Wednesday, July 8, 2026

ਲੋਕਤੰਤਰ ’ਚ ਨਿਰਪੱਖ ਅਤੇ ਨਿਰਭੈ ਪੱਤਰਕਾਰਤਾ ਦਾ ਅਹਿਮ ਸਥਾਨ – ਖਰੇ

ਖ਼ਾਲਸਾ ਕਾਲਜ ਵਿਖੇ ਵਿਦਿਆਰਥੀ ਨੂੰ ਪੱਤਰਕਾਰਤਾ ਵਿਸ਼ੇ ’ਤੇ ਕੀਤਾ ਸੰਬੋਧਨ

PPN1510201718 ਅੰਮ੍ਰਿਤਸਰ, 15, ਅਕਤੂਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਅੰਗਰੇਜ਼ੀ ਅਖ਼ਬਾਰ ‘ਦਾ ਟ੍ਰਿਬਿਊਨ ਦੇ ਐਡੀਟਰ-ਇਨ-ਚੀਫ਼ ਸ੍ਰੀ ਹਰੀਸ਼ ਖਰੇ ਨੇ ਅੱਜ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪੱਤਰਕਾਰਤਾ ਵਿਸ਼ੇ ’ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰ ’ਚ ਨਿਰਪੱਖ ਅਤੇ ਨਿਰਭੈ ਪੱਤਰਕਾਰਤਾ ਦਾ ਅਹਿਮ ਸਥਾਨ ਹੈ।ਉਨ੍ਹਾਂ ਕਿਹਾ ਕਿ ਅੱਜ ਪੱਤਰਕਾਰਤਾ ਨੂੰ ਦਰਪੇਸ਼ ਚੁਣੌਤੀਆਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ, ਪਰ ਜਰੂਰਤ ਹੈ ਕਿ ਲੋਕਤੰਤਰ ਦੇ ਇਸ ਚੌਥੇ ਸਤੰਭ ਦੀ ਸੁਤੰਤਰ ਹੋਂਦ ਨੂੰ ਬਚਾਇਆ ਜਾ ਸਕੇ।
ਖਰੇ ਨੇ ਆਪਣੇ ਨਿੱਜੀ ਜੀਵਨ ਅਤੇ ਪੱਤਰਕਾਰ ਵਜੋਂ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪੱਤਰਕਾਰਤਾ ਦੀ ਅਜ਼ਾਦੀ ਅਤੇ ਸੁਤੰਤਰਤਾ ’ਤੇ ਸਵਾਲ ਉਠ ਰਹੇ ਹਨ। ਉਨ੍ਹਾਂ ਇਤਿਹਾਸ ’ਚ ਨਜ਼ਰ ਮਾਰਦਿਆ ਕਿਹਾ ਕਿ ਪੱਤਰਕਾਰਤਾ ਨੂੰ ਹਮੇਸ਼ਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਫ਼ਰਕ ਫ਼ਿਰ ਇਹ ਹੈ ਕਿ ਹਰੇਕ ਦੌਰ ’ਚ ਚੁਣੌਤੀਆਂ ਦਾ ਰੂਪ ਅਲੱਗ ਹੁੰਦਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨੂੰ ਹੀ ਪੱਤਰਕਾਰਤਾ ਦਾ ਕਿੱਤਾ ਚੁਣਨਾ ਚਾਹੀਦਾ ਹੈ, ਜੋ ਸਮਾਜ ਸੇਵਾ ਨੂੰ ਸਮਰਪਿਤ ਹੋਣ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਣ। PPN1510201719
ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡੀਨ ਅਕਾਦਮਿਕ ਪ੍ਰੋ: ਸੁਖਮੀਨ ਬੇਦੀ ਅਤੇ ਓ.ਐਸ.ਡੀ ਨਵਨੀਨ ਬਾਵਾ ਨਾਲ ਮਿਲ ਕੇ ਖਰੇ ਦਾ ਕਾਲਜ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਅਤੇ ਸਨਮਾਨਿਤ ਚਿੰਨ੍ਹ ਭੇਟ ਕੀਤਾ।ਡਾ. ਮਹਿਲ ਸਿੰਘ ਨੇ ਕਿਹਾ ਕਿ ਕਿਸੇ ਵੀ ਸਫ਼ਲ ਲੋਕਤਾਂਤਰਿਕ ਪ੍ਰਣਾਲੀ ’ਚ ਮੀਡੀਆ ਦਾ ਅਹਿਮ ਸਥਾਨ ਹੁੰਦਾ ਹੈ ਅਤੇ ਮੀਡੀਆ ਦੀ ਅਜ਼ਾਦੀ ’ਤੇ ਹਮਲਾ ਸਮਾਜ ਦੇ ਸੁਤੰਤਰ ਵਿਚਾਰਾਂ ’ਤੇ ਹਮਲਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਖਰੇ ਉਚ ਕੋਟੀ ਦੇ ਪੱਤਰਕਾਰ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਨਿਰਭੈ ਸੋਚ ਸਦਕਾ ਹੀ ਉਨ੍ਹਾਂ ਦਾ ਹਫ਼ਤਾਵਰ ਕਾਲਮ ਬਹੁਤ ਪ੍ਰਸਿੱਧ ਹੈ।ਵਿਦਿਆਰਥੀਆਂ ਨੇ ਪ੍ਰਸ਼ਨ ਉਤਰ ਸ਼ੈਸ਼ਨ ਦੌਰਾਨ ਮੀਡੀਆ ਦੀ ਅਜ਼ਾਦੀ, ਮੀਡੀਆ ’ਚ ਭ੍ਰਿਸ਼ਟਾਚਾਰੀ, ਮੀਡੀਆ ਦਾ ਘੱਟਦਾ ਮਿਆਰ ਅਤੇ ਕਿੱਤਾਮੁੱਖੀ ਪੱਤਰਕਾਰੀ ’ਚ ਨਿਘਾਰ ਆਦਿ ਵਿਸ਼ਿਆ ’ਤੇ ਨਿਰਪੱਖ ਸਵਾਲ ਪੁੱਛੇ ਜਿਸਦਾ ਕਿ ਸ੍ਰੀ ਖਰੇ ਨੇ ਬੜ੍ਹੇ ਸੁਚੱਜੇ ਢੰਗ ਨਾਲ ਜਵਾਬ ਦਿੱਤਾ।ਇਸ ਮੌਕੇ ਜਗਤਾਰ ਸਿੰਘ ਲਾਂਬਾ, ਜੀ.ਐਸ.ਪੋਲ, ਪ੍ਰਨੀਤ ਕੌਰ ਢਿੱਲੋਂ, ਡਾ. ਆਤਮ ਸਿੰਘ ਰੰਧਾਵਾ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply