ਪਠਾਨਕੋਟ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਊਸ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭਲਾਈ
ਕਮੇਟੀ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ 1 ਮਾਰਚ 2016 ਤੋਂ ਚਿਲਡਰਨ ਹੋਮ (ਲੜਕੇ) ਕੋਠੀ ਨੰਬਰ 21 ਏ ਜੇਲ ਰੋਡ ਗੁਰਦਾਸਪੁਰ ਵਿਖੇ ਇੱਕ ਬੱਚਾ ਰਹਿ ਰਿਹਾ ਹੈ, ਜੋ ਆਪਣਾ ਨਾਮ ਕਰਨ ਦੱਸਦਾ ਹੈ।ਉਨਾਂ ਦੱਸਿਆ ਕਿ ਸਾਲ 2016 ਦੋਰਾਨ ਜਦੋਂ ਇਹ ਬੱਚਾ ਮਿਲਿਆ ਸੀ ਤਾਂ ਬੱਚੇ ਦੀ ਉਮਰ 10 ਤੋਂ 11 ਸਾਲ ਸੀ, ਜਿਸ ਦਾ ਰੰਗ ਸਾਂਵਲਾ ਅਤੇ ਨੈਣ ਨਕਸ਼ ਤਿੱਖੇ ਸਨ।ਬੱਚੇ ਨੇ ਬਾਲ ਭਲਾਈ ਕਮੇਟੀ ਨੂੰ ਦੱਸਿਆ ਕਿ ਉਹ ਜਿਲਾ ਅੰਮਿ੍ਰਤਸਰ ਦਾ ਰਹਿਣ ਵਾਲਾ ਹੈ, ਉਸ ਦੇ ਪਿਤਾ ਦੀ ਮੋਤ ਹੋ ਗਈ ਅਤੇ ਉਸ ਦੀ ਮਾਂ ਉਸ ਨੂੰ ਛੱਡ ਕੇ ਕਿਤੇ ਚਲੀ ਗਈ।ਉਹ ਬਿਆਸ ਦੇ ਪੁੱਲ `ਤੇ ਜਾ ਰਿਹਾ ਸੀ ਕਿ ਉਸ ਨੂੰ ਕਿਸੇ ਟਰੱਕ ਡਰਾਇਵਰ ਨੇ ਟਰੱਕ ਵਿੱਚ ਬੈਠਾਇਆ ਅਤੇ ਕਾਹਨੂੰਵਾਨ ਨਜਦੀਕ ਛੱਡ ਦਿੱਤਾ।ਜਿਲਾ ਬਾਲ ਸੁਰੱਖਿਆ ਅਫਸਰ ਊਸ਼ਾ ਨੇ ਦੱਸਿਆ ਕਿ ਅਗਰ ਉੱਕਤ ਬੱਚੇ ਦੇ ਕਿਸੇ ਰਿਸ਼ਤੇਦਾਰ ਜਾਂ ਹੋਰ ਨਜਦੀਕੀ ਬਾਰੇ ਕੋਈ ਜਾਣਦਾ ਹੈ ਤਾਂ ਉਹ ਫੋਨ ਨੰਬਰ 01874-240157,240058 ਜਾਂ 8054924624 `ਤੇ ਸੰਪਰਕ ਕਰ ਸਕਦਾ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media