ਬਠਿੰਡਾ, 8 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ (ਕੰ) ਬਠਿੰਡਾ ਵਿਖੇ ਮਾਨਯੋਗ
ਏ.ਡੀ.ਸੀ (ਵਿਕਾਸ) ਸ੍ਰੀਮਤੀ ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ ਅਤੇ ਸ੍ਰੀਮਤੀ ਮਨਿੰਦਰ ਕੋਰ ਜਿਲਾ ਸਿੱਖਿਆ ਅਫਸਰ (ਸੈ.ਸਿ) ਬਠਿੰਡਾ ਦੀ ਯੋਗ ਅਗਵਾਈ ਅਤੇ ਬਲਜਿੰਦਰ ਸਿੰਘ ਜਿਲਾ ਗਾਈਡਿੰਸ ਕੌਸਲਰ ਦੀ ਦੇਖ-ਰੇਖ ਵਿੱਚ ਜਿਲਾ ਪੱਧਰੀ ਮਾਸ ਕੌਸਲਿੰਗ ਪ੍ਰੋਗਰਾਮ ਦੀ ਸੁਰੂਆਤ ਮਾਨਯੋਗ ਏ.ਡੀ.ਸੀ ਵਿਕਾਸ ਸ਼ੇਨਾ ਅਗਰਵਾਲ ਨੇ ਬੱਚਿਆਂ ਨੂੰ ਮੁਕਾਬਲੇ ਦੀਆ ਪ੍ਰੀਖਿਆਵਾਂ ਵਿੱਚ ਸਫਲ ਹੋਣ ਦੇ ਨੁਕਤੇ ਦੱਸ ਕੇ ਕੀਤੀ।ਮਾਸ ਕੌਸਲਿੰਗ ਸਮਾਗਮ ਦੌਰਾਨ ਦਫਤਰ ਜਿਲਾ ਸਿਖਿਆ ਅਫਸਰ (ਸੈ.ਸਿ) ਬਠਿੰਡਾ ਤੌਂ ਸ੍ਰੀਮਤੀ ਬਲਜੀਤ ਕੋਰ ਜਿਲਾ ਸਾਇੰਸ ਸੁਪਰਵਾਈਜਰ, ਜਿਲਾ ਰੋਜਗਾਰ ਦਫਤਰ ਤੋਂ ਪਰਮਜੀਤ ਕੌਰ, ਗੁਰੂ ਕਾਸੀ ਯੁਨੀਵਰਸਿਟੀ ਤੋਂ ਸੁਖਦਵਿੰਦਰ ਸਿੰਘ ਕੌੜਾ, ਬਾਬਾ ਫਰੀਦ ਗਰੁੱਪ ਆਫ ਇੰਜ. ਦਿਉਣ ਤੋਂ ਸਿਮਰਨਜੀਤ ਕੌਰ, ਸਰਕਾਰੀ ਆਈ.ਟੀ.ਆਈ ਤੋਂ ਰਾਮ ਸਿੰਘ, ਸਰਕਾਰੀ ਬਹੁ-ਤਕਨੀਕੀ ਕਾਲਜ ਤੋਂ ਰਾਕੇਸ਼ ਮਿੱਤਲ, ਸੈਨਿਕ ਭਲਾਈ ਦਫਤਰ ਤੋਂ ਹਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੇ ਆਪਣੇ ਖੇਤਰਾਂ ਵਿੱਚ ਰੁਜਗਾਰ ਦੇ ਮੌਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਗੁਰਪ੍ਰੀਤ ਸਿੰਘ ਸਹਾਇਕ ਸਿਖਿਆ ਅਫਸਰ (ਖੇਡਾਂ) ਅਤੇ ਕਰਮਜੀਤ ਸਿੰਘ ਘੁੱਦਾ ਨੇ ਬੱਚਿਆਂ ਨੂੰ ਕਾਮਯਾਬ ਹੋਣ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।ਮੰਚ ਦਾ ਸੰਚਾਲਨ ਮੈਡਮ ਗੁਰਬਿੰਦਰ ਕੌਰ ਨੇ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media