Friday, June 26, 2026

ਐਂਟੀ ਤੰਬਾਕੂ ਵੀਕ ਅਧੀਨ ਚੈਕਿੰਗ ਦੋਰਾਨ ਕੱਟੇ 9 ਚਾਲਾਨ

ਪਠਾਨਕੋਟ, 5 ਨਵੰਬਰ (ਪੰਜਾਬ ਪੋਸਟ ਬਿਊਰੋ) – ਐਂਟੀ ਤੰਬਾਕੂ ਹਫਤੇ ਅਧੀਨ ਜ਼ਿਲੇ ਦੇ ਕਾਰਜਕਾਰੀ ਸਿਵਲ ਸਰਜਨ ਡਾ. ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ PPN0511201703ਅਨੁਸਾਰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ ਵਲੋਂ ਗਠਿਤ ਐਂਟੀ ਤੰਬਾਕੂ ਟੀਮ ਨਾਲ ਤੰਬਾਕੂ, ਸਿਗਰਟ, ਬੀੜੀ ਦੇ ਸੇਵਨ ਨੂੰ ਰੋਕਣ ਲਈ ਸਿਵਲ ਹਸਪਤਾਲ ਦੇ ਵੱਖ ਵੱਖ ਥਾਂਵਾਂ ਅਤੇ ਵਾਰਡਾਂ ਦੀ ਅਚਨਚੇਤ ਚੈਕਿੰਗ ਕੀਤੀ।ਚੈਕਿੰਗ ਦੋਰਾਨ ਤੰਬਾਕੂਨੋਸ਼ੀ ਕਰਨ ਵਾਲੇ 9 ਵਿਅਕਤੀਆਂ ਦੇ ਮੌਕੇ ‘ਤੇ ਚਲਾਨ ਵੀ ਕੱਟੇ ਗਏ।ਉਹਨਾਂ ਨੇ ਸਿਵਲ ਹਸਪਤਾਲ ਦੀ ਬਿਲਡਿੰਗ ਵਿਚ ਜਿਥੇ ਕਿ ਜਗਾ-ਜਗਾ ਉਪਰ ਤੰਬਾਕੂਨੋਸ਼ੀ ਰਹਿਤ ਕੇਂਦਰ ਦੀਆਂ ਚੇਤਾਵਨੀਆਂ ਦੇ ਬੋਰਡ ਲੱਗੇ ਹੋਏ ਹਨ, ਵਿਖੇ ਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਨੂੰ ਬਹੁਤ ਫ਼ੱਟਕਾਰ ਲਗਾਉਂਦੇ ਹੋਏ ਉਹਨਾਂ ਨੂੰ ਇਸ ਤੋਂ ਪਰਹੇਜ਼ ਕਰਨ ਦੀ ਪੁਰਜ਼ੋਰ ਅਪੀਲ ਕੀਤੀ।ਚਲਾਨ ਕੱਟਣ ਵਾਲੀ ਟੀਮ ਵਲੋਂ ਮੌਕੇ ਤੇ ਹੀ ਤੰਬਾਕੂ ਪਦਾਰਥਾਂ ਨੂੰ ਪੂਰੀ ਤਰਾਂ ਨਾਲ ਨਸ਼ਟ ਕਰ ਦਿੱਤਾ ਗਿਆ।
ਇਸ ਮੌਕੇ ਡਾ. ਭੁਪਿੰਦਰ ਸਿੰਘ ਨੇ ਲੋਕਾਂ ਨੂੰ ਦਸਿਆ ਕਿ ਤੰਬਾਕੂ ਵਿਚ ਅਨੇਕਾਂ ਕਿਸਮ ਦੇ ਖਤਰਨਾਕ ਪਦਾਰਥ ਹੁੰਦੇ ਹਨ।ਜਿਨਾਂ ਦਾ ਸੇਵਨ ਕਰਨ ਨਾਲ ਮੂੰਹ ਦਾ ਕੇੈਂਸਰ, ਬੁੱਲਾਂ ਦਾ ਕੈਂਸਰ, ਦੰਦਾਂ ਦਾ ਕੈਂਸਰ, ਗਲੇ ਦਾ ਕੈਂਸਰ, ਤਾਲੂ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਭੋਜਨ ਵਾਲੀ ਨਾਲੀ ਦਾ ਕੈਂਸਰ ਹੁੰਦਾ ਹੈ। ਟੀਮ ਨੇ ਇਹ ਵੀ ਜਾਣਕਾਰੀ ਦਿੱਤੀ ਕਿ 80% ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।ਇਸ ਤੋ ਇਲਾਵਾ ਦਿਲ ਦਾ ਰੋਗ, ਅੰਧਰੰਗ, ਸਰੀਰ ਵਿਚ ਕੰਮਜੋਰੀ, ਦੰਦਾ ਦਾ ਕਾਲਾ ਹੋਣਾ, ਚਿਹਰੇ ਤੇ ਝੁਰੜੀਆਂ ਅਤੇ ਨਿਪੰਸੁਕਤਾ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧਦਾ ਹੇੈ।ਉਨਾਂ ਦੱਸਿਆ ਕਿ ਰੋਜ਼ਾਨਾ ਸਿਗਰਟਨੋਸ਼ੀ ਕਰਨ ਵਾਲਿਆਂ ’ਚੋਂ ਅਧਿਆਂ ਨੂੰ ਸਿਗਰਟ ਛੋਟੀ ਉਮਰ ਵਿਚਕਾਰ ਹੀ ਮਾਰ-ਮੁਕਾਉਂਦੀ ਹੈ।ਇਸ ਚੈਕਿੰਗ ਦੌਰਾਨ ਤੰਬਾਕੂ ਕੰਟਰੋਲ ਸੈਲ ਪਠਾਨਕੋਟ ਤੋਂ ਡਾ. ਪਿ੍ਰਅੰਕਾ ਠਾਕੁਰ, ਚੀਫ ਫਾਰਮਾਸਿਸਟ ਵਿਦਿਆਧਰ, ਅਮਨਦੀਪ ਸਿੰਘ ਜ਼ਿਲ ਬੀ.ਸੀ.ਸੀ ਅਤੇ ਹੋਰ ਸਟਾਫ਼ ਹਾਜ਼ਰ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply