Monday, June 22, 2026

ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਜ਼ੋਨਲ ਕ੍ਰਿਕਟ ਟੂਰਨਾਮੈਂਟ ਜਿੱਤਿਆ

PPN0711201715ਬਠਿਡਾ, 7 ਨਵੰਬਰ (ਪੰਜਾਬ ਪੋਸਟ / ਅਵਤਾਰ ਸਿਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਇਆ ਜਾ ਰਿਹਾ ਜ਼ੋਨ ‘ੳ’ ਦਾ ਅੰਤਰ ਕਾਲਜ ਜ਼ੋਨਲ ਕ੍ਰਿਕਟ ਟੂਰਨਾਮੈਂਟ ਜੋ ਕਿ ਬਾਬਾ ਫ਼ਰੀਦ ਕਾਲਜ ਦੇ ਖੇਡ ਮੈਦਾਨ ਵਿਵਿੱਚ ੧ ਨਵੰਬਰ ਤੋਂ ਚਲ ਰਿਹਾ ਸੀ, ਦੇ ਫਾਈਨਲ ਮੈਚ ਵਿੱਚ ਅੱਜ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਸ਼ਾਨਦਾਰ ਜਿ’ਤ ਪਾਪਤ ਕੀਤੀ ਹੈ।ਦ’ਸਣਯੋਗ ਹੈ ਕਿ ਇਸ ਟੂਰਨਾਮੈਂਟ ਵਿਵਿੱਚ ਪਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਤ ਵੱਖ-ਵੱਖ ਕਾਲਜਾਂ ਦੀਆਂ ਕੁ’ਲ ੧੪ ਟੀਮਾਂ ਨੇ ਭਾਗ ਲਿਆ ਸੀ।ਇਸ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਮੈਚ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ, ਮਾਨਸਾ ਅਤੇ ਐਸ.ਡੀ ਕਾਲਜ ਬਰਨਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਐਸ.ਡੀ ਕਾਲਜ ਬਰਨਾਲਾ ਦੀ ਟੀਮ ਜੇਤੂ ਰਹੀ ।ਇਸ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੈਚ ਬਾਬਾ ਫ਼ਰੀਦ ਕਾਲਜ, ਬਠਿੰਡਾ ਅਤੇ ਡੀ.ਏ.ਵੀ ਕਾਲਜ, ਬਠਿੰਡਾ ਦੀਆਂ ਟੀਮਾਂ ਵਿਚਕਾਰ ਹੋਇਆ ਜਿਸ ਵਿਵਿੱਚ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਟੀਮ ਦੇ ਖਿਡਾਰੀ ਨਵਕਿਰਨ ਸ਼ਰਮਾ ਨੇ ਵਧੀਆ ਖੇਡ ਪਦਰਸ਼ਨ ਕਰਦੇ ਹੋਏ 21 ਗੇਂਦਾਂ ‘ਤੇ 50 ਦੌੜਾਂ ਦਾ ਯੋਗਦਾਨ ਪਾਇਆ ਜਿਸ ਸਦਕਾ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਟੀਮ ਨੇ ਇਸ ਸੈਮੀਫਾਈਨਲ ਮੈਚ ਵਿੱਚ ਜਿੱਤ ਹਾਸਲ ਕਰਕੇ ਫਾਈਨਲ ਵਿੱਚ ਪਵੇਸ਼ ਕੀਤਾ। ਅੱਜ ਆਖਰੀ ਦਿਨ ਇਸ ਟੂਰਨਾਮੈਂਟ ਦਾ ਫਾਈਨਲ ਮੈਚ ਬਾਬਾ ਫ਼ਰੀਦ ਕਾਲਜ, ਬਠਿੰਡਾ ਅਤੇ ਐਸ.ਡੀ. ਕਾਲਜ ਬਰਨਾਲਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।ਟਾਸ ਜਿੱਤਣ ਤੋਂ ਬਾਦ ਐਸ.ਡੀ ਕਾਲਜ ਬਰਨਾਲਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਨਿਰਣਾ ਲਿਆ। ਜਿਸ ਵਿੱਚ ਸ਼ਾਨਦਾਰ ਬ’ਲੇਬਾਜ਼ੀ ਕਰਦੇ ਹੋਏ ਐਸ.ਡੀ ਕਾਲਜ ਬਰਨਾਲਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 1098 ਦੌੜਾਂ ਬਣਾਈਆਂ।ਇਸ ਟੀਚੇ ਦਾ ਪਿੱਛਾ ਕਰਦਿਆਂ ਬਾਬਾ ਫ਼ਰੀਦ ਕਾਲਜ ਦੇ ਖਿਡਾਰੀ ਨਮਨ ਅਤੇ ਵਿਜੇ ਨੇ ਬਹੁਤ ਵਧੀਆ ਪਾਰੀ ਖੇਡੀ ਅਤੇ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ 16 ਓਵਰਾਂ ਵਿੱਚ ਹੀ 7 ਵਿਕਟਾਂ ਗੁਆ ਕੇ ਇਹ ਟੀਚਾ ਪੂਰਾ ਕਰ ਲਿਆ।ਜਿਸ ਸਦਕਾ ਬਾਬਾ ਫ਼ਰੀਦ ਕਾਲਜ ਦੀ ਟੀਮ ਨੇ ਪਜਾਬੀ ਯੂਨੀਵਰਸਿਟੀ ਪਟਿਆਲਾ ਦਾ ਇਹ ਜ਼ੋਨਲ ਕ੍ਰਿਕਟ ਟੂਰਨਾਮੈਂਟ ਜਿੱਤ ਲਿਆ।ਦ’ਸਣਯੋਗ ਹੈ ਕਿ ਬਾਬਾ ਫ਼ਰੀਦ ਕਾਲਜ ਦੀ ਕਿਕਟ ਟੀਮ ਭਲਕੇ ਹੋਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ ਇੰਟਰ ਜੋਨਲ ਕ੍ਰਿਕਟ ਟੂਰਨਾਮੈਂਟ ਵਿੱਚ ਸੰਸਥਾ ਦਾ ਨਾਂ ਰੋਸ਼ਨ ਕਰੇਗੀ।ਚੇਅਰਮੈਨ ਡਾ. ਗੁਰਮੀਤ ਸਿਘ ਧਾਲੀਵਾਲ ਨੇ ਆਪਣੀ ਖੁਸ਼ੀ ਦਾ ਪਗਟਾਵਾ ਕਰਦਿਆਂ ਇਸ ਜ਼ੋਨਲ ਕ੍ਰਿਕਟ ਟੂਰਨਾਮੈਂਟ ਵਿੱਚ ਜੇਤੂ ਰਹੀ ਬਾਬਾ ਫ਼ਰੀਦ ਕਾਲਜ ਟੀਮ  ਵਧਾਈ ਦਿ’ਤੀ।ਉਹਨਾਂ ਨੇ ਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ ਜੇਤੂ ਟੀਮਾਂ  ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਬਾਬਾ ਫ਼ਰੀਦ ਕਾਲਜ ਦੇ ਸਪੋਰਟਸ ਵਿਭਾਗ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ।

Check Also

ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਲਈ ਰੋਜ਼ਾਨਾ ਯੋਗ ਅਭਿਆਸ ਕਰੋ – ਮੇਅਰ ਮੋਤੀ ਭਾਟੀਆ

ਅੰਮ੍ਰਿਤਸਰ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ) …

Leave a Reply