Friday, October 2, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰ ਪੋਰਟ ਰੋਡ ਵਿਖੇ ਕਰਵਾਈ `ਪੀ-ਪੀਲਿੰਗ` ਐਕਟੀਵਿਟੀ

ਅੰਮ੍ਰਿਤਸਰ, 7 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਪਿ੍ਰੰਸੀਪਲ ਮੈਡਮ ਰਵਿੰਦਰ ਕੌਰ PPN0711201731ਬਮਰਾ ਦੀ ਪ੍ਰਧਾਨਗੀ ਵਿੱਚ `ਪੀਪੀਲਿੰਗ” ਐਕਟੀਵਿਟੀ ਕਰਵਾਈ ਗਈ, ਜਿਸ ਵਿੱਚ ਕੇ.ਜੀ ਕਲਾਸ ਅਤੇ ਪਹਿਲੀ ਕਲਾਸ ਦੇ ਛੋਟੇ ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ।ਬੱਚਿਆਂ ਨੇ ਇਕ ਦੂਸਰੇ ਦੇ ਨਾਲ ਮਿਲ ਕੇ ਮਟਰ ਛਿਲਣ ਦਾ ਆਨੰਦ ਲਿਆ।ਅਧਿਆਪਕਾਂ ਨੇ ਬੱਚਿਆਂ ਨੂੰ ਮਟਰ ਦੇ ਪ੍ਰਯੋਗ, ਉਸ ਦੇ ਫਾਇਦੇ ਨਾਲ ਸਬੰਧਿਤ ਜਾਣਕਾਰੀ ਦਿੱਤੀ।ਪ੍ਰਿੰਸੀਪਲ ਮੈਡਮ ਨੇ ਬੱਚਿਆਂ ਦੀ ਸ਼ਮੂਲੀਅਤ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਇਸ ਤਰਾਂ ਦੀ ਪਲੇਅ ਵੇਅ ਐਕਟੀਵਿਟੀ ਬੱਚਿਆਂ ਵਿੱਚ ਆਪਸੀ ਸਹਿਯੋਗ ਦੀ ਭਾਵਨਾ ਪੈਦਾ ਕਰਦੀ ਹੈ, ਕਿਉਂਕਿ ਜੋ ਕੰਮ ਆਪਸੀ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ, ਉਹ ਹਮੇਸ਼ਾਂ ਹੀ ਪੂਰਾ ਹੁੰਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply