Monday, September 28, 2026

ਪਿੰਗਲਵਾੜੇ ਦੇ ਮੰਦਬੁਧੀ, ਗੂੰਗੇ ਤੇ ਅਪਾਹਿਜ਼ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਲੱਗੀ

ਅੰਮ੍ਰਿਤਸਰ, 18 ਅਕਤੂਬਰ, (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ PPN1810201711ਬੱਚਿਆਂ ਦੀਆਂ ਹੱਥ ਕਿਰਤਾਂ ਦੀ ਪ੍ਰਦਰਸ਼ਨੀ ਪਿੰਗਲਵਾੜਾ ਦੇ ਮੁੱਖ ਦਫ਼ਤਰ ਨੇੜੇ ਬੱਸ ਸਟੈਂਡ ਵਿਚ ਲਗਾਈ ਗਈ।ਇਸ ਪ੍ਰਦਰਸ਼ਨੀ ਵਿਚ ਪਿੰਗਲਵਾੜੇ ਦੇ ਮੁੜ ਵਸੇਬਾ ਸੈਂਟਰ ਵਿੱਚ ਤਿਆਰ ਕੀਤੇ ਕਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਸੁੰਧਰ ਸੀਨਰੀਆਂ ਅਤੇ ਬੱਚਿਆਂ ਵਲੋਂ ਬਣਾਈਆਂ ਗਈਆਂ ਬਹੁਤ ਵਧੀਆ ਹੱਥ ਕਿਰਤਾਂ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਗਏ।ਮੰਦਬੁੱਧੀ ਬੱਚਿਆਂ ਵਲੋਂ ਤਿਆਰ ਕੀਤੀਆਂ ਕਈ ਤਰ੍ਹਾਂ ਦੀਆਂ ਫੈਂਸੀ ਮੋਮਬਤੀਆਂ ਅਤੇ ੇ ਕਾਗਜ਼ਾਂ ਦੇ ਫੁੱਲਾਂ ਨੇ ਵੀ ਪ੍ਰਦਰਸ਼ਨੀ ਦੀ ਸ਼ੋਭਾ ਵਧਾਈ।
ਪਿੰਗਲਵਾੜਾ ਮੁਖੀ ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਪਿੰਗਲਵਾੜੇ ਦੇ ਇਸ ਹੱਥ ਕਿਰਤ ਕੇਂਦਰਾਂ ਵਿਚ ਬੱਚਿਆਂ ਅਤੇ ਮਰੀਜ਼ਾਂ ਨੂੰ ਹੱਥ ਕਿਰਤਾਂ ਨਾਲ ਪੈਰਾਂ `ਤੇ ਖੜਾ ਕਰਨ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ।ਜਿਸ ਰਾਹੀਂ ਉਹਨਾਂ ਦੀ ਮਨੋਦਸ਼ਾ ਵਿਚ ਸੁਧਾਰ ਦੇ ਨਾਲ-ਨਾਲ ਉਹਨਾਂ ਵਿਚ ਕੰਮ ਕਰਨ ਵਾਸਤੇ ਉਤਸ਼ਾਹ ਵੀ ਵਧਦਾ ਹੈ।ਇਸ ਪ੍ਰਦਰਸ਼ਨੀ ਵਿਚ ਆ ਕੇ ਪਤਾ ਲੱਗਦਾ ਹੈ ਕਿ ਪਿੰਗਲਵਾੜੇ ਦੇ ਦੇ ਮੰਦਬੁਧੀ, ਗੂੰਗੇ ਤੇ ਅਪਾਹਿਜ ਬੱਚੇ ਆਪਣੇ ਹੱਥਾਂ ਦੇ ਨਾਲ ਕਿਸ ਤਰਾਂ ਦੀਆਂ ਸੁੰਦਰ ਕਿਰਤਾਂ ਬਣਾ ਸਕਦੇ ਹਨ ਡਾ. ਇੰਦਰਜੀਤ ਕੌਰ ਨੇ ਅੰਮ੍ਰਿਤਸਰ ਤੇ ਬਾਹਰੋਂ ਆਈ ਸੰਗਤ ਨੂੰ ਬੇਨਤੀ ਕੀਤੀ ਕਿ ਇਸ ਪ੍ਰਦਰਸ਼ਨੀ ਨੂੰ ਆ ਕੇ ਵੇਖਣ ਅਤੇੇ ਪਿੰਗਲਵਾੜੇ ਦੇ ਬੱਚਿਆਂ ਦਾ ਉਤਸ਼ਾਹ ਵਧਾਉਣ।ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸੈਕਟਰੀ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ ਆਦਿ ਸ਼ਾਮਿਲ ਸਨ ।

Check Also

ਖਾਲਸਾ ਕਾਲਜ ਇੰਜੀਨੀਅਰਿੰਗ ਅਤੇ ਆਸਟਰੇਲੀਅਨ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਦਰਮਿਆਨ ਹੋਇਆ ਸਮਝੌਤਾ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …

Leave a Reply