ਬਠਿੰਡਾ, 6 ਨਵੰਬਰ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸ਼ਹਿਰੀਆਂ ਦੇ ਸਹਿਯੋਗ ਨਾਲ ਵੱਖ-ਵੱਖ ਕਲੋਨੀਆਂ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸੇਵਾ ਹਰਦੀਪ ਸਿੰਘ, ਅਜੀਤ ਰੋਡ, ਬੀਬੀ ਚਰਨਜੀਤ ਕੌਰ ਏ.ਐਸ.ਆਈ ਪਤਨੀ ਸਰਪੰਚ ਸੁਖਵਿੰਦਰ ਸਿੰਘ ਵਾਸੀ ਗੁਰ ਤੇਗ ਬਹਾਦਰ ਨਗਰ, ਗਲੀ ਨੰਬਰ 18 ਅਤੇ ਗੁਰਪ੍ਰੀਤ ਸਿੰਘ ਪੁੱਤਰ ਜਸਪਾਲ ਸਿੰਘ ਜੌੜਾ, ਨਾਮਦੇਵ ਨਗਰ ਵਲੋਂ ਕੀਤੀ ਗਈ।ਸੁਸਾਇਟੀ ਦੇ ਮੈਂਬਰਾਂ ਵਲੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪ ਪਾਠ ਕਰਨ ਉਪਰੰਤ ਸੁਸਾਇਟੀ ਮੈਂਬਰਾਂ ਬੀਬੀ ਨਰਿੰਦਰਪਾਲ ਕੌਰ, ਪਿ੍ਰਤਪਾਲ ਸਿੰਘ ਪਾਲੀ ਵਲੋਂ ਸਬਦ ਕੀਰਤਨ ਗਾਇਨ ਕੀਤਾ ਗਿਆ।ਇਸ ਸਮੇਂ ਜਰਨੈਲ ਸਿੰਘ ਪਧਾਨ, ਰਾਕੇਸ਼ ਸਿੰਘ, ਅਮਰਜੀਤ ਸਿੰਘ, ਦਿਲਬਾਗ ਸਿੰਘ, ਸ਼ਰਨਜੀਤ ਸਿੰਘ, ਹਰਜਿੰਦਰ ਸਿੰਘ ਰਾਣਾ, ਅਵਤਾਰ ਸਿੰਘ, ਦਿਲਜੀਤ ਸਿੰਘ, ਨਰਿੰਦਰਪਾਲ ਸਿੰਘ ਹੈਪੀ, ਜੋਗਿੰਦਰ ਸਿੰਘ ਮੱਕੜ, ਪਿ੍ਰਤਪਾਲ ਸਿੰਘ, ਗੁਰਿੰਦਰਜੀਤ ਸਿੰਘ ਬੱਬੂ ਆਦਿ ਮੈਂਬਰਾਂ ਨੇ ਹਾਜਰੀ ਭਰੀ।ਸਮਾਗਮਾਂ ਦੀ ਸੇਵਾ ਲੈਣ ਵਾਲੇ ਗ੍ਰਹਿ ਵਾਸੀਆਂ ਨੂੰ ਸੁਸਾਇਟੀ ਵੱਲੋਂ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media