ਫਾਜ਼ਿਲਕਾ, 23 ਅਕਤੂਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ ਸਾਡੀ ਰਸੋਈ ਲਈ ਐਨ.ਆਈ.ਆਰ ਡਾ.
ਪ੍ਰੇਮ.ਪੀ ਸਿੰਘਮਾਰ ਨੇ 1 ਲੱਖ ਰੁਪਏ ਦਾ ਦਾਨ ਦਿੱਤਾ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾ. ਪ੍ਰੇਮ.ਪੀ ਸਿੰਘਮਾਰ ਅਤੇ ਉਨਾਂ ਦੀ ਪਤਨੀ ਸਰੋਜ ਸਿੰਘਮਾਰ ਜੋ ਕਿ ਕੈਨੇਡਾ ਵਿੱਚ ਰਹਿੰਦੇ ਹਨ ਨੇ ਕੁੱਝ ਦਿਨ ਪਹਿਲਾਂ ਸਾਡੀ ਰਸੋਈ ਵਿਖੇ ਪਹੁੰਚ ਕਰ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਸਾਫ-ਸੁਥਰੀ 10 ਰੁਪਏ ਦੀ ਰੋਟੀ ਦੀ ਬਹੁਤ ਸ਼ਲਾਘਾ ਕੀਤੀ ਉਨਾਂ ਨੇ ਦੱਸਿਆ ਕਿ ਸਾਡੀ ਰਸੋਈ ਤੋਂ ਪ੍ਰਭਾਵਿਤ ਹੋ ਕੇ ਡਾ. ਪ੍ਰੇਮ.ਪੀ ਸਿੰਘਮਾਰ ਅਤੇ ਉਨਾਂ ਦੀ ਪਤਨੀ ਸਰੋਜ਼ ਸਿੰਘਮਾਰ ਨੇ ਸਾਡੀ ਰਸੋਈ ਲਈ 1 ਲੱਖ ਦਾਨ ਵਜੋਂ ਦਿਤੇ ਹਨ। ਡਾ. ਪ੍ਰੇਮ.ਪੀ ਸਿੰਘਮਾਰ ਪਿੰਡ ਧਰਮਪੁਰਾ ਦਾ ਰਹਿਣ ਵਾਲਾ ਹੈ ਜੋ ਕਿ ਹੁਣ ਕੈਨੇਡਾ ਵਿੱਚ ਪਕੇ ਤੌਰ ’ਤੇ ਰਹਿ ਰਿਹਾ ਹੈ। ਕੈਨੇਡਾ ਵਿੱਚ ਹੋਟਲ ਦਾ ਬਿਜ਼ਨਸ ਕਰ ਰਹੇ ਡਾ. ਪ੍ਰੇਮ.ਪੀ ਸਿੰਘਮਾਰ ਵਲੋਂ ਭੇਜੇ ਗਏ ਇਸ ਚੈਕ ਨੂੰ ਪਿੰਡ ਆਲਮਗੜ ਦੇ ਸਾਬਕਾ ਸਰਪੰਚ ਰਤਨਲਾਲ ਦੁਆਰਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਭੇਟ ਕੀਤਾ ਗਿਆ।ਇਸ ਮੌਕੇ ਜ਼ਿਲਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸੁਭਾਸ਼ ਅਰੋੜਾ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media