆਂ ਮੰਗਾ ਲਈ 10 ਦਿਨ ਦਾ ਦਿੱਤਾ ਵਰਨਾ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਵੱਡੇ ਪੱਧਰ ਤੇ ਕੀਤਾ ਜਾਵੇਗਾ।ਇਸ ਮੌਕੇ ਸਮਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਕਰਨ ਸਿੰਘ, ਪ੍ਰੀਤਪਾਲ ਸਿੰਘ, ਪਲਵਿੰਦਰ ਸਿੰਘ, ਹਰਵਿੰਦਰ ਸਿੰਘ, ਜਗਦੀਪ ਸਿੰਘ, ਸੰਦੀਪਵਰਮਾਂ, ਸੁਨੀਲ ਗੁਪਤਾ, ਪ੍ਰੀਆ, ਮਨਪ੍ਰੀਤ ਕੌਰ, ਜਸਪ੍ਰੀਤ ਕੌਰ, ਕੰਚਨ, ਹਰਪ੍ਰੀਤ ਕੌਰ ਤੋ ਇਲਾਵਾਂ ਸਾਰੇੇ ਮੁਲਾਜਮ ਮੌਜੂਦ ਸਨ।।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply