Tuesday, March 24, 2026

ਅੰਡਰ 19 ਲੜਕਿਆਂ ਦੀ ਹਾਕੀ ਟੀਮ ਦਾ ਸੀ.ਬੀ.ਐਸ.ਈ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਅੱਵਲ

ਚੌਂਕ ਮਹਿਤਾ, 18 ਅਕਤੂਬਰ (ਪੰਜਾਬ ਪੋਸਟ – ਜੋਗਿੰਦਰ ਸਿੰਘ ਮਾਣਾ) – ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸੰਤ ਬਾਬਾ PPN1810201710ਠਾਕੁਰ ਸਿੰਘ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਅਤੇ ਡਾਇਰੈਕਟਰ ਭਾਈ ਸਾਹਿਬ ਭਾਈ ਜੀਵਾ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ-ਚੌਂਕ ਨੇ ਸੀ.ਬੀ.ਐਸ.ਈ ਦਿੱਲੀ ਵੱਲੋਂ 9 ਅਕਤੂਬਰ ਤੋਂ 15 ਅਕਤੂਬਰ 2017 ਤੱਕ ਸੋਮ ਕੋਨਵੈਂਟ ਗੁਰੂਕੁੱਲ ਸਕੂਲ ਕੁਰੂਕੁਸ਼ੇਤਰ ਵਿਖੇ ਕਰਵਾਏ ਗਏ ਨਾਰਥ ਵੈਸਟ ਜ਼ੋਨ ਹਾਕੀ ਟੂਰਨਾਮੈਂਟ ‘ਚ ਸਾਡੇ ਮਾਣਯੋਗ ਹਾਕੀ ਕੋਚ ਬਲਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਅੰਡਰ-19 ਵਰਗ ਦੀ ਲੜਕਿਆਂ ਦੀ ਹਾਕੀ ਟੀਮ ਨੇ ਭਾਗ ਲਿਆ।ਇਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਆਦਿ ਰਾਜਾਂ ਦੇ ਵੱਖ-ਵੱਖ ਸਕੂਲਾਂ ਦੀਆਂ 60 ਟੀਮਾਂ ਨੇ ਭਾਗ ਲਿਆ, ਜਿਸ ਵਿਚੋਂ ਅੰਡਰ-19 ਵਰਗ ਲੜਕਿਆਂ ਦੀਆਂ 12 ਟੀਮਾਂ ਨੇ ਭਾਗ ਲਿਆ।ਇਸ ਟੂਰਨਾਮੈਂਟ ਦੇ ਪ੍ਰੀਕੁਆਟਰ ‘ਚ ਖਾਲਸਾ ਅਕੈਡਮੀ ਨੇ ਗੁਜਰਾਤ ਦੀ ਟੀਮ ਨੂੰ 3-0 ਨਾਲ ਹਰਾਇਆ, ਕੁਆਰਟਰ ਫਾਈਨਲ ‘ਚ ਪਟਿਆਲਾ ਦੀ ਟੀਮ ਤੇ 4-0 ਨਾਲ ਜਿੱਤ ਹਾਂਸਲ ਕੀਤੀ ਅਤੇ ਸੈਮੀਫਾਈਨਲ ‘ਚ ਰਾਜਸਥਾਨ ਦੀ ਟੀਮ ਨੂੰ 2-0 ਨਾਲ ਹਰਾ ਕੇ ੳਵਰਆਲ ਤੀਸਰਾ ਸਥਾਨ ਦੀ ਟਰਾਫੀ ਖਾਲਸਾ ਅਕੈਡਮੀ ਦੇ ਨਾਂ ਕੀਤੀ।
ਇਸ ਮੈਚ ਵਿੱਚ ਸੁਖਮਨਜੀਤ ਸਿੰਘ, ਪ੍ਰਭਲੀਨ ਸਿੰਘ, ਕਰਨਬੀਰ ਸਿੰਘ, ਮਨਮੀਤ ਸਿੰਘ, ਗੁਰਪ੍ਰੀਤ ਸਿੰਘ, ਰਣਜੋਧ ਸਿੰਘ, ਪਰਮਵੀਰ ਸਿੰਘ, ਰੋਹਨਪ੍ਰੀਤ ਸਿੰਘ, ਜਸ਼ਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਜਗਮਿੰਦਰ ਸਿੰਘ, ਮਨਤੇਕ ਸਿੰਘ, ਐਸ਼ਦੀਪ ਸਿੰਘ, ਹਰਕੀਰਤ ਸਿੰਘ, ਬਚਿੱਤਰ ਸਿੰਘ, ਪਵਨਪ੍ਰੀਤ ਸਿੰਘ ਨੇ ਕਰੜੀ ਮਿਹਨਤ ਸਦਕਾ ਕਲਾ ਦੇ ਜੋਹਰ ਦਿਖਾਏ ਅਤੇ ਸ਼ਾਨਦਾਰ ਜਿੱਤ ਹਾਂਸਲ ਕੀਤੀ।ਇਸ ਸ਼ਾਨਦਾਰ ਜਿੱਤ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ. ਦਿਲਬਾਗ ਸਿੰਘ, ਕਾਲਜ ਵਾਈਸ ਪ੍ਰਿ: ਗੁਰਦੀਪ ਸਿੰਘ, ਸਕੂਲ ਸੁਪਰਡੈਂਟ ਸਤਨਾਮ ਸਿੰਘ, ਸੁਪਰਡੈਂਟ ਸ: ਬਾਜ ਸਿੰਘ, ਸੁਪਰਡੈਂਟ ਸ: ਬਸੰਤ ਸਿੰਘ, ਕਾਲਜ ਸੁਪਰਡੈਂਟ ਮੈ: ਕੁਲਦੀਪ ਕੌਰ, ਕੋਚ ਬਲਜਿੰਦਰ ਸਿੰਘ ਰੰਧਾਵਾ, ਕੋਚ ਹਰਭਜਨ ਸਿੰਘ ਰੰਧਾਵਾ ਅਤੇੇ ਸਮੂਹ ਸਟਾਫ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply