Thursday, September 24, 2026

ਅੰਤਰ ਜਿਲਾ ਖੇਡਾਂ ਹਾਕੀ ਅੰਡਰ-17 ਲੜਕੇ/ਲੜਕੀਆਂ ਦੇ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪਨ

PPN13102017043ਬਠਿੰਡਾ, 13 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 63ਵੀਆਂ ਪੰਜਾਬ ਸਕੂਲ ਅੰਤਰ ਜਿਲਾ ਖੇਡਾਂ ਹਾਕੀ ਅੰਡਰ-17 ਲੜਕੇ/ਲੜਕੀਆ ਦੇ ਮੁਕਾਬਲੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਠਿੰਡਾ ਮਨਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਗੁਰਪ੍ਰੀਤ ਸਿੰਘ ਸਹਾਇਕ ਸਿੱਖਿਆ ਅਫਸਰ ਖੇਡਾਂ ਦੀ ਦੇਖਰੇਖ ਵਿੱਚ ਸਮਾਪਤੀ ਸਮਾਰੋਹ ਸਰਕਾਰੀ ਰਜਿੰਦਰਾਂ ਕਾਲਜ ਹਾਕੀ ਸਟੈਡੀਅਮ ਬਠਿੰਡਾ ਵਿਖੇ ਸਾਨੋ ਸੌਕਤ ਨਾਲ ਸਮਾਪਤ ਹੋਇਆ।ਸਮਾਪਤੀ ਸਮਾਰੋਹ ਤੇ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਅਰਜਨ ਅਵਾਰਡੀ ਜੇਤੂ ਸਾਬਕਾ ਕਪਤਾਨ ਭਾਰਤੀਆ ਹਾਕੀ ਟੀਮ ਡੀ.ਐਸ.ਪੀ ਰਾਜਪਾਲ ਸਿੰਘ ਅਤੇ ਵਿਸ਼ੇਸ ਮਹਿਮਾਨ ਵਜੋ ਪੁੱਜੇ। ਰਾਕੇਸ਼ ਕੁਮਾਰ ਗਰਗ ਐਸ.ਈ, ਪੀ.ਐਸ.ਟੀ.ਸੀ ਅਤੇ ਗੁਰਦੀਪ ਸਿੰਘ ਐਕਸੀਅਨ ਸਿੰਚਾਈ ਵਿਭਾਗ ਸੀ.ਈ.ਓ ਹਾਕੀ ਪਟਿਆਲਾ ਨੇ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਅਤੇ ਵਧਾਈ ਦਿੱਤੀ।ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਵਿੱਚ ਪਰੇਮ ਕੁਮਾਰ ਮਿੱਤਲ ਜਿਲਾ ਸਕੱਤਰ, ਪਿ੍ਰੰਸੀਪਲ ਰੰਧਾਵਾਂ ਸਿੰਘ, ਪਿ੍ਰੰਸੀਪਲ ਰਮਨਦੀਪ ਸਿੰਘ ਗਿੱਲ ਸਪੋਰਟਸ ਸਕੂਲ ਘੁੱਦਾ, ਪਿ੍ਰੰਸੀਪਲ ਪ੍ਰਦੀਪ ਕੁਮਾਰ, ਪਿ੍ਰੰਸੀਪਲ ਪਵਨ ਕੁਮਾਰ, ਪਿ੍ਰੰਸੀਪਲ ਹਰਦੀਪ ਸਿੰਘ, ਪਿ੍ਰੰਸੀਪਲ ਮਹਿੰਦਰਪਾਲ ਸਿੰਘ ਅਤੇ ਮੁੱਖ ਅਧਿਆਪਕਾ ਸੁਨੇਨਾ, ਇੰਚਾਰਜ ਰਾਧੇ ਸਿਆਮ ਚਨਾਰਥਲ, ਲੈਕ. ਨਾਜਰ ਸਿੰਘ, ਸੁਖਦੇਵ ਸਿੰਘ, ਮਨਪ੍ਰੀਤ ਕੌਰ, ਭਿੰਦਰ ਕੌਰ, ਗੁਰਿੰਦਰ ਸਿੰਘ ਡੀ.ਪੀ, ਪੀ.ਟੀ ਜਤਇੰਦਰ ਕੌਰ, ਹਰਭਗਵਾਨ ਦਾਸ, ਇਕਬਾਲ ਸਿੰਘ, ਸੁਰਿੰਦਰ ਸਿੰਗਲਾ, ਜ਼ਸਵੀਰ ਸਿੰਘ, ਮਨਦੀਪ ਸਿੰਘ, ਨਵਸੰਗੀਤ, ਸਰੋਜ, ਗੁਰਮੀਤ ਸਿੰਘ ਮਾਨ, ਰੁਪਿੰਦਰ ਸਿੰਘ ਦਾ ਵਿਸ਼ੇਸ ਯੋਗਦਾਨ ਰਿਹਾ।ਫਾਈਨਲ ਨਤੀਜਿਆਂ ਵਿੱਚ ਲੜਕੀਆ:ਪਹਿਲਾ ਸਥਾਨ ਸਪੋਰਟਸ ਵਿੰਗ ਤਰਨਤਾਰਨ, ਦੂਜਾ ਸਥਾਨ ਸੰਗਰੂਰ ਅਤੇ ਤੀਜਾ ਸਥਾਨ ਸਾਈਵਿੰਗ ਪਟਿਆਲਾ ਨੇ ਪ੍ਰਾਪਤ ਕੀਤਾ ਅਤੇ ਲੜਕੇ ਨੇ ਪਹਿਲਾ ਸਥਾਨ ਸਾਈਵਿੰਗ ਪਟਿਆਲਾ,ਦੂਜਾ ਸਥਾਨ ਐਸ.ਜੀ.ਪੀ.ਸੀ ਲੁਧਿਆਣਾ ਅਤੇ ਤੀਜਾ ਸਥਾਨ ਪੀ.ਆਈ.ਐਸ, ਐਸ.ਏਐਸ ਨਗਰ ਮੋਹਾਲੀ ਨੇ ਪ੍ਰਾਪਤ ਕੀਤਾ। ਮੰਚ ਸੰਚਾਲਨ ਗੁਰਦੀਪ ਸਿੰਘ ਮਾਨ  ਅਤੇ ਵਿਜੈ ਲਛਮੀ ਨੇ ਬਾਖੂਬੀ ਨਿਭਾਇਆ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply