Wednesday, October 7, 2026

ਰਾਸ਼ਟਰੀ ਕੈਂਸਰ ਚੇਤਨਾ ਦਿਵਸ ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

PPN0811201702ਪਠਾਨਕੋਟ, 8 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋ ਬਚਾਉਣ ਅਤੇ ਜਾਗਰੂਕ ਕਰਨ ਦੇ ਮੰਤਵ ਨਾਲ ਅੱਜ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਤੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਕਾਰਜਕਾਰੀ ਸਿਵਲ ਸਰਜਨ ਪਠਾਨਕੋਟ ਡਾ. ਤਰਸੇਮ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ ਨੇ ਕੈਂਸਰ ਦੇ ਕਾਰਨਾਂ ਬਾਰੇ ਦੱਸਦਿਆਂ ਕਿਹਾ ਕਿ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ, ਮਸਾਲੇਦਾਰ ਭੋਜਨ ਖਾਣ ਨਾਲ, ਕੰਮਕਾਰ ਵਾਲੀ ਥਾਂ ਤੇ ਰਸਾਇਣਿਕ ਵਾਤਾਵਰਣ ਵਿੱਚ ਵਾਧਾ, ਅੋਰਤਾ ਦਾ ਪਹਿਲਾ ਬੱਚਾ ਵੱਡੀ ਉਮਰ ਵਿਚ ਹੋਣਾ, ਖਾਣ ਵਾਲੀਆ ਚੀਜ਼ਾਂ ਤੇ ਕੀਟਨਾਸ਼ਕ ਦਵਾਈਆ ਦੀ ਲੋੜ ਤੋ ਵੱਧ ਛੜਕਾਅ ਕਰਨਾ ਆਦਿ ਕੈਂਸਰ ਵਧਣ ਦੇ ਮੁੱਖ ਕਾਰਨ ਹਨ।ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨਾਂ ਕਿ ਕਿਹਾ ਕਿ ਛਾਤੀ ਵਿੱਚ ਦਰਦ ਕਰਨ ਵਾਲੀ ਵਧੱਦੀ ਹੋਈ ਗਿਲਟੀ, ਮਾਹਵਾਰੀ ਵਿੱਚ ਖ਼ੂਨ ਜਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖ਼ੂਨ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਲਗਾਤਾਰ ਖੰਘ ਅਤੇ ਅਵਾਜ ਵਿਚ ਭਾਰੀਪਣ, ਪਿਸ਼ਾਬ ਵਾਲੀ ਜਗਾ ਤੋਂ ਪਿਸ਼ਾਬ ਦੀ ਜਗਾ ਖ਼ੂਨ ਆਉਣਾ, ਭੁੱਖ਼ ਨਾ ਲਗਣਾ, ਲਗਤਾਰ ਵਜਣ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖ਼ਾਨਾ ਕਿਰਿਆ ਵਿਚ ਅਚਾਣਕ ਬਦਲਾਵ ਆਉਣਾ, ਬਿਨਾ ਕਾਰਨ ਸ਼ਰੀਰ ਵਿੱਚ ਕਮਜੋਰੀ ਮਹਿਸੁਸ ਹੋਣਾ ਇਸ ਦੇ ਮੁੱਖ਼ ਲੱਛਣ ਹਨ।ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਇਸ ਤਰਾਂ ਦਾ ਲੱਛਣ ਨਜਰ ਆਏ ਤਾਂ ਤੁਰੰਤ ਡਾਕਟਰ ਕੋਲੋ ਜਾਂਚ ਕਰਵਾਉਣ ਚਾਹੀਦੀ ਹੈ।ਅੋਰਤਾਂ ਦੇ ਕੈਂਸਰ ਦਾ ਮੱੁਢਲੀ ਸਟੇਜ ਤੇ ਪਤਾ ਲਗਾਉਣ ਲਈ ਏ.ਐਨ.ਐਮਜ਼ ਨੂੰ ਟੇ੍ਰਨਿੰਗ ਵੀ ਦਿੱਤੀ ਜਾ ਰਹੀ ਹੈ।ਇਸ ਤੋਂ ਇਲਾਵਾ ਬੱਚੇੇਦਾਨੀ ਦੇ ਮੂੰਹ ਦੇ ਕੈਂਸਰ (ਸਰਵਾਈਕਲ ਕੈਂਸਰ) ਤੋਂ ਬਚਾਓ ਲਈ 11-13 ਸਾਲ ਦੀਆਂ ਲੜਕੀਆਂ ਨੂੰ 8 ਵੈਕਸੀਨ ਦੇਣੀ ਸ਼ੂਰੁ ਕੀਤੀ ਗਈ ਹੈ।ਉਨਾਂ ਕਿਹਾ ਕਿ ਜਲਦ ਪਛਾਣ ਨਾਲ ਕੈਂਸਰ ਦਾ ਸਫਲ ਇਲਾਜ ਸੰਭਵ ਹੈ।
ਇਸ ਮੌਕੇ ਕੈਂਸਰ ਦੀ ਰੋਕਥਾਮ ਬਾਰੇ ਦੱਸਦਿਆਂ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਬੀਮਾਰੀ ਦੀ ਸ਼ੁਰੁਆਤੀ ਪਕੜ ਹੀ ਇਸ ਦੀ ਰੋਕਥਾਮ ਹੈ।ਉਹਨਾਂ ਕਿਹਾ ਕੀ ਸਾਨੂੰ ਕੈਂਸਰ ਅਤੇ ਇਸ ਦੇ ਮੁਢਲੇ ਚਿਨਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।ਕੈਂਸਰ ਦੀ ਰੋਕਥਾਮ ਲਈ ਫਸਲਾਂ ਉਤੇ ਜਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਤੰਬਾਕੂ, ਬੀੜੀ ਅਤੇ ਸ਼ਰਾਬ ਦੀ ਵਰਤੋਂ ਬਿਲਕੁੱਲ ਨਹੀਂ ਕਰਨੀ ਚਾਹੀਦੀ।ਅੋਰਤਾਂ ਵਿੱਚ ਕੈਂਸਰ ਦੇ ਬਚਾਓ ਲਈ 35 ਸਾਲ ਦੀ ਉਮਰ ਤੋਂ ਬਾਅਦ ਮੈਡੀਕਲ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।ਉਹਨਾਂ ਨੇ ਇਹ ਵੀ ਦੱਸਿਆ ਕੀ ਕੈਂਸਰ ਦੇ ਇਲਾਜ ਵਾਸਤੇ ਪੰਜਾਬ ਸਰਕਾਰ ਵਲੋਂ ਕੈਂਸਰ ਦੇ ਮਰੀਜਾਂ ਨੂੰ ਮੁੱਖ਼ ਮੰਤਰੀ ਪੰਜਾਬ ਜੀ ਵਲੋਂ ਕੈਂਸਰ ਰਾਹਤ ਕੌਸ਼ ਰਾਹੀ ਮਾਲੀ ਸਹਾਇਤਾ ਦੇ ਤੋਰ ਤੇ 1.5 ਲੱਖ਼ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨਾਲ ਕਿਸੇ ਵੀ ਸਰਕਾਰੀ ਜਾ ਮਾਨਤਾ ਪ੍ਰਾਪਤ ਹਸਪਤਾਲ ਤੋਂ ਮੁਫਤ ਇਲਾਜ ਕਰਵਾਇਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵਲੋ 2012 ਤੋਂ ਲੈ ਕੇ ਜੂਨ 2017 ਤੱਕ ਜਿਲੇ ਦੇ 471 ਕੈਂਸਰ ਦੇ ਮਰੀਜਾਂ ਨੂੰ ਮੁੱਖ਼ ਮੰਤਰੀ ਪੰਜਾਬ ਕੈਂਸਰ ਰਾਹਤ ਕੌਸ਼ ਦੇ ਅਧੀਨ 60,639,458 ਮਾਲੀ ਸਹਾਇਤਾ ਮਿਲ ਚੱੁਕੀ ਹੈ।ਕੈਂਸਰ ਦੇ ਇਲਾਜ ਲਈ ਵਰਤੋਂ ਵਿੱਚ ਆਉਣ ਵਾਲੀਆਂ 120 ਐਂਟੀ-ਕੈਂਸਰ ਦਵਾਈਆਂ ਬਜਾਰ ਨਾਲੋਂ ਸਸਤੇ ਰੇਟ ਤੇ ਜਨ ਔਸ਼ਧੀ ਸਟੋਰ ਤੇ ਵੀ ਉਪਲੱਬਧ ਹਨ।ਸੈਮੀਨਾਰ ਦੇ ਅਖੀਰ ਵਿੱਚ ਡਾ. ਭੁਪਿੰਦਰ ਸਿੰਘ ਨੇ ਆਏ ਹੋਏ ਮਰੀਜਾਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਦੀ ਸੰਹੁ ਵੀ ਚੱੁਕਾਈ ਗਈ।ਇਸ ਮੌਕੇ ਤੰਬਾਕੂ ਕੰਟਰੋਲ ਸੈਲ ਤੋਂ ਡਾ. ਪਿ੍ਰਅੰਕਾ, ਮਾਸ ਮੀਡੀਆ ਵਿੰਗ ਬੀ.ਈ.ਈ ਰਿੰਪੀ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਅਤੇ ਪੈਰਾ ਮੈਡੀਕਲ ਸਟਾਫ ਹਾਜਿਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply