ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਸਭ ਦੇ ਸਾਂਝੇ ਹਨ ਅਤੇ
ਗੁਰੂ-ਸਾਹਿਬਾਨ ਵਲੋਂ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ ਹੈ।ਸਾਡੇ ਇਤਿਹਾਸ ਨੂੰ ਕਿਸੇ ਹੋਰ ਧਰਮ ਵਿਚ ਰਲਗੱਡ ਕਰਨ ਦੀ ਇਜ਼ਾਜਤ ਕਿਸੇ ਨੂੰ ਵੀ ਕਦਾਚਿਤ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਇਹ ਬਰਦਾਸ਼ਤ ਕੀਤਾ ਜਾ ਸਕਦਾ ਹੈ।ਕਿਉਂਕਿ ਸਿੱਖ ਇੱਕ ਵੱਖਰੀ ਕੌਮ ਹੈ, ਸਾਡੀ ਵੱਖਰੀ ਪਹਿਚਾਣ ਹੈ, ਸਾਡਾ ਆਪਣਾ ਵਿਲੱਖਣ ਇਤਿਹਾਸ ਹੈ।ਸਿੱਖ ਧਰਮ ਕਿਸੇ ਵੀ ਦੂਸਰੇ ਧਰਮ ਦੇ ਧਾਰਮਿਕ ਵਿਸ਼ਵਾਸਾਂ, ਮਰਿਯਾਦਾਵਾਂ ਅਤੇ ਇਤਿਹਾਸ ਵਿਚ ਕਦੇ ਵੀ ਦਖ਼ਲਅੰਦਾਜ਼ੀ ਨਹੀਂ ਕਰਦਾ ਹੈ ਅਤੇ ਨਾ ਹੀ ਸਿੱਖ ਧਰਮ ਵਿਚ ਕੀਤੀ ਜਾਣ ਵਾਲੀ ਦਖ਼ਲਅੰਦਾਜੀ ਬਰਦਾਸ਼ਤ ਕਰਦਾ ਹੈ।
ਪਿਛਲੇ ਦਿਨੀ ਇੱਕ ਪਿ੍ਰੰਟ ਮੀਡੀਆ ਵਿਚ ਰਾਸ਼ਟਰੀ ਸਿੱਖ ਸੰਗਤ ਪ੍ਰਤੀ ਹੋਏ ਸੰਦੇਸ਼ ਸਬੰਧੀ ਜੋ ਬਿਆਨ ਛਾਪਿਆ ਗਿਆ ਸੀ, ਉਸ ਦਾ ਖੰਡਨ ਕਰਦੇ ਹੋਏ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਜੋ ਸੰਦੇਸ਼ 2004 ਵਿਚ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਸੀ।ਉਸ ਵਿਚ ਵਰਤੀ ਗਈ ਸ਼ਬਦਾਵਲੀ ਵਿੱਚ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼ੱਕੀ ਕਿਰਦਾਰ ਵਾਲੀਆਂ ਜਥੇਬੰਦੀਆਂ ਅਤੇ ਵਿਅਕਤੀਗਤ ਆਦਿਕ ਨੂੰ ਕਿਸੇ ਪ੍ਰਕਾਰ ਦਾ ਕੋਈ ਸਹਿਯੋਗ ਨਹੀਂ ਦਿੱਤਾ ਜਾ ਸਕਦਾ। 2004 ਵਿਚ ਹੋਇਆ ਸੰਦੇਸ਼ ਬਿਲਕੁੱਲ ਜਿਉਂ ਦਾ ਤਿਉਂ ਹੈ।ਇਸ ਸਬੰਧੀ ਬਿਆਨ ਦਾਗਣ ਵਾਲੇ ਸੰਗਤ ਵਿਚ ਭਰਮ-ਭੁਲੇਖੇ ਪਾਉਣ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਆਦੇਸ਼/ਸੰਦੇਸ਼ ਸਬੰਧੀ ਚੰਗੀ ਤਰ੍ਹਾਂ ਜਾਣਕਾਰੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਕਰ ਲਿਆ ਕਰਨ।
ਰਾਸ਼ਟਰੀ ਸਿੱਖ ਸੰੰਗਤ ਵਲੋਂ ਕਰਵਾਏ ਜਾ ਰਹੇ ਸੰਮੇਲਨ ਵਿਚ ਮੇਰੀ ਸ਼ਮੂਲੀਅਤ ਨੂੰ ਲੈ ਕੇ ਕੁੱਝ ਕੁ ਮੀਡੀਆ ਸੰਗਤਾਂ ਵਿਚ ਗੁੰਮਰਾਹਕੁੰਨ ਪ੍ਰਚਾਰ ਕਰ ਰਿਹਾ ਹੈ, ਜਿਸ ’ਤੇ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਅਜਿਹੇ ਕਿਸੇ ਸੰਮੇਲਨ ਵਿਚ ਸ਼ਮੂਲੀਅਤ ਨਹੀਂ ਕਰ ਰਿਹਾ ਅਤੇ ਨਾ ਹੀ ਮੇਰਾ ਕੋਈ ਅਜਿਹੇ ਸੰਮੇਲਨ ਨਾਲ ਵਾਸਤਾ ਹੈ।ਸੰਗਤਾਂ 2004 ਵਿਚ ਹੋਏ ਸੰਦੇਸ਼ ‘ਤੇ ਪਹਿਰਾ ਦੇਣ ਅਤੇ ਪੰਥ ਵਿਰੋਧੀ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media