Friday, March 13, 2026

ਕਣਕ ਬੀਜ਼ ਦੀ ਸਬਸਿਡੀ ਲਈ ਦਰਖਾਸਤਾਂ 3 ਨਵੰਬਰ ਤੱਕ ਲਈਆਂ ਜਾਣਗੀਆਂ ਡਾ. ਇੰਦਰਜੀਤ ਸਿੰਘ

ਪਠਾਨਕੋਟ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਬਸਿਡੀ ਤੇ ਕਣਕ ਦਾ ਬੀਜ ਮੁਹੱਈਆ ਕਰਵਾਉਣ ਲਈ ਇਸ ਸਾਲ ਦੀ ਪਾਲਿਸੀ ਜਾਰੀ ਕਰ ਦਿੱਤੀ ਗਈ ਹੈ, ਜਿਸ ਤਹਿਤ ਇਸ ਸਾਲ ਪੰਜਾਬ ਸਰਕਾਰ ਵਲੋਂ ਮਾਨਤਾ ਪ੍ਰਾਪਤ ਅਦਾਰਿਆਂ ਤੋਂ ਪ੍ਰਮਾਣਿਤ ਬੀਜ ਖ਼ਰੀਦਣ ਵਾਲੇ ਕਿਸਾਨਾਂ ਨੂੰ ਬੀਜ ਦੀ ਸਬਸਿਡੀ ਉਨਾਂ ਦੇ ਬੈਂਕ ਖਾਤਿਆਂ ਰਾਹੀਂ ਦਿੱਤੀ ਜਾਵੇਗੀ ਅਤੇ ਵਿਭਾਗ ਖ਼ੁੱਦ ਕੋਈ ਬੀਜ ਨਹੀਂ ਵੇਚੇਗਾ।ਮੁੱਖ ਖੇਤੀਬਾੜੀ ਅਫ਼ਸਰ ਡਾ. ਇੰਦਰਜੀਤ ਸਿੰਘ ਧੰਜੂ ਨੇ ਸਬਸਿਡੀ ਪਾਲਿਸੀ 2017-18 ਬਾਰੇ ਦਸਿਆ ਕਿ ਕਣਕ ਦੇ ਬੀਜ ਦੀ ਸਬਸਿਡੀ ਲੈਣ ਲਈ ਹਰੇਕ ਕਿਸਾਨ ਨਿਰਧਾਰਿਤ ਪ੍ਰੋਫਾਰਮੇ ਨੂੰ ਸਰਪੰਚ, ਨੰਬਰਦਾਰ ਜਾਂ ਕੌਂਸਲਰ ਕੋਲੋਂ ਤਸਦੀਕ ਕਰਵਾ ਕੇ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਵਿਚ 3 ਨਵੰਬਰ ਤੱਕ ਜਮਾਂ ਕਰਵਾ ਸਕਦੇ ਹਨ।ਜਿਸ ਉਪਰੰਤ ਵਿਭਾਗ ਵੱਲੋਂ ਯੋਗ ਲਾਭਪਾਤਰੀਆਂ ਨੂੰ 4 ਨਵੰਬਰ ਨੂੰ ਪਰਮਿਟ ਜਾਰੀ ਕੀਤੇ ਜਾਣਗੇ।ਉਨਾਂ ਦਸਿਆ ਇਨਾਂ ਪਰਮਿਟਾਂ ਦੇ ਆਧਾਰ ’ਤੇ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, ਐਨ.ਐਸ.ਸੀ, ਇਫਕੋ, ਆਈ.ਐਫ.ਐਫ.ਡੀ.ਸੀ ਅਤੇ ਕਰਿਭਕੋ ਤੋਂ ਪ੍ਰਮਾਣਿਤ ਕਿਸਮਾਂ ਦਾ ਬੀਜ ਪੂਰੇ ਮੁਲ ’ਤੇ ਖ਼ਰੀਦਣਗੇ।ਉਨਾਂ ਦੱਸਿਆ ਕਿ ਪਰਮਿਟ ਦੇ ਆਧਾਰ ’ਤੇ ਖ਼ਰੀਦੇ ਗਏ ਬੀਜ ਦਾ ਬਿੱਲ 10 ਦਿਨਾਂ ਅੰਦਰ ਵਿਭਾਗ ਦੇ ਦਫ਼ਤਰਾਂ ਵਿਚ ਜਮਾਂ ਕਰਵਾਉਣੇ ਪੈਣਗੇ।ਉਨਾਂ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50 ਫ਼ੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਏਗੀ।ਉਨਾਂ ਦਸਿਆ ਕਿ ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤੱਕ ਦੀ ਸਬਸਿਡੀ ਦਿੱਤੀ ਜਾ ਸਕੇਗੀ।ਉਨਾਂ ਦਸਿਆ ਕਿ ਪੀ.ਬੀ.ਡਬਲਿਯੂ  725, ਪੀ.ਬੀ.ਡਬਲਿਯੂ 677, ਐਚ.ਡੀ 3086, ਡਬਲਿਯੂ.ਐਚ 1105, ਐਚ.ਡੀ 2967, ਪੀ.ਬੀ ਡਬਲਿਯੂ 621, ਡੀ.ਬੀ.ਡਬਲਿਯੂ 17, ਪੀ.ਬੀ.ਡਬਲਿਯੂ 550, ਪੀ. ਬੀ. ਡਬਲ ਯੂ 502, ਡਬਲਿਯੂ.ਐਚ.ਡੀ. 943 ਕਿਸਮਾਂ ਅਗੇਤੀ ਬਿਜਾਈ ਲਈ ਸਿਫਾਰਸ਼ਸ਼ੁਦਾ ਹਨ, ਜਦੋਂ ਕਿ ਪਿਛੇਤੀ ਬਿਜ਼ਾਈ ਲਈ ਪੀ.ਬੀ. ਡਬਲਿਯੂ 658, ਪੀ. ਬੀ. ਡਬਲਯੂ 590 ਅਤੇ ਬਰਾਨੀ ਬਿਜਾਈ ਲਈ ਪੀ.ਬੀ.ਡਬਲਯੂ 660 ਅਤੇ ਪੀ.ਬੀ.ਡਬਲਯੂ 644 ਕਿਸਮਾਂ ’ਤੇ ਹੀ ਸਬਸਿਡੀ ਦਿੱਤੀ ਜਾਵੇਗੀ।ੱਉਨਾਂ ਕਿਹਾ ਕਿ ਬੀਜ਼ ਉਪਰ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਵਾਲੇ ਕਿਸਾਨਾਂ ਨੂੰ, ਇਸ ਤੋਂ ਬਾਅਦ ਪੰਜ ਏਕੜ ਵਾਲੇ ਕਿਸਾਨਾਂ/ਕਾਸ਼ਤਕਾਰਾਂ ਨੂੰ ਦਿੱਤੀ ਜਾਵੇਗੀ।ਉਨਾਂ ਦਸਿਆ ਕਿ ਇਨਾਂ ਦੋ ਵਰਗਾਂ ਨੂੰ ਸਬਸਿਡੀ ਦਿੱਤੇ ਜਾਣ ਤੋਂ ਬਾਅਦ ਜੇਕਰ ਸਬਸਿਡੀ ਦੀ ਰਾਸ਼ੀ ਬਚਦੀ ਹੋਈ ਤਾਂ ਪੰਜ ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਦੀਆਂ ਅਰਜ਼ੀਆਂ ਵਿਚਾਰੀਆਂ ਜਾਣਗੀਆਂ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply