Monday, July 6, 2026

ਦਿੱਲੀ ਦੇ ਸੂਰਜ ਕੁੰਡ ਮੇਲੇ ’ਚ ਜੰਡਿਆਲੇ ਦੇ ਭਾਂਡਿਆਂ ਦੀ ਲਗਾਈ ਜਾਵੇਗੀ ਨੁਮਾਇਸ਼

ਅੰਮਿ੍ਤਸਰ, 14 ਅਕਤੂਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਯੂਨੈਸਕੋ ਵੱਲੋਂ ਪੰਜਾਬ ਦੇ ਜੰਡਿਆਲਾ ਗੁਰੂ ਦੀ ਪਿੱਤਲ ਅਤੇ ਤਾਂਬੇ ਸਮੇਤ ਹੋਰ ਧਾਤਾਂ ਦੇ ਹੱਥੀ PPN1410201710ਭਾਂਡੇ ਬਣਾਉਣ ਦੀ ਕਲਾ ਨੂੰ ਅਲੋਪ ਹੋ ਰਹੀਆਂ ਕਲਾਵਾਂ ਦੀ ਸੂਚੀ (ਯੂਨੈਸਕੋ ਇੰਟੈਂਜੀਬਲ ਕਲਚਰਲ ਹੈਰੀਟੇਜ਼ ਲਿਸਟ) ’ਚ ਪਾਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਵਿਰਾਸਤੀ ਕਲਾ ਨੂੰ ਬਚਾਉਣ ਤੇ ਉਤਸ਼ਾਹਤ ਕਰਨ ਲਈ ਯਤਨ ਅਰੰਭੇ ਗਏ ਹਨ।ਯੂਨਾਈਟਿਡ ਸਿੱਖ ਸੰਸਥਾ ਅਤੇ ਦਿੱਲੀ ਦੇ ਸ੍ਰੀ ਰਾਮ ਕਾਲਜ ਦੇ ਸਹਿਯੋਗ ਨਾਲ ਸੂਬਾ ਸਰਕਾਰ ਵੱਲੋਂ ਜੰਡਿਆਲਾ ਗੁਰੂ ਦੇ ਹੱਥੀਂ ਭਾਂਡੇ ਬਣਾਉਣ ਵਾਲੇ ਮੰਦੀ ਦੀ ਮਾਰ ਝੱਲ ਰਹੇ ਠਠਿਆਰਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਯੋਜਨਾ ਉਲੀਕੀ ਗਈ ਹੈ।
ਜੰਡਿਆਲਾ ਗੁਰੂ ਦੇ ਠਠਿਆਰਾਂ ਨੂੰ ਮੰਦੀ ਦੀ ਮਾਰ ’ਚੋਂ ਬਾਹਰ ਕੱਢਣ ਅਤੇ ਉਨਾਂ ਦੀ ਕਲਾ ਨੂੰ ਪ੍ਰਫੂਲਤ ਕਰਨ ਲਈ ਅੱਜ ਸਥਾਨਕ ਸਰਕਟ ਹਾਊਸ ਵਿਖੇ ਸੈਰ ਸਪਾਟਾ ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ਼ ਐਂਡ ਡਿਵੈਲਪਮੈਂਟ ਦਿੱਲੀ ਦੇ ਚੇਅਰਮੈਨ ਐਸ.ਕੇ ਮਿਸ਼ਰਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਰਾਮ ਕਾਲਜ ਦੇ ਨੁਮਾਇੰਦੇ ਮਿਸ ਕੀਰਤੀ ਅਤੇ ਕੰਵਰਜੀਤ ਕੌਰ ਅਤੇ ਸਹਾਇਕ ਕਮਿਸ਼ਨਰ ਸ੍ਰੀ ਵਿਕਾਸ ਹੀਰਾ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਜੰਡਿਆਲੇ ਦੇ ਠਠਿਆਰਾਂ ਦੀ ਕਲਾ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਪ੍ਰਚਾਰਿਤ ਤੇ ਪ੍ਰਫੱੂਲਤ ਕੀਤਾ ਜਾਵੇ ਅਤੇ ਮਾਰਕਿਟ ’ਚ ਉਨਾਂ ਦਾ ਸਥਾਨ ਬਣਾ ਕੇ ਉਨਾਂ ਨੂੰ ਵੱਡੇ ਪੱਧਰ ’ਤੇ ਆਰਡਰ ਦਿਵਾਏ ਜਾਣ।ਡਾਇਰੈਕਟਰ ਟੂਰਿਜ਼ਮ ਸ਼ਿਵਦੁਲਾਰ ਸਿੰਘ ਨੇ ਕਿਹਾ ਕਿ ਠਠਿਆਰਾਂ ਦੇ ਤਾਂਬੇ, ਕੈਂਹਿ ਤੇ ਪਿੱਤਲ ਦੇ ਨਵੇਂ ਡਜ਼ਾਇਨਾਂ ਦੇ ਹੱਥੀਂ ਬਣੇ ਭਾਂਡਿਆਂ, ਡਿਨਰ ਸੈੱਟ, ਸਜ਼ਾਵਟੀ ਵਸਤਾਂ ਨੂੰ ਆਰਡਰ ’ਤੇ ਬਣਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰਕ ਮੇਲਿਆਂ ’ਚ ਜੰਡਿਆਲੇ ਦੇ ਬਰਤਨਾਂ ਦੀ ਨੁਮਾਇਸ਼ਾਂ ਲਗਾਈਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਹੱਥੀਂ ਭਾਂਡੇ ਬਣਾਉਣ ਦੀ ਇਸ ਕਲਾ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜੋ ਵੀ ਉਪਰਾਲੇ ਕਰਨ ਦੀ ਲੋੜ ਹੋਈ ਪ੍ਰਸ਼ਾਸਨ ਵਲੋਂ ਉਹ ਕੀਤੇ ਜਾਣਗੇ। ਉਨਾਂ ਕਿਹਾ ਕਿ ਠਠਿਆਰਾਂ ਕੋਲ ਪਹੁੰਚ ਕਰਕੇ ਉਨਾਂ ਨੂੰ ਹੱਲਾਸ਼ੇਰੀ ਦੇਣ ਦੇ ਨਾਲ ਉਨਾਂ ਲਈ ਆਰਡਰ ਬੁੱਕ ਕਰਾ ਕੇ ਦਿੱਤੇ ਜਾ ਰਹੇ ਹਨ।ਉਨਾਂ ਕਿਹਾ ਕਿ ਜੰਡਿਆਲੇ ਦੇ ਬਰਤਨਾਂ ਨੂੰ ਵਿਸ਼ਵ ਪੱਧਰ ਦੇ ਬਰਾਂਡ ਵਜੋਂ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਇਨਾਂ ਭਾਂਡਿਆਂ ਨੂੰ ਖਰੀਦਣ ਲਈ ਲੋਕਾਂ ’ਚ ਰੁਚੀ ਪੈਦਾ ਹੋਵੇ।
ਤਾਂਬੇ ਤੇ ਪਿੱਤਲ ਦੇ ਭਾਂਡਿਆਂ ਨੂੰ ਡਿਜ਼ਾਇਨ ਕਰਨ ਵਾਲੇ ਰਾਮ ਕਾਲਜ ਦੇ ਵਿਦਿਆਰਥੀਆਂ ’ਚੋਂ ਇੱਕ ਵਿਦਿਆਰਥਣ ਮਿਸ ਕੀਰਤੀ ਨੇ ਦੱਸਿਆ ਕਿ ਬੀਤੇ ਦਿਨੀਂ ਉਨਾਂ ਵੱਲੋਂ ਚੰਡੀਗੜ ਵਿਖੇ ਜੰਡਿਆਲੇ ਦੇ ਭਾਂਡਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ ਅਤੇ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਕਲਾ ਨੂੰ ਪਸੰਦ ਕੀਤਾ ਹੈ ਅਤੇ ਆਪਣੀਆਂ ਲੋੜਾਂ ਅਨੁਸਾਰ ਆਰਡਰ ਵੀ ਦਿੱਤੇ ਹਨ।ਉਨਾਂ ਦੱਸਿਆ ਕਿ ਦਿੱਲੀ ਵਿਖੇ ਲੱਗ ਰਹੇ ਸੂਰਜ ਕੁੰਡ ਮੇਲੇ ਅਤੇ ਅੰਮ੍ਰਿਤਸਰ ਵਿਖੇ ਲੱਗਣ ਵਾਲੇ ਪਾਈਟੈਕਸ ਮੇਲੇ ’ਚ ਵੀ ਵਿਸ਼ੇਸ਼ ਸਟਾਲ ਲਗਾ ਕੇ ਇਨਾਂ ਭਾਂਡਿਆਂ ਅਤੇ ਹੋਰ ਸਾਜੋ ਸਮਾਨ ਦੀ ਪ੍ਰਦਰਸ਼ਨੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਲੋਕਾਂ ਵਲੋਂ ਰੁਚੀ ਦਿਖਾਏ ਜਾਣ ਤੋਂ ਬਾਅਦ ਠਠਿਆਰ ਖੁਸ਼ ਹਨ ਅਤੇ ਉਨਾਂ ’ਚ ਆਪਣੇ ਸੁਨਿਹਰੀ ਦਿਨ ਪਰਤਣ ਦੀ ਆਸ ਜਾਗੀ ਹੈ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply