ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ ਸੱਗੂ) – ਸਥਾਨਕ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਵਲੋਂ ਪਿਛਲੇ ਦਿਨੀ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵਲੋਂ ਕਰਵਾਏ ਗਏ ਜ਼ੋਨਲ ਯੂਥ ਫੈਸਟੀਵਲ 2017 ਵਿੱਚ ਅ ਜੋਨ (ਬੀ ਡਵੀਜ਼ਨ) ਵਿਚ ਦੂਜਾ ਸਥਾਨ ਹਾਸਲ ਕਰ ਕੇ ਰਨਰ ਅੱਪ ਟਰਾਫੀ ਪ੍ਰਾਪਤ ਕੀਤੀ ਹੈ।ਇਸ ਫੈਸਟੀਵਲ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਜਿਵੇ ਭੰਗੜਾ, ਕਵੀਸ਼ਰੀ, ਡਿਬੇਟ, ਕਵਿਤਾ ਉਚਾਰਨ, ਰੰਗੋਲੀ, ਮੋਕੇ ਤੇ ਚਿੱਤਰਕਾਰੀ, ਸ਼ਬਦ ਗਾਇਣ, ਲੋਕ ਗੀਤ, ਮਾਈਮ, ਮਮਿਕਰੀ, ਕਲਾਜ ਮੈਕਿੰਗ, ਇੰਕਾਂਗੀ, ਸਕਿੱਟ, ਗਜ਼ਲ, ਕਾਰਟੂਨਿੰਗ, ਫੈਂਸੀ ਡਰੈਸ, ਫੁਲਕਾਰੀ, ਭਾਸ਼ਨ, ਕੁਇਜ਼ ਅਤੇ ਹੋਰ ਈਵੈਂਟਸ ਵਿਚ ਭਾਗ ਲਿਆ ਗਿਆ।ਕਾਲਜ ਦੀ ਕਵੀਸ਼ਰੀ ਟੀਮ ਨੇ ਪਹਿਲਾ ਸਥਾਨ, ਭੰਗੜਾ, ਫੈਂਸੀ, ਮਮਿਕਰੀ, ਇਕਾਂਗੀ ਅਤੇ ਭਾਸ਼ਨ ਪ੍ਰਤੀਯੋਗਤਾ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਗਗਨਦੀਪ ਸਿੰਘ ਨੇ ਵਧਾਈ ਦਿੰਦਿਆ ਕਿਹਾ ਕਿ ਇਹ ਪ੍ਰਾਪਤੀ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਸਾਂਝੇ ਯਤਨਾਂ ਤੇ ਮਿਹਨਤ ਦਾ ਨਤੀਜਾ ਹੈ।ਉਹਨਾਂ ਦੱਸਿਆ ਕਿ ਸਹਿ-ਵਿਦਿਅਕ ਸਰਗਰਮੀਆਂ ਵਿਚ ਸ਼ਮੂਲੀਅਤ ਕਰਵਾ ਕੇ ਕਾਲਜ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਰਿਹਾ ਹੈ।ਇਸ ਸਮੇਂ ਕਾਲਜ ਦੇ ਯੂਥ ਫੈਸਟੀਵਲ ਇੰਚਾਰਜ ਡਾ. ਗੁਰਜੰਟ ਸਿੰਘ ਮੁਖੀ ਪੰਜਾਬੀ ਵਿਭਾਗ ਦਾ ਸਨਮਾਨ ਵੀ ਕੀਤਾ ਗਿਆ।
Check Also
ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਅੰਡਰ-੧੪ ਜ਼ੋਨਲ ਕਰਾਟੇ ਚੈਂਪੀਅਨਸ਼ਿਪ ‘ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ …
Punjab Post Daily Online Newspaper & Print Media