ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਸਾਹਿਤ ਸਭਾ ਚੋਗਾਵਾਂ ਵਲੋਂ ਵਿਰਸਾ ਵਿਹਾਰ ਸੋਸਾਇਟੀ ਅਤੇ ਅੰਮ੍ਰਿਤਸਰ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਸਹਿਯੋਗ
ਨਾਲ ਅਸਟ੍ਰੇਲੀਆ ਵਾਸੀ ਪ੍ਰਵਾਸੀ ਸਾਇਰ ਅਮਰਜੀਤ ਟਾਂਡਾ ਨਾਲ ਰੂਬਰੂ ਕਰਵਾਇਆ ਗਿਆ।
ਸਥਾਨਕ ਵਿਰਸਾ ਵਿਹਾਰ ਦੇ ਸ੍ਰ: ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਹੋਏ ਇਸ ਅਦਬੀ ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਸਭਾ ਦੇ ਪ੍ਰਧਾਨ ਧਰਵਿੰਦਰ ਔਲਖ ਨੇ ਸਭਾ ਦੀਆਂ ਕਾਰਜਗੁਜਾਰੀਆਂ ਦੀ ਰਿਪੋਰਟ ਪੇਸ ਕਰਦਿਆਂ ਮਹਿਮਾਨ ਸਾਇਰ ਨਾਲ ਜਾਣ-ਪਛਾਣ ਕਰਵਾਈ।ਹਾਜ਼ਰੀਨ ਦੇ ਰੂਬਰੂ ਹੁੰਦਿਆਂ ਮਹਿਮਾਨ ਸਾਇਰ ਨੇ ਬਾਹਰਲੀਆਂ ਧਰਤੀਆਂ ਦੇ ਸੱਚ ਨੂੰ ਬਿਆਨਦਿਆਂ ਕਿਹਾ ਕਿ ਬੇਸ਼ੱਕ ਪੰਜਾਬੀਆਂ ਦੀ ਇਕ ਪੀੜੀ ਪ੍ਰਵਾਸ ਹੰਢਾਉਂਦਿਆਂ ਬਾਹਰਲੇ ਮੁਲਕਾਂ ਦੇ ਸਭਿਆਚਾਰ ਨਾਲ ਅਸਿੱਧੇ ਤੌਰ `ਤੇ ਜੁੜ ਗਈ ਹੈ, ਪਰ ਫਿਰ ਵੀ ਜਨਮ ਭੋਏਂ ਦਾ ਹੇਰਵਾ ਉਨਾਂ ਨੂੰ ਮੁੜ-ਮੁੜ ਖਿੱਚ ਲਿਆਉਂਦਾ ਹੈ।ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਇਹ ਸਾਡੀ ਜ਼ੁਬਾਨ ਦਾ ਵਡੱਪਣ ਹੈ ਕਿ ਆਪਣੀ ਭਾਸਾ ’ਚ ਰਚੇ ਗਏ ਸਾਹਿਤ ਦੇ ਜਰੀਏ ਆਪਾਂ ਇੱ-ਦੂਜੇ ਨਾਲ ਮੋਹ ਦੀਆਂ ਤੰਦਾਂ ਨਾਲ ਜੁੜੇ ਹੋਏ ਹਾਂ।ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬੀ ਜਿਥੇ ਕਿਤੇ ਵੀ ਵੱਸਦੇ ਹਨ, ਆਪਣੀ ਭਾਸਾ ਨਾਲ ਨਿਰੰਤਰ ਜੁੜੇ ਹੋਏ ਹਨ।ਡਾ. ਇਕਬਾਲ ਕੌਰ ਸੌਂਧ ਅਤੇ ਅਰਤਿੰਦਰ ਸੰਧੂ ਨੇ ਮਹਿਮਾਨ ਸਾਇਰ ਦੀਆਂ ਰਚਨਾਵਾਂ ਦੀ ਸਹਾਰਨਾ ਕੀਤੀ।ਪਿ੍ਰੰ: ਗੁਰਬਾਜ ਸਿੰਘ ਤੋਲਾ ਨੰਗਲ ਨੇ ਆਏ ਵਿਦਵਾਨਾਂ ਦਾ ਸਵਾਗਤ ਕੀਤਾ।ਪਟਿਆਲਾ ਤੋਂ ਉਚੇਚੇ ਤੌਰ ਤੇ ਸਾਈਕਲ ਯਾਤਰਾ ਕਰਕੇ ਆਏ ਉਘੇ ਵਾਤਾਵਰਨ ਪ੍ਰੇਮੀ, ਸਾਹਿਤਕਾਰ ਅਤੇ ਪੁਲਿਸ ਅਫਸਰ ਗੁਰਚਰਨ ਸਿੰਘ ਪੱਬਾਰਾਲੀ ਅਤੇ ਮੈਡਮ ਗੁਰਨਾਮ ਕੌਰ ਚੀਮਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਸਮਾਗਮ ’ਚ ਹਰਦੀਪ ਗਿੱਲ, ਵਿਸ਼ਾਲ, ਡਾ. ਹਜਾਰਾ ਸਿੰਘ ਚੀਮਾ, ਹਰਭਜਨ ਖੇਮਕਰਨੀ, ਹਰਜੀਤ ਸੰਧੂ, ਕੁਲਦੀਪ ਦਰਾਜਕੇ, ਸੰਤੋਖ ਰਾਹੀ, ਰਾਵਿੰਦਰ ਕੌਰ, ਪ੍ਰਿੰ; ਨਰੋਤਮ ਸਿੰਘ, ਅਜੀਤ ਸਿੰਘ ਨਬੀਪੁਰ, ਡਾ. ਸਵਿੰਦਰ ਸਿੰਘ ਔਲਖ, ਜਗਤਾਰ ਮਾਹਲਾ, ਸੀਤਲ ਸਿੰਘ, ਓਮ ਪ੍ਰਕਾਸ ਭਗਤ, ਅਮੀਨ ਗਿੱਲ, ਸਿਮਰਜੀਤ ਸਿਮਰ, ਸੰਤੋਖ ਸਿੰਘ ਰਾਹੀ, ਡਾ. ਮਧੂ ਭਾਸਕਰ ਸ਼ਰਮਾ, ਕਮਲ ਗਿੱਲ, ਡਾ. ਚੇਤਨ, ਡਾ. ਪ੍ਰਦੀਪ, ਰਾਜ ਖਸ਼ਵੰਤ ਸਿੰਘ ਸੰਧੂ ਆਦਿ ਤੋਂ ਇਲਾਵਾ ਸਾਹਿਤ ਪ੍ਰੇਮੀ ਹਾਜਰ ਸਨ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media