ਬਠਿੰਡਾ, 2 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਬਠਿੰਡਾ ਵਿਖੇ
ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸਿੱਖਸ ਹੈਲਪਿੰਗ ਸਿੱਖਸ ਨਾਮ ਦੀ ਸੰਸਥਾ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਖੰਡੇ ਬਾਟੇ ਦਾ ਅੰਮਿ੍ਰਤ ਤਿਆਰ ਕਰਵਾ ਕੇ 162 ਪ੍ਰਾਣੀਆਂ ਨੂੰ ਛਕਾਇਆ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਸਿੱਖਸ ਹੈਲਪਿੰਗ ਸਿੱਖਸ ਵੱਲੋਂ ਨੋਜਵਾਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੁਹਾਨੀ ਧਾਰਾ ਨਾਲ ਜੋੜਣ ਲਈ ਨਿਸ਼ਕਾਮ ਸੇਵਾ ਕਰਕੇ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਘਰ ਘਰ ਵਿੱਚ ਸਹਿਜੇ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕਰਨ।ਇਸ ਸਮੇਂ ਸੰਸਥਾ ਦੇ ਸੇਵਾਦਾਰ ਸਤਨਾਮ ਸਿੰਘ ਦੀ ਸਮੁੱਚੀ ਟੀਮ ਵੱਲੋਂ ਪਿਛਲੇ ਮਹੀਨੇ ਤੋਂ ਹੀ ਬਠਿੰਡਾ ਸ਼ਹਿਰ ਦੇ ਆਸ ਪਾਸ ਅੰਮਿ੍ਰਤ ਸੰਚਾਰ ਪ੍ਰੋਗਰਾਮ ਦਾ ਪ੍ਰਚਾਰ ਪਸਾਰ ਕਰਵਾਇਆ ਸੀ।ਜਿਸ ਵਿੱਚ ਲੋਕਲ ਗੁ: ਕਮੇਟੀਆਂ, ਧਾਰਮਿਕ ਸੰਸਥਾਵਾਂ ਅਤੇ ਸਕੂਲਾਂ ਦੇ ਨੌਜਵਾਨ ਬੱਚਿਆਂ ਨੇ ਇਸ ਸਮਾਗਮ ਵਿਚ ਵੱਧ ਚੜ ਕੇ ਭਾਗ ਲਿਆ ਸੀ ।
ਵੀਰ ਸਤਨਾਮ ਸਿੰਘ ਨੇ ਦੱਸਿਆ ਕਿ ਆਸਟਰੇਲੀਆ ਨਿਵਾਸੀ ਗੁਰਸਿੱਖ ਪ੍ਰੀਵਾਰ ਜਤਿੰਦਰ ਸਿੰਘ ਉਪਲ ਮੈਲਬੋਰਨ ਆਪਣੇ ਦਸਵੰਧ ਦੀ ਮਾਇਆ ਨਾਲ ਇਸ ਸੰਸਥਾ ਰਾਹੀਂ ਨੌਜਵਾਨ ਪੀੜੀ ਨੂੰ ਗੁਰਮਤਿ ਅਤੇ ਗੁਰਬਾਣੀ ਨਾਲ ਜ਼ੋੜਨ ਦੇ ਉਪਰਾਲੇ ਕਰਵਾ ਰਹੇ ਹਨ।ਇਸ ਸੰਸਥਾ ਦਾ ਕੋਈ ਵੀ ਵੀਰ ਸੰਗਤਾਂ ਪਾਸੋਂ ਕਿਸੇ ਕਿਸਮ ਦੀ ਮਾਇਕ ਸਹਾਇਤਾ ਨਹੀਂ ਲੈਂਦਾ।ਇਹ ਕਾਰਜ ਮੁਫ਼ਤ ਅਤੇ ਸ਼ਰਧਾ ਭਾਵਨਾ ਨਾਲ ਕੀਤੇ ਜਾ ਰਹੇ ਹਨ।ਇਹ ਸੰਸਥਾ ਆਪਣੇ ਵੱਲੋਂ ਮੁਫਤ ਕਕਾਰ ਅਤੇ ਧਾਰਮਿਕ ਲਿਟਰੇਚਰ ਵੀ ਵੰਡ ਰਹੀ ਹੈ।ਉਨਾਂ ਦੱਸਿਆ ਕਿ ਸੰਸਥਾ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜਪਾਠ ਦੀਆਂ ਸਮੇਤ ਅਰਥਾਂ ਦੇ ਸੰਥਿਆ ਪੋਥੀਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਇਸ ਸਮਾਗਮ ਵਿੱਚ ਬੀਬੀ ਜ਼ੋਗਿੰਦਰ ਕੌਰ ਅੰਤਿ੍ਰੰਗ ਮੈਂਬਰ, ਦਲਵਾਰਾ ਸਿੰਘ ਮੈਨੇਜਰ ਹਾਜੀ ਰਤਨ ਸਾਹਿਬ, ਤੇਜਾ ਸਿੰਘ ਜੂਨੀਅਰ ਮੀਤ ਪ੍ਰਧਾਨ ਗੁ: ਸ਼ਹੀਦ ਬਾਬਾ ਦੀਪ ਸਿੰਘ, ਭਾਈ ਅਵਤਾਰ ਸਿੰਘ, ਜੈ ਸਿੰਘ ਪ੍ਰਧਾਨ ਗੁ: ਐਨ.ਐਫ.ਐਲ, ਕੁਲਵਿੰਦਰ ਸਿੰਘ ਗੋਨਿਆਣਾ, ਕਮਲਦੀਪ ਸਿੰਘ ਮਾਨਸਾ, ਗੁਰਵਿੰਦਰ ਸਿੰਘ ਸੁਨਾਮ, ਸਤਿਬੀਰ ਕੌਰ ਲੁਧਿਆਣਾ, ਜਫਰਜੰਗ ਸਿੰਘ ਮੋਹੀ, ਗੁਰਤੇਜ਼ ਸਿੰਘ ਮੀਤ ਮੈਨੇਜਰ, ਅਵਤਾਰ ਸਿੰਘ ਸਾਬਕਾ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਚਰਨ ਸਿੰਘ ਜੀਂਦਾ, ਹਰਪ੍ਰੀਤ ਸਿੰਘ ਸਰਾਵਾਂ, ਹਰਪਾਲ ਸਿੰਘ ਆਦਿ ਹਾਜਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media