ਫਾਜ਼ਿਲਕਾ, 10 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹਿਰ ਦੀ ਸਮਾਜਿਕ ਸੰਸਥਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਅਭਿਆਨ ਦੇ ਲਈ ‘ਪ੍ਰਯਾਸ ਹਮਾਰਾ ਸਹਿਯੋਗ ਆਪਕਾ’ ਦਾ ਕਥਨ ਸੱਚ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ, ਕਿਉਂਕਿ ਅੱਖਾਂਦਾਨ ਅਭਿਆਨ ਵਿਚ ਇਲਾਕੇ ਦੇ ਲੋਕ ਪੂਰਾ ਸਹਿਯੋਗ ਦੇ ਰਹੇ ਹਨ।ਇਸ ਦੇ ਨਤੀਜੇ ਵਜੋਂ ਅੱਖਾਂ ਦਾਨੀਆਂ ਦੀ ਗਿਣਤੀ ਵਿਚ ਸੁਸਾਇਟੀ ਦੀਆਂ ਕੋਸ਼ਿਸ਼ਾਂ ਨਾਲ ਲਗਾਤਾਰ ਵਾਧਾ ਹੋ ਰਿਹਾ ਹੈ।
ਅੱਜ ਸੁਸਾਇਟੀ ਦੀ ਸੂਚੀ ਵਿਚ ਲੋਕ ਸੰਪਰਕ ਵਿਭਾਗ ਤੋਂ ਸੇਵਾਮੁਕਤ ਸਿਨੇਮਾ ਆਪ੍ਰੇਟਰ ਸਵ. ਤਿਰਲੋਕ ਚੰਦ (87) ਪੁੱਤਰ ਨਾਨਕ ਚੰਦ ਵਾਸੀ ਗਲੀ ਮੀਰ ਸਾਹਿਬ ਫਾਜ਼ਿਲਕਾ ਦਾ ਨਾਮ 347 ਵੇਂ ਸਥਾਨ ਤੇ ਦਰਜ਼ ਹੋ ਗਿਆ ਹੈ। ਵਰਣਨਯੋਗ ਹੈ ਕਿ ਤਿਰਲੋਕ ਚੰਦ ਨੇ 25 ਸਾਲ ਤੋਂ ਵੱਧ ਸਮੇਂ ਤੱਕ ਸਥਾਨਕ ਸਟੇਟ ਬੈਂਕ ਆਫ਼ ਦੀ ਸ਼ਾਖਾ ਵਿਚ ਪੈਨਸ਼ਨਰਾਂ ਨੂੰ ਪੈਨਸ਼ਨ ਦੇ ਭੁਗਤਾਨ ਵਿਚ ਨਿਸਵਾਰਥ ਭਾਵ ਨਾਲ ਸੇਵਾ ਅਤੇ ਸਹਿਯੋਗ ਕੀਤਾ।ਉਹ ਹਰ ਰੋਜ਼ ਬੈਂਕ ਦੇ ਕਰਮਚਾਰੀਆਂ ਦੀ ਤਰਾਂ ਹੀ ਬੈਂਕ ’ਚ ਪਹੰੁਚਕੇ ਸਾਰਿਆਂ ਪੈਨਸ਼ਨਰਾਂ ਦੀ ਸੇਵਾ ਦੇ ਕੰਮ ਵਿਚ ਜੁੱਟ ਜਾਂਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਪ੍ਰਧਾਨ ਸ਼ਸ਼ੀ ਕਾਂਤ ਅਤੇ ਪੋ੍ਰਜੈਕਟ ਇੰਚਾਰਜ਼ ਰਵੀ ਜੁਨੇਜਾ ਨੇ ਦੱਸਿਆ ਕਿ ਤਿਰਲੋਕ ਚੰਦ ਦਾ ਸੋਮਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ।ਕੰਵਲ ਕਿਸ਼ੋਰ ਗਰੋਵਰ ਅਤੇ ਪਿ੍ਰੰਸ ਸਟੂਡੀਓ ਦੇ ਸੰਚਾਲਕ ਅਸ਼ਵਨੀ ਮਿੱਢਾ ਦੀ ਪੇ੍ਰਰਣਾ ਨਾਲ ਸਵ. ਤਿਰਲੋਕ ਚੰਦ ਦੀ ਬੇਟੀ ਦਰਸ਼ਨਾ ਰਾਣੀ ਨੇ ਉਨਾਂ ਦੀਆਂ ਅੱਖਾਂ ਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਸੁਸਾਇਟੀ ਮੈਂਬਰਾਂ ਰਵੀ ਜੁਨੇਜਾ, ਸੰਦੀਪ ਅਨੇਜਾ, ਰਕੇਸ਼ ਗਿਲਹੋਤਰਾ, ਅਵਨੀਸ਼ ਸਚਦੇਵਾ, ਸੁਨੀਲ ਸੇਠੀ ਸਾਹਮਣੇ ਅੱਖਾਂ ਦਾਨ ਕਰਨ ਦਾ ਪ੍ਰਸਤਾਵ ਰੱਖਿਆ ਇਸ ਤੋਂ ਬਾਅਦ ਉਨਾਂ ਦੀਆਂ ਅੱਖਾਂ ਦਾਨ ਲਈ ਲੈ ਲਈਆਂ ਗਈਆਂ ਅਤੇ ਜਗਦੰਬਾ ਅੱਖਾਂ ਦੇ ਹਸਪਤਾਲ ਸ਼੍ਰੀਗੰਗਾਨਗਰ ਵਿਚ ਭੇਜ ਦਿੱਤੀਆਂ ਗਈਆਂ। ਬਾਅਦ ਵਿਚ ਸੁਸਾਇਟੀ ਦੇ ਮੈਂਬਰਾਂ ਨੇ ਮਿ੍ਰਤਕ ਦੇ ਅੰਤਿਮ ਸੰਸਕਾਰ ਮੌਕੇ ਅੱਖਾਂਦਾਨੀ ਦੀ ਚਾਦਰ ਪਾਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ।
ਸੁਸਾਇਟੀ ਦੇ ਸਕੱਤਰ ਸੰਦੀਪ ਅਨੇਜਾ ਅਤੇ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ ਨੇ ਦੱਸਿਆ ਕਿ ਅੱਜ ਤੱਕ ਸੁਸਾਇਟੀ ਵੱਲੋਂ 347 ਵਿਅਕਤੀਆਂ ਦੀਆਂ ਅੱਖਾਂ ਦਾਨ ਕਰਕੇ 694 ਨੇਤਰਹੀਨਾਂ ਦੇ ਜੀਵਨ ਵਿਚ ਚਾਨਣ ਕੀਤਾ ਜਾ ਚੁੱਕਿਆ ਹੈ।ਉਨਾ ਦੱਸਿਆ ਕਿ ਅੱਖਾਂ ਦਾਨ ਦੇ ਪ੍ਰਤੀ ਫਾਜ਼ਿਲਕਾ ਜ਼ਿਲਾ ਦੇ ਇਲਾਕਾ ਵਾਸੀਆਂ ਵਿਚ ਇਨੀ ਜਾਗਰੂਕਤਾ ਪੈਦਾ ਹੋ ਗਈ ਹੈ ਕਿ ਲੋਕ ਵੱਧਚੜ ਕੇ ਅੱਖਾਂਦਾਨ ਕਰਵਾਉਣ ਲੱਗੇ ਹਨ।ਉਨਾਂ ਕਿਹਾ ਕਿ ਕਿਸੇ ਵੀ ਉਮਰ ਦਾ ਕੋਈ ਵੀ ਵਿਅਕਤੀ ਭਲੇ ਹੀ ਉਸਦੀਆਂ ਅੱਖਾਂ ਦਾ ਆਪ੍ਰੇਸ਼ਨ ਹੋਇਆ ਹੋਵੇ ਜਾਂ ਲੈਂਸ ਪਾਇਆ ਜਾ ਚੁੱਕਿਆ ਹੋਵੇ ਤਦ ਵੀ ਉਹ ਅੱਖਾਂ ਦਾਨ ਕਰ ਸਕਦਾ ਹੈ।ਅੱਖਾਂ ਮੌਤ ਤੋਂ ਪਹਿਲੇ 6 ਘੰਟਿਆਂ ਵਿਚ ਦਾਨ ਕੀਤੀਆਂ ਜਾ ਸਕਦੀਆ ਹਨ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media