ਅੰਮਿ੍ਤਸਰ, 26 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਜਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਸਾਬਕਾ ਸੈਨਿਕਾਂ ਦੀ ਜਿਲਾ ਪੱਧਰੀ ਰੈਲੀ ਕਰਵਾਈ ਗਈ।ਇਸ ਮੌਕੇ ੍ਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਸਾਬਕਾ ਸੈਨਿਕਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੌਜੀ ਸਾਡੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਇਨਾਂ ਦੀ ਬਦੌਲਤ ਹੀ ਅਸੀਂ ਅਮਨ ਸ਼ਾਂਤੀ ਦਾ ਸਾਹ ਲੈ ਰਹੇ ਹਾਂ।
ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ ਜਾ ਰਹੇ ਹਨ ਅਤੇ ਉਹ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਵੀ ਸੰਸਦ ਵਿੱਚ ਉਠਾਉਣਗੇ।ਉਨਾਂ ਭਰੋਸਾ ਦਿੱਤਾ ਕਿ ਉਹ 1971 ਦੀ ਜੰਗ ਦੌਰਾਨ ਪਾਕਿਸਤਾਨ ਵੱਲੋਂ ਬਣਾਏ ਗਏ ਯੁੱਧ ਬੰਦੀਆਂ ਦੀ ਗੱਲਬਾਤ ਵੀ ਕੇਂਦਰ ਸਰਕਾਰ ਨਾਲ ਕਰਨਗੇ ਅਤੇ ਲੋੜ ਪੈਣ ਤੇ ਖੁਦ ਪਾਕਿਸਤਾਨ ਵਿਖੇ ਜਾਣਗੇ ਤਾਂ ਜੋ ਉਨਾਂ ਯੁੱਧਬੰਦੀਆਂ ਦੀ ਰਿਹਾਈ ਕਰਵਾਈ ਜਾ ਸਕੇ।ਉਨਾਂ ਕਿਹਾ ਕਿ ਸਰਕਾਰ ਨੇ ਹਮੇਸ਼ਾਂ ਸਾਬਕਾ ਫੌਜੀਆਂ ਦੀ ਬਾਂਹ ਫੜੀ ਹੈ।ਇਹ ਬੜੇ ਮਾਣ ਵਾਲੀ ਗੱਲ ਹੈ ਕਿ ਖੁਸ਼ਹਾਲੀ ਦੇ ਰਾਖੇ ਸਕੀਮ ਵਿੱਚ ਸਾਬਕਾ ਫੌਜੀਆਂ ਨੂੰ ਪਹਿਲ ਦਿੱਤੀ ਗਈ ਹੈ।ਇਹ ਖੁਸ਼ਹਾਲੀ ਦੇ ਰਾਖੇ ਪਿੰਡਾਂ ਵਿੱਚ ਚੱਲ ਰਹੀਆਂ ਸਰਕਾਰ ਦੀਆਂ ਸਕੀਮਾਂ ’ਤੇ ਨਿਗਾਹ ਰੱਖਣਗੇ ਅਤੇ ਇਨਾਂ ਦੀ ਫੀਡ ਬੈਕ ਸਰਕਾਰ ਤੱਕ ਪਹੰੁਚਾਉਣਗੇ। ਉਨਾਂ ਨੇ ਇਸ ਮੌਕੇ ਤੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੇ ਪਰਿਵਾਰ ਨੂੰ ਸਨਮਾਨ ਵਜੋਂ 5 ਲੱਖ ਰੁਪਏ ਦਾ ਚੈਕ ਐਕਸਗਰੇਸ਼ੀਆਂ ਵਜੋਂ ਭੇਂਟ ਕੀਤਾ ਗਿਆ ਅਤੇ ਨਾਲ ਪੈਨਸ਼ਨਰ ਸਾਬਕਾ ਸੈਨਿਕਾਂ ਅਤੇ ਉਨਾਂ ਦੀਆਂ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਚੈਕ ਪ੍ਰਦਾਨ ਕੀਤੇ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰ ਜਤਿੰਦਰ ਸਿੰਘ ਅਰੋੜਾ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਵਿਭਾਗ ਪੰਜਾਬ ਨੇ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਈ:ਸੀ:ਐਚ:ਐਸ ਦੇ ਮੈਂਬਰ ਬਣ ਕੇ ਸਿਹਤ ਸੇਵਾਵਾਂ ਦਾ ਲਾਭ ਉਠਾਉਣ। ਉਨਾਂ ਕਿਹਾ ਕਿ ਸਾਬਕਾ ਸੈਨਿਕਾਂ ਦੇ ਬੱਚਿਆਂ ਨੌਕਰੀਆਂ ਦੇਣ ਦੇ ਮਨਸੂਬੇ ਤਹਿਤ ਕਈ ਟ੍ਰੇਨਿੰਗ ਕੋਰਸ ਚਲਾਏ ਜਾ ਰਹੇ ਹਨ।ਉਨਾਂ ਕਿਹਾ ਕਿ ਨੌਕਰੀਆਂ ਵਿੱਚ ਸਮੇਂ ਮੰਗ ਅਨੁਸਾਰ ਕੰਪਿਊਟਰ ਸਿਖਿਆ ਲਾਜਮੀ ਹੋਣ ਤਹਿਤ ਵਿਭਾਗ ਵੱਲੋਂ 120 ਘੰਟਿਆਂ ਦਾ ਬੇਸਿਕ ਕੰਪਿਊਟਰ ਕੋਰਸ ਵੀ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਜਿੰਨਾਂ ਸਾਬਕਾ ਸੈਨਿਕਾਂ ਦੇ ਮਕਾਨ ਕਿਸੇ ਆਪਦਾ ਵਿੱਚ ਨਸ਼ਟ ਹੋ ਜਾਂਦੇ ਹਨ ਉਨਾਂ ਨੂੰ ਸਰਕਾਰ ਵੱਲੋਂ 20 ਹਜ਼ਾਰ ਰੁਪਏ ਦੀ ਮਦਦ ਵੀ ਦਿੱਤੀ ਜਾਂਦੀ ਹੈ ਅਤੇ ਜੰਗੀ ਵਿਧਵਾਵਾਂ ਨੂੰ 1000 ਰੁਪਏ ਸਫਰੀ ਭੱਤਾ ਵੀ ਦਿੱਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲੀ ਅਤੇ ਦੂਜੀ ਜੰਗ ਦੌਰਾਨ ਸ਼ਹੀਦ ਹੋਏ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਨੂੰ ਪੈਨਸ਼ਨ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਕਰਨਲ ਅਮਰਬੀਰ ਸਿੰਘ ਚਾਹਲ ਜਿਲਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਕਿਹਾ ਕਿ ਅਸੀਂ ਉਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਇਸ ਮੌਕੇ ਬਿ੍ਰਗੇਡੀਅਰ ਹਰਚਰਨ ਸਿੰਘ (ਰਿਟਾ) ਵਸ਼ਿਸ਼ਟ ਸੇਵਾ ਮੈਡਲ ਨੇ ਸਾਬਕਾ ਫੌਜੀਆਂ ਨੂੰ ਆਉਣ ਵਾਲੇ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ। ਰੈਲੀ ਦੌਰਾਨ ਮੁਫ਼ਤ ਮੈਡੀਕਲ ਕੈਪ ਵੀ ਲਗਾਇਆ ਗਿਆ।
ਇਸ ਰੈਲੀ ਵਿੱਚ ਮੇਜਰ ਜਨਰਲ ਡੀ.ਡੀ ਸਿੰਘ ਵੀ.ਐਸ.ਐਮ, ਬਿ੍ਰਗੇਡੀਅਰ ਜੀ.ਐਸ ਭੁੱਲਰ, ਬਿ੍ਰਗੇਡੀਅਰ ਜੀ.ਐਸ ਰੰਧਾਵਾ, ਬਿ੍ਰਗੇਡੀਅਰ ਜੀ.ਐਸ ਚੀਮਾ, ਕਰਨਲ ਐਚ.ਐਸ ਪਰਮਾਰ, ਲੈਫਟੀਨੈਂਟ ਕਰਨਲ ਵਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਸਾਬਕਾ ਫੌਜੀਆਂ ਨੂੰ ਹਿੱਸਾ ਲਿਆ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media