Tuesday, July 7, 2026

ਟ੍ਰੈਫਿਕ ਪੁਲਿਸ ਦਿਵਸ ਮੌਕੇ ਕੱਢੀ ਗਈ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਰੈਲੀ

PPN1510201723 ਅੰਮਿ੍ਤਸਰ, 15 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅਕਸਰ ਹਰੇਕ ਵਿਅਕਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਟ੍ਰੈਫਿਕ ਪੁਲਿਸ ’ਤੇ ਉਂਗਲ ਉਠਾਉਂਦਾ ਹੈ ਅਤੇ ਬਹੁਤ ਘੱਟ ਲੋਕ ਹਨ, ਜੋ ਇਹ ਮਹਿਸੂਸ ਕਰਦੇ ਹਨ ਕਿ ਟੈ੍ਰਫਿਕ ਪੁਲਿਸ ਕਰਮਚਾਰੀ ਹਰੇਕ ਮੌਸਮ ਵਿਚ ਲੰਮੀ ਡਿੳੂਟੀ ਕਰਕੇ ਟੈ੍ਰਫਿਕ ਨੂੰ ਸਚਾਰੂ ਢੰਗ ਨਾਲ ਚਲਾਉਂਦੇ ਹਨ।ਟੈ੍ਰਫਿਕ ਪੁਲਿਸ ਦੀ ਇਸ ਡਿੳੂਟੀ ਨੂੰ ਮਹਿਸੂਸ ਕਰਦੇ ਹੋਏ ਲਾਈਫ ਹੌਲਿਕ ਸੰਸਥਾ ਨੇ ਅੱਜ ਪੁਲਿਸ ਕਮਿਸ਼ਨਰ ਐਸ. ਸ੍ਰੀਵਾਸਤਵ ਦੇ ਸਹਿਯੋਗ ਨਾਲ ਟ੍ਰੈਫਿਕ ਪੁਲਿਸ ਡੇਅ ਮਨਾਇਆ।ਇਸ ਮੌਕੇ ਵਿਦਿਆਰਥੀਆਂ, ਐਨ.ਸੀ.ਸੀ ਕੈਡਿਟਾਂ ਅਤੇ ਸੰਸਥਾ ਦੇ ਮੈਂਬਰਾਂ ਨੇ ਕਿਚਲੂ ਚੌਕ ਤੋਂ ਨਾਵਲਟੀ ਚੌਕ ਤੱਕ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਰੈਲੀ ਕੱਢੀ।ਸਾਰੇ ਮੈਂਬਰਾਂ ਨੇ ਟ੍ਰੈਫਿਕ ਨਿਯਮਾਂ ਸਬੰਧੀ ਨਾਅਰੇ ਲਿਖੀਆਂ ਤਖਤੀਆਂ ਅਤੇ ਬੈਨਰ ਫੜੇ ਹੋਏ ਸਨ, ਜੋ ਕਿ ਆਮ ਲੋਕਾਂ ਨੂੰ ਟੈ੍ਰਫਿਕ ਨਿਯਮਾਂ ਬਾਰੇ ਜਾਣੂੰ ਕਰਵਾ ਰਹੇ ਸਨ। PPN1510201724
ਇਹ ਰੋਡ ਸ਼ੋਅ ਨਾਵਲਟੀ ਚੌਕ ਵਿਖੇ ਸਮਾਪਤ ਹੋਇਆ, ਜਿਥੇ ਕਿ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਡੀ. ਸੀ ਪੀ ਅਮਰੀਕ ਸਿੰਘ ਪਵਾਰ, ਏ ਡੀ ਸੀ ਪੀ ਹੈਡ ਕੁਆਰਟਰ ਜਗਜੀਤ ਸਿੰਘ ਵਾਲੀਆ, ਏ ਡੀ ਸੀ ਪੀ ਟੈ੍ਰਫਿਕ ਸ੍ਰੀਮਤੀ ਜਸਵੰਤ ਕੌਰ, ਏ.ਸੀ.ਪੀ ਸਰਬਜੀਤ ਸਿੰਘ ਬਾਜਵਾ ਅਤੇ ਹੋਰ ਅਧਿਕਾਰੀ ਹਾਜ਼ਰ ਹੋਏ। ਸ. ਪਰਮਜੀਤ ਸਿੰਘ ਸਬ ਇੰਸਪੈਕਟਰ ਟੈ੍ਰਫਿਕ ਪੁਲਿਸ ਨੇ ਦੱਸਿਆ ਕਿ ਸੰਸਥਾ ਵੱਲੋਂ ਟੈ੍ਰਫਿਕ ਪੁਲਿਸ ਵਿਚ ਤਨਦੇਹੀ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਕੀਤਾ ਗਿਆ, ਜਿਸ ਵਿਚ ਸ. ਪਵਾਰ, ਸੰਸਥਾ ਦੇ ਡਾਇਰੈਕਟਰ ਰੀਆ ਖੰਨਾ, ਜੀ.ਐਸ ਭੱਟੀ, ਵਿਕਰਮ ਖੰਨਾ, ਸਾਹਿਲ ਸੇਠ, ਹਰਪ੍ਰੀਤ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ, ਰਣਬੀਰ ਸਿੰਘ, ਮੁਨੀਸ਼ ਨੰਦ, ਅਦਿਤਬਾ ਲਖੇਸਰ, ਰਮਨ ਮਲਹੋਤਰਾ ਵੱਲੋਂ 15 ਇਮਾਨਦਾਰ ਤੇ ਮਹਿਨਤੀ ਕਰਮਚਾਰੀਆਂ ਨੂੰ ਸਰਟੀਫਿਕੇਟ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply