ਪਠਾਨਕੋਟ, 26 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੀ ਪ੍ਰਧਾਨਗੀ ਹੇਠ
ਸਿਹਤ ਵਿਭਾਗ ਪਠਾਨਕੋਟ ਦੀ ਜਿਲਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਮਹੀਨਾ ਸੰਤਬਰ 2017 ਦੀਆਂ ਰਿਪੋਰਟਾਂ ਦਾ ਰੀਵਿਓ ਅਤੇ ਸਿਹਤ ਨਾਲ ਸੰਬਧਤ ਮੁਦਿਆਂ `ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿੱਚ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਵੱਖ-ਵੱਖ ਬਲਾਕਾਂ ਦੀਆਂ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਅਤੇ ਜਿਲੇ ਦੀਆਂ ਵੱਖ-ਵੱਖ 7 ਦੇ ਨੁੰਮਾਇਦਿਆਂ ਨੇ ਭਾਗ ਲਿਆ।
ਮੀਟਿੰਗ ਦੀ ਸ਼ੂਰਆਤ ਸਿਵਲ ਸਰਜਨ ਪਠਾਨਕੋਟ ਡਾ. ਨਰੇਸ਼ ਕਾਂਸਰਾ ਨੇ ਸੰਤਬਰ ਮਹੀਨੇ ਵਿਚ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਤੋ ਕੀਤੀ।ਇਸ ਤੋਂ ਬਾਅਦ ਡਾ. ਕਾਂਸਰਾ ਨੇ ਸੰਤਬਰ ਮਹੀਨੇ ਦੀਆਂ ਰਿਪੋਰਟਾਂ ਜਿਨਾਂ ’ਚ ( 3 8), (6 ) ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿਚ 3 2, 2 94, “3 , “3 5, 8 ਵਿਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ।ਡਾ. ਕਾਂਸਰਾ ਨੇ ਦਸਿਆ ਕਿ ਸੰਤਬਰ ਮਹੀਨੇ ਵਿਚ ਮਿਤੀ 17 ਸੰਤਬਰ ਤੋਂ 19 ਸੰਤਬਰ ਤਕ ਚਲਾਇਆ ਗਿਆ।ਜਿਸ ਅਧੀਨ 4,772 ਬਚਿਆਂ ਨੂੰ ਪੋਲਿਓ ਦੀਆਂ ਦੋ ਬੂੰਦਾਂ ਪਿਲਾਈਆਂ ਗਈਆਂ।ਉਨਾਂ ਦਸਿਆ ਕਿ ਸਿਹਤ ਵਿਭਾਗ ਪਠਾਨਕੋਟ ਵਲੋ 01/09/2017 ਤੋਂ 07/09/2017 ਤਕ ਕੌਮੀ ਖੁਰਾਕ ਹਫਤਾ ਮਨਾਇਆ ਗਿਆ।ਜਿਸ ਵਿੱਚ 11 (11) ਬਾਰੇ, ਗਰਭਵਤੀ ਮਹਿਲਾਵਾਂ ਲਈ ਪੌਸ਼ਟਿਕ ਅਹਾਰ, ਖੂਨ ਦੀ ਕਮੀ ਅਤੇ ਕੁਪੋਸ਼ਨ ਤੋਂ ਬਚਾਉਣ ਲਈ ਸੰਤੁਲਿਤ ਭੋਜਨ ਵਰਗੇ ਵਿਸ਼ਿਆ `ਤੇ ਜਾਣਕਾਰੀ ਸਾਂਝੀ ਕੀਤੀ ਗਈ।ਮਿਤੀ 09.09.2017 ਨੂੰ 1 ਤੇ ਜਿਲੇ ਅਤੇ ਬਲਾਕ ਪੱਧਰ ਤੇ ਡਾਕਟਰਾਂ ਵਲੋਂ 256 ਗਰਭਵਤੀ ਮਾਵਾਂ ਦੀ ਜਾਂਝ ਕੀਤੀ ਗਈ ਅਤੇ 19 ਹਾਈ ਰਿਸਕ ਪੈ੍ਰਗਨੈਂਸੀ ਕੇਸ ਡਿਟੈਕਟ ਕਰਕੇ 03 ਨੂੰ ਇਲਾਜ ਵਾਸਤੇ ਜਿਲਾ ਪੱਧਰ ਤੇ ਰੈਫਰ ਕੀਤਾ ਗਿਆ।ਇਸ ਤੌ ਇਲਾਵਾ ਉਨਾਂ ਦੱਸਿਆ ਕਿ ਮਿਤੀ 15.9.2017 ਤੋਂ 02.10.2017 ਤੱਕ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੱਛਤਾ ਪੰਦਰਵਾੜਾ ਮਨਾਇਆ ਗਿਆ।ਜਿਸ ਅਧੀਨ ਲੋਕਾਂ ਨੂੰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਉਨਾਂ ਐਨ.ਐਚ.ਐਮ ਅਧੀਨ ਆਉਂਦੇ ਵੱਖ ਵੱਖ ਪ੍ਰਰੋਗਾਮ ਵਿਚ ਬਾਰੇ ਦਸਿਆ ਕਿ ਸਾਰੇ ਪ੍ਰਰੋਗਾਮਾਂ ਦੇ ਮਿਥੇ ਗਏ ਟੀਚੇ ਠੀਕ ਪਾਏ ਗਏ ਹਨ।ਤੰਬਾਕੂ ਕੰਟੋਰਲ ਅਧੀਨ ਉਨਾਂ ਜਾਣਕਾਰੀ ਦਿੱਤੀ ਕਿ ਸੰਤਬਰ ਮਹੀਨੇ ਵਿਚ ਸਿਹਤ ਵਿਭਾਗ ਵਲੋਂ 1300 ਅਤੇ ਸੀ.ਡੀ.ਪੀ.ਓ ਵਿਭਾਗ ਵਲੋਂ 1050 ਰੁਪਏ ਦੇ ਚਲਾਨ ਕਟੇ ਗਏ ਹਨ।
ਜਿਲਾ ਐਪੀਡੀਮਾਲੋਜਿਸਟ ਡਾ. ਸੁਨੀਤਾ ਸ਼ਰਮਾ ਨੇ ਦੱਸਿਆ ਸੰਤਬਰ ਮਹੀਨੇ ਵਿੱਚ ਨੈਸ਼ਨਲ ਵੈਕਟਰ ਬੌਰਨ ਕੰਟਰੋਲ ਡਜ਼ੀਜ਼ ਪ੍ਰੋਗਾਮ ਅਧੀਨ 6377 ਖੁਨ ਦੀਆਂ ਸਲਾਈਡਾਂ ਬਣਾਈਆਂ ਗਈਆਂ ਹਨ।ਡੇਂਗੂ ਦੇ ਸੰਬਧ ਵਿੱਚ ਉਨਾਂ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਦੀ ਗਠਤ ਟੀਮ ਵੱਲੋਂ ਘਰਾਂ ਦੇ ਆਲੇ-ਦੁਆਲੇ ਫੀਵਰ ਸਰਵੇ ਅਤੇ ਸਪਰੇ ਕੀਤੀ ਜਾ ਰਹੀ ਹੈ ਇਸ ਦੇ ਨਾਲ-ਨਾਲ ਬਰੀਡਿੰਗ ਚੈਕਿੰਗ ਅਤੇ ਆਈ.ਈ.ਸੀ ਐਕਵਿਟੀ ਨਾਲ ਲੋਕਾਂ ਨੂੰ ਡੇਂਗੂ ਦੇ ਲੱਛਣਾਂ ਅਤੇ ਰੋਕਥਾਮ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਐਨ.ਜੀ.ਓ ਦੀ ਵਾਰਡ ਵਾਈਜ ਵੰਡ ਕੀਤੀ ਗਈ ਹੈ।ਜਿਨਾਂ ਵਿਚ ਉਹ ਲੋਕਾਂ ਨੂੰ ਡੇਂਗੂ ਦੇ ਬਾਰੇ ਜਾਗਰੂਕ ਕਰ ਰਹੇ ਹਨ। ਬੈਠਕ ਦੋਰਾਨ ਹਾਜਰ ਪਾਣੀ ਦੇ ਮੁੱਦੇ ਤੇ ਡਾ. ਐਨ.ਕੇ ਸਿੰਘ ਮਿਊਸਪਲ ਦਫਤਰ ਪਠਾਨਕੋਟ ਨੇ ਕਿਹਾ ਕਿ ਸ਼ਹਿਰ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਦਾ ਹੱਲ ਜਲਦੀ ਹੀ ਕੀਤੀ ਜਾਵੇਗਾ।ਇਸ ਮੌਕੇ ਹਾਜ਼ਰ ਐ.ਜੀ.ਓ (ਸ) ਵਲੋਂ ਸ਼ਹਿਰ ਵਿੱਚ ਆਈ.ਬੈਂਕ ਖੋਲਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਤਾਂ ਕਿ ਦਾਨ ਕੀਤੀਆਂ ਅੱਖਾਂ ਨੂੰ ਸੰਭਾਲ ਕੇ ਰੱਖਿਆ ਜਾ ਸਕੇ।
ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੀ ਵਧੀਆ ਕਾਰਗੁਜਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਭਵਿਖ ਵਿੱਚ ਵੀ ਆਪਣੀਆਂ ਵਧੀਆਂ ਸੇਵਾਵਾਂ ਨੂੰ ਬਰਕਰਾਰ ਰਖਿਆ ਜਾਵੇ।ਉਨਾਂ ਹਦਾਇਤ ਕੀਤੀ ਕਿ ਜਨਮ ਪ੍ਰਰਮਾਣ ਨੂੰ ਆਧਾਰ ਨਾਲ ਲਿੰਕ ਕੀਤਾ ਜਾਵੇ। ਉਨਾਂ ਹਾਜ਼ਰ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ ਪੰਜ ਸਾਲਾ ਤੱਕ ਉਹ ਆਪਣੇ ਜਿਲੇ ਨੂੰ ਕਿਸ ਤਰਾ ਵੇਖਣਾ ਚਾਹੰੁਦੇ ਹਨ ਸੰਬਧੀ ਇੱਕ ਖਾਕਾ/ਯੋਜਨਾ ਤਿਆਰ ਕਰਨ ਦੀ ਵੀ ਹਦਾਇਤ ਜਾਰੀ ਕੀਤੀ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media