Wednesday, July 8, 2026

ਕਮਿਸ਼ਨਰ ਪੁਲਿਸ ਵਲੋਂ ਪੀ.ਸੀ.ਆਰ ਦੇ ਕਰਮਚਾਰੀ ਸਨਮਾਨਿਤ

PPN2610201735ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਰਾਤ ਵਕਤ ਕਰੀਬ 03:30 ਵਜੇ ਪੀ.ਸੀ.ਆਰ ਦੀ ਟਵੈਰਾ ਗੱਡੀ ਵਿੱਚ ਤਾਇਨਾਤ ਐਚ.ਸੀ ਹਰਬੰਸ ਲਾਲ, ਐਚ.ਸੀ ਜਸਪਾਲ ਸਿੰਘ ਅਤੇ ਸੁਖਦੇਵ ਸਿੰਘ ਅਤੇ ਐਚ.ਸੀ ਬਲਦੇਵ ਸਿੰਘ ਡਰਾਈਵਰ ਗਸ਼ਤ ਕਰ ਰਹੇ ਸਨ, ਜਦੋਂ ਇਹ ਪੀ.ਸੀ.ਆਰ ਗੱਡੀ ਸੰਗਮ ਚੌਕ (ਬੱਸ-ਸਟੈਂਡ) ਤੋਂ ਮਾਰਕੀਟ ਸਿਟੀ ਸੈਂਟਰ ਵੱਲ ਗਸ਼ਤ ਕਰਦੀ ਹੋਈ ਜਾ ਰਹੀ ਸੀ ਤਾਂ ਮੁੱਖ ਸਿਪਾਹੀ ਹਰਬੰਸ ਲਾਲ ਦੀ ਨਜ਼ਰ ਦੁਕਾਨ ਨੰਬਰ 71 ਡਿਜ਼ੀਟਲ ਲੈਬ `ਤੇ ਪਈ ਜੋ ਇਸ ਦੁਕਾਨ ਵਿੱਚ ਅੱਗ ਦੀਆਂ ਲਪਟਾਂ ਦਿਖਾਈ ਦ ਰਹੀਆਂ ਸਨ।ਪੀ.ਸੀ.ਆਰ ਟੀਮ ਨੇ ਚੁਸਤੀ ਤੇ ਹੁਸ਼ਿਆਰੀ ਨਾਲ ਆਪਣੀ ਸੁਝ-ਬੁਝ ਤੋਂ ਕੰਮ ਲੈਂਦੇ ਹੋਏ, ਤੁਰੰਤ ਪਹਿਲਾਂ ਫਾਇਰ ਬਿ੍ਰਗੇਡ ਤੇ ਫਿਰ ਸੀਨੀਅਰ ਅਫਸਰਾਨ ਨੰੂ ਫੋਨ ਕੀਤਾ ਜੋ ਫਾਇਰ ਬਿ੍ਰਗੇਡ ਵਲੋਂ ਸਮੇਂ ਤੇ ਪਹੁੰਚ ਕੇ ਅੱਗ `ਤੇ ਕਾਬੂ ਪਾਇਆ, ਜਿਸ ਕਾਰਨ ਦੁਕਾਨ ਨੰਬਰ 71 ਅਤੇ ਆਂਢ-ਗੁਆਂਢ ਦੀਆਂ ਦੁਕਾਨਾਂ ਦਾ ਵੱਡਾ ਹਾਦਸਾ ਹੋਣ ਤੋ ਟਲ ਗਿਆ।ਅਗਰ ਪੀ.ਸੀ.ਆਰ ਦੀ ਟੀਮ ਆਪਣੀ ਸੁਝ-ਬੁਝ ਨਾ ਵਰਤਦੀ ਤਾਂ ਅੱਗ ਵੱਧਣ ਕਾਰਨ ਦੁਕਾਨ ਨੰਬਰ 71 ਅਤੇ ਇਸਦੇ ਨਾਲ ਲੱਗਦੀਆਂ ਦੁਕਾਨਾਂ ਦਾ ਵੀ ਕਾਫੀ ਨੁਕਸਾਨ ਹੋ ਸਕਦਾ ਸੀ।ਪੁਲਿਸ ਕਰਮੀਆਂ ਦੇ ਇਸ ਕੰਮ ਕਰਕੇ ਚਾਰ ਚੁਫੇਰਿਓ ਪ੍ਰਸੰਸ਼ਾ ਹੋ ਰਹੀ ਹੈ।ਪੀ.ਸੀ.ਆਰ ਕਰਮਚਾਰੀਆਂ ਦੇ ਸ਼ਲਾਘਾਯੋਗ ਕੰਮ ਕਰਕੇ ਕਮਿਸਨਰ ਪੁਲਿਸ ਐਸ.ਐਸ.ਸ੍ਰੀਵਾਸਤਵ ਆਈ.ਪੀ.ਐਸ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇਂ ਸ੍ਰੀਮਤੀ ਪਰਵਿੰਦਰ ਕੌਰ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਲਾਇਸੈਸਿੰਗ ਅੰਮਿ੍ਰਤਸਰ ਦੀ ਮੌਜੂਦ ਸਨ।

Check Also

ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …

Leave a Reply