Sunday, June 21, 2026

ਸੋਮਬਜਾਰ ਅੇਸੋਸੀਏਸ਼ਨ ਨੇ ਸਾੜਿਆ ਉਮਰ ਅਬਦੁੱਲਾ ਦਾ ਪੁੱਤਲਾ

PPN210716
ਅੰਮ੍ਰਿਤਸਰ, 21  ਜੁਲਾਈ ( ਸਾਜਨ/ਸੁਖਬੀਰ)- ਸ਼੍ਰੀ ਅਮਰਨਾਥ ਦਰਸ਼ਨਾਂ ਦੇ ਲਈ ਜਾਂਦੇ ਸ਼ਰਧਾਲੂਆਂ ਦੇ ਲਈ ਲਗਾਉਣ ਵਾਲੇ ਲੰਗਰ ਦੇ ਸੇਵਾਦਾਰਾਂ ਤੇ ਬਾਲਟਾਲ ਵਿਖੇ ਹੋਈ ਤੋੜਪਨ ਦੇ ਸਬੰਧ ਵਿੱਚ ਸੋਮਬਜਾਰ ਅੇਸੋਸੀਏਸ਼ਨ ਦੀ ੫ ਮੈਂਬਰੀ ਕਮੇਟੀ ਸੁਨੀਲ ਕੁਮਾਰ, ਪ੍ਰਵੀਨ, ਅਜੇ ਕਪੂਰ, ਅਸਵਨੀ, ਸਵਰਨ ਸਿੰਘ ਟੀਟੂ ਅਤੇ ਆਲ ਕਲਾਥ ਮਾਰਕੀਟ ਅੇਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਨੇ ਆਪਣੇ ਸਾਥੀਆਂ ਦੇ ਭਾਈ ਇੱਕਠ ਵਿੱਚ ਸੋਮ ਬਜਾਰ ਅੇਸੋਸੀਏਸ਼ਨ ਨੂੰ ਪੂਰਾ ਸਹਿਯੋਗ ਦਿੰਦੇ ਹੋਏ ਜੰਮੂ ਐਂਡ ਕਸ਼ਮੀਰ ਦੇ ਮੁੱਖ ਮੰਤਰੀ aਮਰ ਅਬਦੂਲਾ ਦਾ ਪੁਤਲਾ ਸਾੜਿਆ ਅਤੇ aਮਰ ਅਬਦੂਲਾ ਅਤੇ ਅਮਰਨਾਥ ਸ਼ਰਾਈਨ ਬੋਰਡ ਦਾ ਪਿੱਟ ਸਿਆਪਾ ਕੀਤਾ ।ਇਸ ਦੌਰਾਨ ਗਿਨੀ ਭਾਟੀਆ ਨੇ ਗੱਲਬਾਤ ਕਰਦਿਆ ਕਿਹਾ ਕਿ ਸ੍ਰੀ ਅਮਰਨਾਥ ਬਾਲਟਾਲ ਵਿਖੇ ਲੰਗਰ ਸੇਵਾਦਾਰਾਂ ਨਾਲ ਵਾਪਰੀ ਘਟਨਾ ਬੜੀ ਹੀ ਮੰਦਭਾਗੀ ਘਟਨਾ ਹੈ।ਉਨ੍ਹਾਂ ਕਿਹਾ ਕਿ ਜੰਮੂ ਐਂਡ ਕਸ਼ਮੀਰ ਦੇ ਮੁੱਖ ਮੰਤਰੀ aਮਰ ਅਬਦੂਲਾ ਅਤੇ ਸ਼ਰਾਈਨ ਬੋਰਡ ਸੂੱਤੇ ਪਏ ਹਨ।ਜਿਸ ਦਾ ਭਾਰੀ ਨੂਕਸਾਨ ਲੰਗਰ ਲਗਾਉਣ ਵਾਲੇ ਸੇਵਾਦਾਰਾਂ ਅਤੇ ਸ਼ਰਧਾਲੂਆਂ ਉਠਾਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਜੇਕਰ ਸ਼੍ਰਾਈਨ ਬੋਰਡ ਅਤੇ aਮਰ ਅਬਦੂਲਾ ਨੂੰ ਬਦਲਿਆ ਨਾ ਗਿਆ ਤਾਂ ਸਾਰੇ ਹੀ ਸ਼ਿਵ ਭਗਤ ਸੰਘਰਸ਼ ਨੂੰ ਹੋਰ ਤੇਜ ਕਰਨਗੇ।ਇਸ ਮੌਕੇ ਰਾਜਨ ਨਰੂਲਾ, ਸ਼ੈਂਕੀ ਭਾਟੀਆ, ਰਾਕੇਸ਼, ਭੋਲਾ ਠੱਲ੍ਹੇ ਵਾਲਾ ਆਦਿ ਹਾਜਰ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply