ਬ੍ਰਿਸਬੇਨ, 24 ਅਕਤੂਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਮੰਗਲਵਾਰ ਸ਼ਾਮ ਨੂੰ ਜੱਟ ਫਲਾਵਾ ਰੈਸਟੋਰੈਂਟ `ਚ ਪੰਜਾਬੀ ਪ੍ਰੈਸ ਕਲੱਬ ਯੂਈਨਜਲੈਂਡ
(ਪੀ਼.ਪੀ.ਸੀ.ਕਿਯੂ) ਦੀ “ਪਹਿਲੀ ਆਸਟ੍ਰੇਲੀਅਨ ਪੰਜਾਬੀ ਮੀਡੀਆ ਕਾਨਫਰੰਸ“ ਦੇ ਸੰਬੰਧ ਵਿੱਚ ਪ੍ਰਧਾਨ ਸਤਵਿੰਦਰ ਟੀਨੂੰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਮੀਡੀਆ ਕਾਨਫਰੰਸ ਨਾਲ ਸੰਬੰਧਿਤ ਵਿਸ਼ਿਆਂ ਉਪਰ ਖੁੱਲ੍ਹ ਕੇ ਚਰਚਾ ਹੋਈ।ਪੀ਼.ਪੀ.ਸੀ.ਕਿਯੂ ਸਕੱਤਰ ਹਰਮਨਦੀਪ ਗਿੱਲ ਨੇ ਦੱਸਿਆ ਕਿ ਨੈਸ਼ਨਲ ਮੀਡੀਆ ਕਾਨਫਰੰਸ ਦੀਆਂ ਤਿਆਰੀਆਂ ਬਿਲਕੁੱਲ ਮੁਕੰਮਲ ਹੋ ਚੁੱਕੀਆਂ ਹਨ ਤੇ ਇਹ ਕਾਨਫਰੰਸ ਇਕ ਇਤਿਹਾਸਕ ਮੀਡੀਆ ਕਾਨਫਰੰਸ ਹੋਵੇਗੀ।ਜਿਸ ਵਿੱਚ ਆਸਟ੍ਰੇਲੀਆ ਦੇ ਲਗਭਗ ਸਾਰੇ ਸਟੇਟਾਂ ਵਿਚੋਂ ਪਤਰਕਾਰ ਤੇ ਰੇਡੀਓ ਸੰਚਾਲਕ ਹਿੱਸਾ ਲੈ ਰਹੇ ਹਨ।ਮੀਟਿੰਗ ਵਿਚ ਵਿਚਾਰਿਆ ਗਿਆ ਕਿ ਮੀਡੀਆ ਨੂੰ ਮੌਜੂਦਾ ਪੱਖਪਾਤੀ ਹਾਲਤਾਂ ਵਿਚੋਂ ਬਾਹਰ ਕੱਢ ਕੇ ਲੋਕ ਹਿਤਾਂ ਲਈ ਨਿਰਪੱਖ ਜਗ੍ਹਾ ਲੈਣੀ ਹੋਵੇਗੀ।ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਮਸਲਿਆਂ ਉਪਰ ਰਿਪੋਰਟਾਂ, ਰੇਡੀਓ, ਟੀ.ਵੀ ਪੱਤਰਕਾਰ ਟੀਮ ਬਣਾ ਕੇ ਬਹਿਸਾਂ ਲਈ ਮੌਕੇ ਪੈਦਾ ਕਰਨ ਦਾ ਮਤਾ ਸਾਂਝੇ ਤੌਰ `ਤੇ ਕਬੂਲਿਆ ਗਿਆ, ਜਿਸ ਨੂੰ ਨੈਸ਼ਨਲ ਮੀਡੀਆ ਕਾਨਫਰੰਸ ਵਿੱਚ ਵੀ ਉਭਾਰਣ ਉਪਰ ਸਾਂਝੀ ਰਾਇ ਬਣੀ।ਇਸ ਮੀਟਿੰਗ ਵਿੱਚ ਪੀ਼.ਪੀ.ਸੀ.ਕਿਯੂ ਦੇ ਕੈਸ਼ੀਅਰ ਸੁਰਜੀਤ ਸੰਧੂ, ਪੱਤਰਕਾਰ ਗੁਰਪ੍ਰੀਤ ਬੱਲ, ਪੱਤਰਕਾਰ ਹਰਦੀਪ ਵਾਗਲਾ ਨੇ ਨੈਸ਼ਨਲ ਮੀਡੀਆ ਕਾਨਫਰੰਸ ਸੰਬੰਧੀ ਆਪਣੇ ਆਪਣੇ ਸੁਝਾਅ ਪੇਸ਼ ਕੀਤੇ।ਇਸ ਤੋਂ ਇਲਾਵਾ ਪੱਤਰਕਾਰ ਵਰਿੰਦਰ ਅਲੀਸ਼ੇਰ, ਪੱਤਰਕਾਰ ਜਗਦੀਪ ਗਿੱਲ, ਪੱਤਰਕਾਰ ਸ਼ੰਮੀ ਢਿੱਲੋਂ ਨੇ ਕਾਨਫਰੰਸ ਕਾਲ ਰਾਹੀਂ ਹਾਜਰੀ ਭਰੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media