Monday, July 6, 2026

ਕੀ ਅਸੀਂ ਆਪਣੇ ਪੈਰਾਂ `ਤੇ ਆਪ ਕੁਹਾੜਾ ਤਾ ਨਹੀਂ ਮਾਰ ਰਹੇ ? – ਡਾਇਰੈਕਟਰ ਰੰਧਾਵਾ

PPN1610201702ਬਟਾਲਾ, 16 ਅਕਤੂਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ)- ਸਥਾਨਕ ਰਾਇਲ ਇੰਸਟੀਚਿਉਟ ਨਰਸਿੰਗ ਕਾਲਜ ਜੈਤੋਸਰਜਾ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਵਾਤਾਵਰਣ  ਨੂੰ ਸੰਭਾਂਲਣ ਤੇ ਸੰਵਾਰਨ ਵਾਸਤੇ ਸਾਰਾ ਸਾਲ ਸਕੂਲ, ਕਾਲਜ਼, ਯੂਨੀਵਰਸਿਟੀਆਂ ਸੈਮੀਨਾਰ ਤੇ ਰੈਲੀਆਂ ਕੱਢੀਆਂ ਜਾਦੀਆਂ ਹਨ, ਪਰ ਦੀਵਾਲੀ ਦੀ ਰਾਤ ਕੁੱਝ ਘੰਟਿਆਂ ਵਿੱਚ ਹੀ ਲੋਕ ਏਨਾ ਪ੍ਰਦੂਸ਼ਣ ਫੈਲਾ ਦਿੰਦੇ ਹਨ, ਕਿ ਸਾਰੇ ਸਾਲ ਦੀਆਂ ਕੋਸ਼ਿਸ਼ਾਂ ਤੇ ਪਾਣੀ ਫਿਰ ਜਾਂਦਾ ਹੈ। ਇਸ ਲਈ ਦੀਵਾਲੀ ਮੌਕੇ ਆਪਣੇ ਮਨਾਂ ਦੇ ਦੀਵੇ ਬਾਲ ਕੇ ਨਰੋਏ ਸਮਾਜ਼ ਨੂੰ ਚੰਗੀ ਸੇਧ ਦੇਣ ਅਤੇ ਸਮਾਜਿਕ ਚੇਤਨਾ ਫੈਲਾਉਣ ਦੀ ਲੋੜ ਹੈ।ਜਿਸ ਕਰਕੇ ਲਈ ਇਹ ਦੇਖਣ ਬਹੁਤ ਜਰੂਰੀ ਹੈ ਕਿ ਆਪਣੀ ਜਿੰਮੇਵਾਰੀ ਤੇ ਫਰਜ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਕਿਤੇ ਅਸੀਂ ਆਪਣੇ ਪੈਰਾਂ ਤੇ ਆਪ ਕੁਹਾੜਾ ਤਾਂ ਨਹੀ ਮਾਰ ਰਹੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply