ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ ਸ਼ੈਫੀ ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚਲ ਰਹੇ ਔਰਤਾਂ-ਮਰਦਾਂ ਦੇ 3 ਦਿਨਾਂ ਇੰਟਰ ਕਾਲਜ ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ ਦੇ ਅੱਜ ਦੂਜੇ ਦਿਨ ਸ਼ੰਘਰਸ਼ਪੂਰਨ ਤੇ ਫਸਵੇਂ ਸੈਮੀ ਫਾਈਨਲ ਮੁਕਾਬਲੇ ਹੋਏ ਜਿਸ ਦਾ ਸ਼ੁਭਆਰੰਭ ਕਬੱਡੀ ਖੇਡ ਖੇਤਰ ਦੇ ਉਘੇ ਕੋਚ ਬਲਬੀਰ ਸਿੰਘ ਨੇ ਖਿਡਾਰਣਾਂ ਨਾਲ ਜਾਣ-ਪਛਾਣ ਕਰਕੇ ਕੀਤਾ। ਇਸ ਸਮੇਂ ਉਨਾਂ ਕਿਹਾ ਕਿ ਮਾਪਿਆਂ ਨੂੰ ਧੀਆਂ ਦੇ ਪਾਲਣ-ਪੋਸ਼ਣ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ ਤੇ ਉਨ੍ਹਾਂ ਨੂੰ ਹਰੇਕ ਖੇਤਰ ਵਿੱਚ ਆਪਣੀ ਪ੍ਰਤਿੱਭਾ ਉਭਾਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਈ ਹੋਣਹਾਰ ਧੀਆਂ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਵੀ ਕਹੀ। ਮਹਿਲਾਵਾਂ ਦੇ ਏ ਡਵੀਜਨ ਵਰਗ ਵਿੱਚ ਰਘੂਨਾਥ ਕਾਲਜ ਫਾਰ ਗਰਲਜ਼ ਜੰਡਿਆਲਾ ਗੁਰੂ ਦੀ ਟੀਮ ਨੇ 28 ਦੇ ਮੁਕਾਬਲੇ 45 ਅੰਕਾਂ ਦੇ ਨਾਲ ਆਪਣੀ ਕੱਟੜ ਵਿਰੋਧੀ ਬੀ.ਬੀ. ਕੇ. ਡੀ.ਏ.ਵੀ. ਕਾਲਜ ਫਾਰ ਵਿਮੈਨ ਦੀ ਟੀਮ ਨੂੰ ਠਿੱਬੀ ਲਗਾਉਂਦੇ ਹੋਏ ਜਿੱਤ ਦਰਜ ਕੀਤੀ।ਜਦੋਂ ਕਿ ਬੀ. ਡਵੀਜਨ ਦੇ ਮੁਕਾਬਲੇ ਦੌਰਾਨ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਫਾਰ ਵਿਮੈਨ ਰਈਆ ਦੀ ਟੀਮ ਨੇ 34 ਦੇ ਮੁਕਬਲੇ 49 ਅੰਕਾਂ ਦੇ ਨਾਲ ਆਪਣੀ ਕੱਟੜ ਵਿਰੋਧੀ ਗੁਰੂ ਨਾਨਕ ਖਾਲਸਾ ਕਾਲਜ ਬਟਾਲਾ ਦੀ ਟੀਮ ਨੂੰ ਤੇ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਕਪੂਰਥਲਾ ਦੀ ਟੀਮ ਨੇ 42 ਦੇ ਮੁਕਾਬਲੇ 71 ਅੰਕਾਂ ਨਾਲ ਆਪਣੀ ਕੱਟੜ ਵਿਰੋਧੀ ਆਰ.ਕੇ.ਆਰੀਆ ਕਾਲਜ ਫਾਰ ਵਿਮੈਨ ਨਵਾਂ ਸ਼ਹਿਰ ਦੀ ਟੀਮ ਨੂੰ ਨੁਕਰੇ ਲਗਾ ਕੇ ਜਿੱਤ ਹਾਂਸਲ ਕੀਤੀ। ਪੁਰਸ਼ਾਂ ਦੇ ਏ ਡਵੀਜਨ ਮੁਕਾਬਲੇ ਵਿੱਚ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ 23 ਦੇ ਮੁਕਾਬਲੇ 62 ਅੰਕਾਂ ਨਾਲ ਡੀ.ਏ.ਵੀ ਕਾਲਜ ਜਲੰਧਰ ਦੀ ਟੀਮ ਨੂੰ ਬਾਹਰ ਦਾ ਰਸਤਾ ਦਿਖਾਇਆ। ਜਦੋਂ ਕਿ ਬੀ ਡਵੀਜਨ ਵਰਗ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਬਟਾਲਾ ਦੀ ਟੀਮ ਨੇ 8 ਦੇ ਮੁਕਾਬਲੇ 46 ਅੰਕਾਂ ਦੇ ਫਰਕ ਨਾਲ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਕਪੂਰਥਲਾ ਦੀ ਟੀਮ ਨੂੰ ਕਰਾਰੀ ਹਾਰ ਦਿੱਤੀ। ਇਸ ਮੌਕੇ ਐਮਚਿਊਰ ਕਬੱਡੀ ਫੈਡਰੇਸ਼ਨ ਆਫ ਇੰਡੀਆ ਦੇ ਅੰਤਰਰਾਸ਼ਟਰੀ ਕੋਚ ਅਜੈ ਸ਼ਰਮਾ ਤੇ ਜਗਵਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਦਰਜ ਕਰਵਾਈ।ਇਸ ਮੌਕੇ ਇੰਚਾਰਜ ਕੋਚ ਲਖਵੀਰ ਸਿੰਘ, ਟੀ.ਡੀ ਪਿਸ਼ੌਰਾ ਸਿੰਘ ਧਾਰੀਵਾਲ, ਕੋਚ ਮਨਜੀਤ ਸਿੰਘ ਪੰਨੂ, ਕੋਚ ਕਸ਼ਮੀਰ ਸਿੰਘ, ਕੋਚ ਮਨਜੀਤ ਸਿੰਘ, ਕੋਚ ਸੁਖਵਿੰਦਰ ਸਿੰਘ ਰੰਧਾਵਾ, ਕੋਚ ਰਾਮ ਸਿੰਘ, ਡਾ. ਕੀਮਤੀ ਲਾਲ, ਗੁਰਪ੍ਰੀਤ ਕੌਰ, ਸਵੀਟੀ ਬਾਲਾ, ਸਵਿਤਾ, ਗਗਨਦੀਪ ਕੌਰ, ਰੁਪਿੰਦਰ ਕੌਰ, ਗੁਰਜੀਤ ਕੌਰ, ਕੁਲਵੰਤ ਕੌਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media