ਸੰਦੌੜ, 5 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਸ਼ਵ ਸੀਨੀਅਰ ਦਿਵਸ ਨੂੰ ਸਮਰਪਿਤ ਨੇੜਲੇ ਪਿੰਡ ਸ਼ੇਰਗੜ ਚੀਮਾ ਵਿਖੇ ਧਰਮ ਪ੍ਰਚਾਰ ਕਮੇਟੀ
ਨੇ ਪਿੰਡ ਵਿਚ ਰਹਿੰਦੇ ਵੱਡੀ ਉਮਰ ਦੇ ਬਜੁੱਰਗਾਂ ਸੁਰਜੀਤ ਕੌਰ, ਗੁਰਦੇਵ ਕੌਰ, ਗੁਰਨਾਮ ਕੌਰ ਅਤੇ ਭਗਵਾਨ ਕੌਰ, ਨਾਹਰ ਸਿੰਘ ਨਾਮਧਾਰੀ, ਕਰਤਾਰ ਸਿੰਘ, ਨਿਰੰਜਣ ਸਿੰਘ, ਬਚਨ ਸਿੰਘ, ਹੈਡ ਗ੍ਰੰਥੀ ਜੋਗਾ ਸਿੰਘ ਦਾ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਬੋਲਦਿਆਂ ਚੇਅਰਮੈਨ ਮੁਕੰਦ ਸਿੰਘ ਚੀਮਾ ਨੇ ਕਿਹਾ ਕਿ ਬਜੁੱਰਗਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ।ਇਸ ਲਈ ਬਜੁੱਰਗਾਂ ਦਾ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ ਹੈ।ਉਨਾਂ ਕਿਹਾ ਕਿ ਬਜੁੱਰਗਾਂ ਦੀ ਜਿੰਦਗੀ ਦੇ ਤਜ਼ੱਰਬੇ ਤੋਂ ਬੱਚੇ ਬਹੁਤ ਕੁੱਝ ਸਿੱਖ ਸਕਦੇ ਹਨ।ਉਨਾਂ ਕਿਹਾ ਕਿ ਭਾਵੇਂ ਕਿ ਬਜੁਰਗਾਂ ਨੂੰ ਰੱਬ ਦੇ ਸਾਮਾਨ ਸਮਝਿਆ ਜਾਂਦਾ ਹੈ, ਪਰ ਹਕੀਕਿਤ ਵਿਚ ਅੱਜ ਦੀ ਨੌਜਵਾਨ ਪੀੜੀ ਆਪਣੇ ਬਜੁੱਰਗਾਂ ਦਾ ਸਤਿਕਾਰ ਕਰਨਾ ਭੁੱਲਦੀ ਜਾ ਰਹੀ ਹੈ।ਕੈਪਟਨ ਹਰਜਿੰਦਰ ਸਿੰਘ ਅਤੇ ਸਾਬਕਾ ਉਪ ਡਾਕਪਾਲ ਸੁਰਜੀਤ ਸਿੰਘ ਨੇ ਕਿਹਾ ਕਿ ਬਜੁੱਰਗ ਕਿਸੇ ਵੀ ਘਰ ਦਾ ਮੁੱਖੀ ਹੀ ਨਹੀਂ ਹੁੰਦਾ ਹੈ, ਸਗੋਂ ਉਹ ਪਰਿਵਾਰ ਦਾ ਮਾਰਗਦਰਸ਼ਕ ਵੀ ਹੁੰਦਾ ਹੈ।ਇਸ ਲਈ ਬਜੁੱਰਗਾਂ ਨੂੰ ਉਮਰ ਦੇ ਮੁਤਾਬਿਕ ਇਕੱਲਾ ਨਹੀਂ ਛੱਡਣਾ ਚਾਹੀਦਾ।ਪਰਿਵਾਰ ਦੇ ਹਰ ਛੋਟੇ ਵੱਡੇ ਕੰਮ ਵਿਚ ਬਜੁੱਰਗਾਂ ਦੀ ਸਲਾਹ ਲੈਣੀ ਜਰੂਰੀ ਹੈ ।ਜਿਸ ਨਾਲ ਉਨਾਂ ਦਾ ਇਕੱਲਾਪਣ ਵੀ ਦੂਰ ਹੁੰਦਾ ਹੈ।ਉਨਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਸਨਮਾਨਿਤ ਕੀਤੇ ਗਏ ਬਜੁੱਰਗ ਸਾਡੇ ਲਈ ਪ੍ਰੇਰਨਾਸਰੋਤ ਹਨ, ਜਿਨਾਂ ਤੋਂ ਜਿੰਦਗੀ ਵਿਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ ।ਇਸ ਮੌਕੇ ਸਮਾਜਸੇਵੀ ਹਰਦੀਪ ਸਿੰਘ ਸਾਧਾ, ਬਲਰਾਜ ਸਿੰਘ, ਕੈਨੇਡੀਅਨ ਸਵਰਨ ਸਿੰਘ, ਹਰਬੰਸ ਸਿੰਘ ਭੋਲਾ, ਗਿਆਨੀ ਸਰਬਨ ਸਿੰਘ, ਬਲਬੀਰ ਸਿੰਘ ਬੀਰਾ, ਸੁਰਿੰਦਰ ਸਿੰਘ ਜਵੰਧਾ, ਬੇਅੰਤ ਸਿੰਘ, ਨਿਰਮਲ ਸਿੰਘ ਵਾਰੀਆ, ਬਾਬਾ ਜੋਗਾ ਸਿੰਘ, ਇੰਦਰਜੀਤ ਸਿੰਘ ਵਾਰੀਆ ਸਮੇਤ ਪਿੰਡ ਦੇ ਪਤਵੰਤੇ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media