Friday, March 27, 2026

ਸੇਖਵਾਂ ਸਕੂਲ ਵਿਦਿਆਰਥਣ ਨੇ ਪਰਾਬੁੱਧ ਭਾਰਤ ਫਾਉਡੇਸ਼ਨ ਦੇ ਟੈਸਟ `ਚ ਹਾਸਲ ਕੀਤੀ ਮੈਰਿਟ

ਬਟਾਲਾ, 3 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਬਰਨਾਲ ਸਮਾਜ ਵਿੱਚ ਸੰਵਿਧਾਨ ਦੇ ਨਿਰਮਾਤਾ ਅਤੇ ਉਸ ਦੀ ਸੋਚ ਨੂੰ ਹਰ ਘਰ ਵਿੱਚ ਪਹੁੰਚਾਊਣ PPN0310201702ਦੇ ਮਕਸਦ ਨਾਲ ਪਰਾਬੁੱਧ ਭਾਰਤ ਫਾਉਡੇਸ਼ਨ ਲਏ ਗਏ ਟੈਸਟ ਵਿੱਚ 46000 ਵਿਦਿਆਰਥੀਆਂ ਨੇ ਭਾਗ ਲਿਆ।ਇਸ ਵਿਚੋ 206 ਬੱਚੇ ਮੈਰਿਟ ਲਿਸਟ ਵਿਚ ਆਏ ਸਨ।ਸ.ਸ.ਸ.ਸ ਸੇਖਵਾਂ ਦੀ ਮੈਡੀਕਲ ਦੀ ਵਿਦਿਆਰਥਣ ਰਮਨ ਨੇ ਪਰਾਬੁੱਧ ਭਾਰਤ ਫਾਉਡੇਸ਼ਨ ਲਏ ਗਏ ਇਸ ਟੈਸਟ ਵਿੱਚ ਮੈਰਿਟ ਪ੍ਰਾਪਤ ਕੀਤੀ ਹੈ।ਫਗਵਾੜਾ ਵਿਖੇ ਕੀਤੇ ਸਨਮਾਨ ਸਮਾਰੋਹ ਦੌਰਾਂਨ ਰਮਨ ਇਕ ਹਜਾਰ ਦਾ ਸਨਮਾਨ ਨਕਦ ਰਾਸ਼ੀ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਆ ਗਿਆ।ਪ੍ਰਿੰਸੀਪਲ ਭਾਰਤ ਭੂਸ਼ਨ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਸਾਲ ਅੰਬੇਦਕਰ ਸੁਸਾਇਟੀ ਵਲੋ ਇਕ ਬੁਕਲੈਟ ਵਿਦਿਆਰਥੀਆਂ ਨੂੰ ਦਿਤੀ ਜਾਂਦੀ ਹੈ।ਜਿਸ ਵਿਚ ਸਵਾਲਾਂ ਜਵਾਬਾਂ ਦਾ ਸਿਲੇਬਸ ਹੁੰਦਾ ਹੈ।ਇਸ ਸਾਲ ਉਨਾਂ ਦੇ ਸਕੂਲ ਦੀ ਵਿਦਿਆਰਥਣ ਰਮਨ ਮੈਡੀਕਲ ਵਿੰਗ ਨੇ ਇਸ ਟੈਸਟ ਵਿਚੋ ਮੋਹਰੀ ਹੋ ਕੇ ਸਕੂਲ ਤੇ ਅਧਿਆਪਕਾਂ ਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ।ਇਸ ਪ੍ਰਾਪਤੀ `ਤੇ ਸਵੇਰ ਦੀ ਸਭਾ ਵਿਚ ਵਿਦਿਅਰਥਣ ਨੂੰ ਪ੍ਰਿੰਸੀਪਲ ਭਾਰਤ ਭੂਸਨ ਤੇ ਸਮੁੱਚੇ ਸਟਾਫ ਵੱਲੋਂ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਭਾਰਤ ਭੂਸ਼ਨ ਨੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰਰੇਨਾਸਰੋਤ ਬਣ ਕੇ ਜਿੰਦਗੀ ਵਿੱਚ ਮਿਹਨਤ ਕਰਨ ਦੀ ਸਹੁੰ ਚੁੱਕਣ ਵਾਸਤੇ ਕਿਹਾ।ਇਸ ਮੌਕੇ ਬਲਜਿੰਦਰ ਸਿੰਘ, ਨਵਦੀਪ ਸਿੰਘ, ਬਲਵਿੰਦਰ ਭਗਤ, ਗੁਰਚਰਨ ਸਿੰਘ, ਜੈਸਮੀਨ, ਤਰਸੇਮ ਸਿੰਘ ਆਦਿ ਤੋ ਇਲਾਵਾ ਸਮੂਹ ਸਟਾਫ ਹਾਜ਼ਰ ਸੀੇ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply